ਭਾਸ਼ਣ ਦਿੰਦੇ ਸੁੱਕ ਗਿਆ ਆਫ਼ਿਸਰ ਦਾ ਗਲ, ਪਾਣੀ ਦਾ ਗਿਲਾਸ ਲੈ ਕੇ ਪਹੁੰਚੀ ਵਿੱਤ ਮੰਤਰੀ ਸੀਤਾਰਮਨ (ਵੀਡੀਓ)

05/09/2022 2:32:33 PM

ਨੈਸ਼ਨਲ ਡੈਸਕ- ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਨੂੰ ਵੇਖ ਕੇ ਹਰ ਕੋਈ ਉਨ੍ਹਾਂ ਦੀ ਤਾਰੀਫ਼ ਕਰ ਰਿਹਾ ਹੈ। ਦਰਅਸਲ ਨੈਸ਼ਨਲ ਸਕਿਓਰਿਟੀਜ਼ ਡਿਪਾਜ਼ਟਰੀ ਲਿਮਟਿਡ (ਐਨ.ਐਸ.ਡੀ.ਐਲ.) ਦੀ ਮੈਨੇਜਿੰਗ ਡਾਇਰੈਕਟਰ ਪਦਮਜਾ ਚੁੰਦੁਰੂ ਨੂੰ ਮੰਚ ’ਤੇ ਖ਼ੁਦ ਪਾਣੀ ਦਿੰਦੀ ਹੋਈ ਨਜ਼ਰ ਆਈ। ਵਾਇਰਲ ਵੀਡੀਓ ’ਚ ਨਜ਼ਰ ਆ ਰਿਹਾ ਹੈ ਕਿ ਪਦਮਜਾ ਭਾਸ਼ਣ ਵਿਚਾਲੇ ਰੁੱਕਦੀ ਹੈ ਅਤੇ ਕਿਸੇ ਨੂੰ ਪਾਣੀ ਦੇਣ ਦਾ ਇਸ਼ਾਰਾ ਕਰਦੀ ਹੈ।

 

ਕੁਝ ਦੇਰ ਬਾਅਦ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਖ਼ੁਦ ਆਉਂਦੀ ਹੈ ਅਤੇ ਗਿਲਾਸ ਦੇ ਨਾਲ ਪਾਣੀ ਦੀ ਬੋਤਲ ਵੀ ਪਦਮਜਾ ਨੂੰ ਦਿੰਦੀ ਹੈ। ਇਸ ਦੌਰਾਨ ਐਨ.ਐਸ.ਡੀ.ਐਲ. ਦੀ ਮੈਨੇਜਿੰਗ ਡਾਇਰੈਕਟਰ ਥੋੜ੍ਹੀ ਝਿਜਕਦੀ ਹੈ ਅਤੇ ਉਨ੍ਹਾਂ ਨੂੰ ਧੰਨਵਾਦ ਕਹਿੰਦੀ ਹੈ। ਇਸ ਦਰਮਿਆਨ ਹਾਲ ’ਚ ਮੌਜੂਦ ਲੋਕ ਤਾੜੀਆਂ ਵਜਾਉਣ ਲੱਗਦੇ ਹਨ। 

ਇਹ ਵੀਡੀਓ ਸ਼ਨੀਵਾਰ ਨੂੰ ਐਨ.ਐਸ.ਡੀ.ਐਲ. ਦੀ ਸਿਵਲਰ ਜੁਬਲੀ ਦੇ ਪ੍ਰੋਗਰਾਮ ਦਾ ਹੈ, ਜੋ ਮੁੰਬਈ ’ਚ ਆਯੋਜਿਤ ਹੋਇਆ ਸੀ। ਇਸ ਪ੍ਰੋਗਰਾਮ ’ਚ ਵਿੱਤ ਮੰਤਰੀ ਨੇ ਹਿੰਦੀ ਅਤੇ ਹੋਰ ਖੇਤਰੀ ਭਾਸ਼ਾਵਾਂ ’ਚ ਵਿਦਿਆਰਥੀਆਂ ਲਈ ਐਨ.ਐਸ.ਡੀ.ਐਲ. ਦੇ ਨਿਵੇਸ਼ਕ ਜਾਗਰੂਕਤਾ ਪ੍ਰੋਗਰਾਮ 'ਮਾਰਕੀਟ ਦਾ ਏਕਲਵਯ' ਦਾ ਸ਼ੁੱਭ ਆਰੰਭ ਕੀਤਾ।


Tanu

Content Editor

Related News