ਰਾਜਸਥਾਨ 'ਚ ਫਿਰ ਹੋਏ ਅਧਿਕਾਰੀਆਂ ਦੇ ਤਬਾਦਲੇ

Tuesday, Mar 05, 2019 - 12:50 PM (IST)

ਰਾਜਸਥਾਨ 'ਚ ਫਿਰ ਹੋਏ ਅਧਿਕਾਰੀਆਂ ਦੇ ਤਬਾਦਲੇ

ਜੈਪੁਰ-ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅਸ਼ੋਕ ਗਹਿਲੋਤ ਸਰਕਾਰ ਨੇ ਸੂਬੇ 'ਚ ਇਕ ਵਾਰ ਫਿਰ ਵੱਡਾ ਪ੍ਰਸ਼ਾਸ਼ਨਿਕ ਤਬਾਦਲਾ ਕਰ ਦਿੱਤਾ ਹੈ। ਰਿਪੋਰਟ ਮੁਤਾਬਕ ਸੋਮਵਾਰ ਰਾਤ ਪ੍ਰਸੋਨਲ ਵਿਭਾਗ ਨੇ ਆਦੇਸ਼ ਜਾਰੀ ਕਰਦੇ ਹੋਏ ਕਿਹਾ ਹੈ ਕਿ 8 ਆਈ. ਏ. ਐੱਸ. ਅਤੇ 218 ਆਰ. ਏ. ਐੱਸ. ਅਫਸਰਾਂ ਦਾ ਤਬਾਦਲਾ ਕੀਤਾ ਗਿਆ। ਮਾਹਿਰਾਂ ਮੁਤਾਬਕ ਇਹ ਤਬਾਦਲੇ ਸਰਕਾਰ ਨੇ ਮੰਤਰੀਆਂ ਅਤੇ ਵਿਧਾਇਕਾਂ ਦੀ ਇੱਛਾ ਮੁਤਾਬਕ ਕੀਤੇ ਹਨ। ਇਸ ਤੋਂ ਇਲਾਵਾ ਸਾਰੇ ਅਧਿਕਾਰੀਆਂ ਵੱਲੋਂ ਅੱਜ ਸ਼ਾਮ ਨੂੰ ਜੁਇਨਿੰਗ ਕਰਕੇ ਜਾਣਕਾਰੀ ਵਿਭਾਗ ਨੂੰ ਦੇਣੀ ਹੋਵੇਗੀ।


author

Iqbalkaur

Content Editor

Related News