ਆਫ਼ ਦਿ ਰਿਕਾਰਡ: ਟਿਕੈਤ ਨਾਲ ਨਜਿੱਠਣ ਲਈ ਸਰਕਾਰ ਦੀ ਦੋਹਰੀ ਰਣਨੀਤੀ

01/31/2021 10:07:41 AM

ਨੈਸ਼ਨਲ ਡੈਸਕ : ਇਹ ਗੱਲ ਕੋਈ ਲੁਕੀ ਨਹੀਂ ਹੈ ਕਿ ਸਰਕਾਰ ਨੇ ਪੁਲਸ ਅਤੇ ਖ਼ੁਫ਼ੀਆ ਏਜੰਸੀਆਂ ਨੂੰ ਚਿਤਾਵਨੀ ਦੇਣ ਦੇ ਬਾਵਜੂਦ ਕਿਸਾਨਾਂ ਨੂੰ ਗਣਤੰਤਰ ਦਿਵਸ ’ਤੇ ਟਰੈਕਟਰ ਰੈਲੀ ਕੱਢਣ ਦੀ ਆਗਿਆ ਦੇਣ ਦੇ ਨਾਲ ਹੀ ਇਕ ਸੋਚੀ-ਸਮਝੀ ਰਣਨੀਤੀ ਅਧੀਨ ਕੰਮ ਕੀਤਾ। ਇਸ ਦੇ ਨਾਲ ਹੀ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਸਰਕਾਰ ਨੂੰ ਪਤਾ ਸੀ ਕਿ ਅੰਦੋਲਨ ਦੌਰਾਨ ਕੁੱਝ ਸ਼ਰਾਰਤੀ ਅਨਸਰ ਹਾਲਾਤ ਖ਼ਰਾਬ ਕਰ ਸਕਦੇ ਹਨ। ਉਹ ਲਾਲ ਕਿਲ੍ਹੇ ਵਿਚ ਜਾ ਕੇ ਹੰਗਾਮਾ ਕਰ ਸਕਦੇ ਹਨ।

ਇਹ ਵੀ ਪੜ੍ਹੋ: ਸਿੰਘੂ, ਗਾਜ਼ੀਪੁਰ ਅਤੇ ਟਿੱਕਰੀ ਸਰਹੱਦ ’ਤੇ ਇੰਟਰਨੈੱਟ ’ਤੇ ਲਗਾਈ ਗਈ ਰੋਕ 31 ਜਨਵਰੀ ਤੱਕ ਰਹੇਗੀ ਜਾਰੀ

ਕਿਸਾਨ ਯੂਨੀਅਨਾਂ ਅਤੇ ਰਾਕੇਸ਼ ਟਿਕੈਤ ਰਿੰਗ ਰੋਡ ’ਤੇ ਇਕ ਰੈਲੀ ਕੱਢਣੀ ਚਾਹੁੰਦੇ ਸਨ। ਉਨ੍ਹਾਂ ਨੂੰ ਲੱਗਾ ਕਿ ਉਹ ਇਤਿਹਾਸ ਰਚਣਗੇ ਪਰ ਹਾਲਾਤ ਇਸ ਦੇ ਬਿਲਕੁਲ ਉਲਟ ਹੋ ਗਏ। ਦਿੱਲੀ ਦੇ ਬਾਹਰੀ ਇਲਾਕੇ ਵਿਚ ਵੱਖ-ਵੱਖ ਹੱਦਾਂ ’ਤੇ ਭੀੜ ਘੱਟ ਹੋ ਗਈ ਅਤੇ ਹੁਣ ਰਾਕੇਸ਼ ਟਿਕੈਤ ਇਕੱਲੇ ਹੀ ਕਿਲ੍ਹੇ ਨੂੰ ਸੰਭਾਲ ਰਹੇ ਹਨ। ਉਨ੍ਹਾਂ ਜਦੋਂ ਰੋ ਕੇ ਆਪਣਾ ਦੁੱਖ ਪ੍ਰਗਟ ਕੀਤਾ ਤਾਂ ਸ਼ਾਹਿਦ ਉਨ੍ਹਾਂ ਨੂੰ ਕੁੱਝ ਸਹਾਰਾ ਮਿਲ ਗਿਆ ਹੋਵੇਗਾ ਪਰ ਹੌਲੀ-ਹੌਲੀ ਉਨ੍ਹਾਂ ਦੀ ਹਾਲਤ ਕਾਫ਼ੀ ਕਮਜ਼ੌਰ ਹੋ ਗਈ ਹੈ।

ਇਹ ਵੀ ਪੜ੍ਹੋ: WHO ਦਾ ਦਲ ਕੋਰੋਨਾ ਵਾਇਰਸ ਦੇ ਪਹਿਲੇ ਮਰੀਜ਼ ਦਾ ਇਲਾਜ ਕਰਣ ਵਾਲੇ ਵੁਹਾਨ ਦੇ ਹਸਪਤਾਲ ਪੁੱਜਾ

