ਆਫ ਦਿ ਰਿਕਾਰਡ: ਆਖਿਰ ਆਪਣੀ ਦਾੜ੍ਹੀ ਕਿਉਂ ਵਧਾਉਂਦੇ ਜਾ ਰਹੇ ਹਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ?
Tuesday, Oct 06, 2020 - 11:23 AM (IST)
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜਕੱਲ ਆਪਣੀ ਦਾੜ੍ਹੀ ਕਿਉਂ ਵਧਾਉਂਦੇ ਜਾ ਰਹੇ ਹਨ? ਇਹ ਚਰਚਾ ਹੁਣ ਲੋਕਾਂ ਵਿਚ ਆਮ ਹੋ ਰਹੀ ਹੈ ਪਰ ਕੋਈ ਵੀ ਪੱਕੇ ਤੌਰ 'ਤੇ ਇਹ ਨਹੀਂ ਦੱਸ ਸਕਦਾ ਕਿ ਇਸ ਦਾ ਰਾਜ਼ ਕੀ ਹੈ। ਜਿਹੜੇ ਵਿਅਕਤੀ ਦੂਰ ਬੈਠ ਕੇ ਗੱਲਾਂ ਕਰਦੇ ਹੋਏ ਇਸ 'ਤੇ ਮੰਥਨ ਕਰਦੇ ਹਨ, ਉਨ੍ਹਾਂ ਦੀ ਤਾਂ ਛੱਡੋ, ਜਿਹੜੇ ਿਵਅਕਤੀ ਮੋਦੀ ਦੇ ਬਹੁਤ ਨੇੜੇ ਰਹਿੰਦੇ ਹਨ, ਉਨ੍ਹਾਂ ਨੂੰ ਵੀ ਇਸ ਗੱਲ ਦੀ ਕੋਈ ਭਿਣਕ ਨਹੀਂ ਹੈ ਕਿ ਦਾੜ੍ਹੀ ਿਕਉਂ ਵਧਾਈ ਜਾ ਰਹੀ ਹੈ? ਇਕ ਦਲੀਲ ਇਹ ਦਿੱਤੀ ਜਾ ਰਹੀ ਹੈ ਕਿ ਕੋਵਿਡ ਕਾਰਣ ਪ੍ਰਧਾਨ ਮੰਤਰੀ ਕਿਸੇ ਨੂੰ ਵੀ ਆਪਣੇ ਨੇੜੇ ਨਹੀਂ ਆਉਣ ਦੇਣਾ ਚਾਹੁੰਦੇ। ਿਜਨ੍ਹਾਂ ਨਾਲ ਉਨ੍ਹਾਂ ਦਾ ਅਕਸਰ ਹੀ ਵਾਹ ਪੈਂਦਾ ਹੈ, ਨੂੰ ਵੀ ਉਹ 6 ਫੁੱਟ ਦੀ ਦੂਰੀ 'ਤੇ ਰੱਖਦੇ ਹਨ।
ਆਪਣੇ 20 ਸਾਲ ਪੁਰਾਣੇ ਰਸੋਈਏ ਨੂੰ ਛੱਡ ਕੇ ਉਹ ਹੋਰ ਕਿਸੇ ਨੂੰ ਵੀ 2 ਗਜ਼ ਦੀ ਦੂਰੀ ਅੰਦਰ ਆਪਣੇ ਨੇੜੇ ਨਹੀਂ ਆਉਣ ਦਿੰਦੇ। ਇੱਥੋਂ ਤਕ ਕਿ ਉਨ੍ਹਾਂ ਦੇ ਸਭ ਤੋਂ ਖਾਸ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜਾਂ ਪ੍ਰਿੰਸੀਪਲ ਸਕੱਤਰ ਪੀ. ਕੇ. ਮਿਸ਼ਰਾ ਅਤੇ ਹੋਰ ਕੋਈ ਵੀ ਚੋਟੀ ਦਾ ਅਧਿਕਾਰੀ ਉਨ੍ਹਾਂ ਕੋਲ ਨਹੀਂ ਜਾ ਸਕਦਾ। ਮੋਦੀ ਦੇ ਸਰਕਾਰੀ ਨਿਵਾਸ ਵਿਖੇ ਕੰਮ ਕਰਨ ਵਾਲੇ ਵੀ ਉਨ੍ਹਾਂ ਤੋਂ ਦੂਰ-ਦੂਰ ਰਹਿ ਕੇ ਆਪਣੇ ਸਾਰੇ ਕੰਮ ਨਿਪਟਾਉਂਦੇ ਹਨ। ਗੱਲ ਇੰਨੀ ਹੀ ਨਹੀਂ ਹੈ। ਮੋਦੀ ਨੂੰ ਆਪਣੇ ਸੁਰੱਖਿਆ ਘੇਰੇ ਵਿਚ ਲੈਣ ਵਾਲੀ ਐੱਸ. ਪੀ. ਜੀ. ਦੇ ਜਵਾਨਾਂ ਨੂੰ ਵੀ ਉਨ੍ਹਾਂ ਲਈ 6 ਫੁੱਟ ਦੀ ਦੂਰੀ ਵਾਲਾ ਸੁਰੱਖਿਆ ਫਾਰਮੈਟ ਬਣਾਉਣਾ ਪੈਂਦਾ ਹੈ। ਹੁਣ ਅਜਿਹੀ ਹਾਲਤ ਵਿਚ ਦਾੜ੍ਹੀ ਛੋਟੀ ਕਰਵਾਉਣ ਲਈ ਕਿਸੇ ਹੇਅਰਡ੍ਰੈਸਰ ਨੂੰ ਆਪਣੇ ਨੇੜੇ ਆਉਣ ਦੇਣਾ ਇਨਫੈਕਸ਼ਨ ਦੇ ਖਤਰੇ ਤੋਂ ਖਾਲੀ ਨਹੀਂ ਹੈ। ਇਸੇ ਲਈ ਪ੍ਰਧਾਨ ਮੰਤਰੀ ਸਮਝ ਰਹੇ ਹਨ ਕਿ ਭਲਾਈ ਇਸੇ ਵਿਚ ਹੈ ਕਿ ਦਾੜ੍ਹੀ ਵਧਦੀ ਹੈ ਤਾਂ ਵਧਣ ਦਿਓ, ਦੂਰ ਤੋਂ ਹੀ ਰਾਮ-ਰਾਮ ਕਰ ਕੇ ਕੰਮ ਚਲਾਇਆ ਜਾਵੇ। ਉਂਝ ਕੁਝ ਲੋਕ ਦਾੜ੍ਹੀ ਵਧਾਉਣ ਪਿੱਛੇ ਮੋਦੀ ਜੀ ਦੀ ਦੈਵੀ ਮਦਦ ਦੀ ਇੱਛਾ ਆਦਿ ਦਾ ਵੀ ਅਨੁਮਾਨ ਲਾ ਰਹੇ ਹਨ। ਉਨ੍ਹਾਂ ਮੁਤਾਬਕ ਹੋ ਸਕਦਾ ਹੈ ਕਿ ਪ੍ਰਧਾਨ ਮੰਤਰੀ ਨੇ ਇਹ ਮਨੌਤੀ ਲਈ ਹੋਵੇ ਕਿ ਜਦੋਂ ਤਕ ਕੋਰੋਨਾ ਵਾਇਰਸ ਖਤਮ ਨਹੀਂ ਹੋ ਜਾਂਦਾ, ਉਹ ਦਾੜ੍ਹੀ ਨਹੀਂ ਕਟਵਾਉਣਗੇ।