12ਵੀਂ ਪਾਸ ਲਈ ਇਸ ਅਹੁਦੇ ''ਤੇ ਨਿਕਲੀਆਂ ਭਰਤੀਆਂ, ਚਾਹਵਾਨ ਉਮੀਦਵਾਰ ਕਰਨ ਅਪਲਾਈ
Sunday, Aug 23, 2020 - 12:28 PM (IST)
ਨਵੀਂ ਦਿੱਲੀ— ਆਇਲ ਇੰਡੀਆ ਲਿਮਟਿਡ ਨੇ ਆਪਰੇਟਰ ਦੇ ਕੁੱਲ 36 ਅਹੁਦਿਆਂ 'ਤੇ ਅਰਜ਼ੀਆਂ ਦੀ ਮੰਗ ਕੀਤੀ ਹੈ। ਇਨ੍ਹਾਂ ਅਹੁਦਿਆਂ 'ਤੇ ਚਾਹਵਾਨ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਆਨਲਾਈਨ ਬੇਨਤੀ ਕਰ ਸਕਦੇ ਹਨ। ਘੱਟ ਤੋਂ ਘੱਟ 18 ਸਾਲ ਦੇ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਕੁੱਲ ਅਹੁਦੇ- 36 ਅਹੁਦੇ
ਅਹੁਦੇ ਦਾ ਨਾਂ— ਆਪਰੇਟਰ-I (HMV), ਗ੍ਰੇਡ- VII
ਸਿੱਖਿਅਕ ਯੋਗਤਾ—
ਮਾਨਤਾ ਪ੍ਰਾਪਤ ਬੋਰਡ/ਯੂਨੀਵਰਸਿਟੀ ਤੋਂ 12ਵੀਂ, ਭਾਰੀ ਮੋਟਰ ਵਾਹਨ ਚਲਾਉਣ ਦਾ 4 ਸਾਲ ਪੁਰਾਣਾ ਕਾਨੂੰਨੀ ਡਰਾਈਵਿੰਗ ਲਾਇਸੈਂਸ। ਇਸ ਤੋਂ ਇਲਾਵਾ ਭਾਰੀ ਵਾਹਨ ਚਲਾਉਣ ਦਾ 3 ਸਾਲ ਦਾ ਤਜ਼ਰਬਾ।
ਉਮਰ ਹੱਦ—
ਘੱਟ ਤੋਂ ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ 30 ਸਾਲ ਤੈਅ ਕੀਤੀ ਗਈ ਹੈ।
ਅਰਜ਼ੀ ਫੀਸ—
ਆਮ/ਓ. ਬੀ. ਸੀ. ਵਰਗ ਨੂੰ 200 ਰੁਪਏ ਜਮ੍ਹਾ ਕਰਨ ਪੈਣਗੇ। ਇਸ ਤੋਂ ਇਲਾਵਾ ਐੱਸ. ਸੀ/ਐੱਸ. ਟੀ/ਪੀ. ਡਬਲਿਊ. ਡੀ/ਐਕਸ-ਸਰਵਿਸਮੈਨ ਲਈ ਕੋਈ ਫੀਸ ਨਹੀਂ ਰੱਖੀ ਗਈ ਹੈ।
ਮਹੱਤਵਪੂਰਨ ਤਾਰੀਖ਼ਾਂ—
ਆਨਲਾਈਨ ਬੇਨਤੀ ਸ਼ੁਰੂ ਕਰਨ ਦੀ ਤਾਰੀਖ਼- 21 ਅਗਸਤ 2020
ਆਨਲਾਈਨ ਬੇਨਤੀ ਕਰਨ ਦੀ ਆਖਰੀ ਤਾਰੀਖ਼- 18 ਸਤੰਬਰ 2020
ਤਨਖ਼ਾਹ- 16,000- 34,000 ਰੁਪਏ ਮਿਲੇਗੀ।
ਚੋਣ ਪ੍ਰਕਿਰਿਆ—
ਉਮੀਦਵਾਰਾਂਣ ਦੀ ਚੋਣ ਲਿਖਤੀ ਇਮਤਿਹਾਨ ਅਤੇ ਡਰਾਈਵਿੰਗ ਟੈਸਟ (ਭਾਰੀ ਵਾਹਨ ਲਈ) ਦੇ ਆਧਾਰ 'ਤੇ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ—
ਇਨ੍ਹਾਂ ਅਹੁਦਿਆਂ 'ਤੇ ਬੇਨਤੀ ਕਰਨ ਲਈ ਉਮੀਦਵਾਰ ਅਧਿਕਾਰਤ ਵੈੱਬਸਾਈਟ http://www.oil-india.com 'ਤੇ ਅਪਲਾਈ ਕਰ ਸਕਦੇ ਹਨ।