ਇਹ ਇਸ ਪਿਛੋਕੜ ਵਿਚ ਹੈ ਕਿ ਸਰਕਾਰ ਨੇ ਰਾਕੇਸ਼ ਟਿਕੈਤ ਨਾਲ ਨਜਿੱਠਣ ਲਈ ਦੋਹਰੀ ਰਣਨੀਤੀ ਦਾ ਸਹਾਰਾ ਲਿਆ ਹੈ, ਕਿਉਂਕਿ ਹੋਰ ਆਗੂ ਪਹਿਲਾਂ ਹੀ ਇਸ ਨੂੰ ਛੱਡ ਚੁੱਕੇ ਹਨ। ਸ਼ੁੱਕਰਵਾਰ ਰਾਤ ਦੇਰ ਗਏ ਅਤੇ ਸ਼ਨੀਵਾਰ ਨੂੰ ਵੀ ਕੇਂਦਰੀ ਗ੍ਰਹਿ ਮੰਤਰਾਲਾ ਵਿਚ ਉਚ ਪੱਧਰੀ ਬੈਠਕਾਂ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਕਿ ਟਿਕੈਤ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਤਾਕਤ ਦੀ ਵਰਤੋਂ ਨਹੀਂ ਕੀਤੀ ਜਾਵੇਗੀ, ਕਿਉਂਕਿ ਉਨ੍ਹਾਂ ਨਾਲ ਕਿਸਾਨਾਂ ਦੀ ਹਮਦਰਦੀ ਹੈ। ਹੁਣ ਕਿਸਾਨਾਂ ਨੂੰ ਕਿਸੇ ਵੀ ਹਾਲਤ ਵਿਚ ਦਿੱਲੀ ਆਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਰਣਨੀਤੀ ਦਾ ਇਕ ਹਿੱਸਾ ਇਹ ਵੀ ਹੈ ਕਿ ਦਿੱਲੀ, ਯੂ.ਪੀ. ਅਤੇ ਹਰਿਆਣਾ ਪੁਲਸ ਮਿਲ ਕੇ ਇਕ ਮੁਹਿੰਮ ਅਧੀਨ ਧਰਨੇ ’ਤੇ ਬੈਠੇ ਕਿਸਾਨਾਂ ਨੂੰ ਉਥੇ ਰੋਕਣ ਲਈ ਮੁਹਿੰਮ ਚਲਾਏਗੀ।

ਇਹ ਵੀ ਪੜ੍ਹੋ: ਕਿਸਾਨਾਂ ਦੀ ਵੱਧਦੀ ਭੀੜ ਦੇ ਬਾਅਦ ਗਾਜੀਪੁਰ ’ਚ ਇੰਟਰਨੈੱਟ ਸੇਵਾ ਬੰਦ

ਇੱਥੇ ਇਹ ਵੀ ਫ਼ੈਸਲਾ ਲਿਆ ਗਿਆ ਕਿ ਕਿਸੇ ਨੂੰ ਵੀ ਮਨਾਹੀ ਵਾਲੇ ਇਲਾਕੇ ਤੋਂ ਬਾਹਰ ਜਾਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਸਰਕਾਰ ਨੇ ਰਾਕੇਸ਼ ਟਿਕੈਤ ਨਾਲ ਬੈਕਰੂਮ ਚੈਨਲ ਖੋਲ੍ਹੇ ਹਨ, ਕਿਉਂਕਿ ਉਹ ਵਾਰ-ਵਾਰ ਕਹਿ ਰਹੇ ਹਨ ਕਿ ਉਹ ਗੱਲਬਾਤ ਕਰਣ ਦੇ ਵਿਰੋਧੀ ਨਹੀਂ ਹਨ। ਭਾਰਤ ਦੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਮਾਗਮ ਵਿਚ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਉਕਤ ਤਿੰਨਾਂ ਖੇਤੀਬਾੜੀ ਕਾਨੂੰਨਾਂ ਨੂੰ ਲਾਗੂ ਕਰਣ ’ਤੇ ਕੁੱਝ ਸਮੇਂ ਤੱਕ ਲਈ ਰੋਕ ਲਾ ਦਿੱਤੀ ਗਈ ਹੈ। ਟਿਕੈਤ ਵੀ ਹੁਣ ਸਨਮਾਨਜਨਕ ਹੱਲ ਚਾਹੁੰਦੇ ਹਨ।

ਇਹ ਵੀ ਪੜ੍ਹੋ: ਕਿਸਾਨ ਅੰਦੋਲਨ ਖ਼ਤਮ ਕਰਨੀ ਚਾਹੁੰਦੀ ਹੈ ਸਰਕਾਰ, ਪੁਲਸ ਦੇ ਨੋਟਿਸਾਂ ਤੋਂ ਡਰਾਂਗੇ ਨਹੀਂ: ਸੰਯੁਕਤ ਕਿਸਾਨ ਮੋਰਚਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।    


cherry

Content Editor

Related News