ਆਫ ਦਿ ਰਿਕਾਰਡ : ਵੱਖਰਾ ਬਜਟ ਲਿਆਉਣ ਦੀ ਮੋਦੀ ਦੀ ਯੋਜਨਾ ਅੰਦੋਲਨ ਕਾਰਨ ਟਲੀ

Sunday, Feb 07, 2021 - 09:58 AM (IST)

ਆਫ ਦਿ ਰਿਕਾਰਡ : ਵੱਖਰਾ ਬਜਟ ਲਿਆਉਣ ਦੀ ਮੋਦੀ ਦੀ ਯੋਜਨਾ ਅੰਦੋਲਨ ਕਾਰਨ ਟਲੀ

ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਜਟ ’ਚ ਰੇਲਵੇ ’ਤੇ ਵੱਖਰਾ ਅਧਿਆਏ ਜੋੜਨ ਦੀ ਥਾਂ ਵੱਖਰਾ ‘ਕਿਸਾਨ ਬਜਟ’ ਲਿਅਾਉਣ ਸਬੰਧੀ ਵਿਚਾਰ ਕੀਤਾ ਸੀ। ਕਿਸਾਨਾਂ ਦੇ ਅੰਦੋਲਨ ਤੋਂ ਬਹੁਤ ਪਹਿਲਾਂ ਜਦੋਂ ਮੋਦੀ ਨੇ ਇਹ ਕਿਹਾ ਸੀ ਕਿ ਉਹ 5 ਸਾਲਾਂ ’ਚ ਕਿਸਾਨਾਂ ਦੀ ਅਾਮਦਨ ਦੁੱਗਣੀ ਕਰ ਦੇਣਗੇ , ਉਹ ਉਦੋਂ ਤੋਂ ਹੀ ਇਸ ਸਬੰਧੀ ਸੋਚ ਰਹੇ ਸਨ। ਇਸ ਮੁੱਦੇ ’ਤੇ ਕਾਫੀ ਕੰਮ ਕੀਤਾ ਗਿਅਾ ਹੈ। ਨੀਤੀ ਅਾਯੋਗ ਨੂੰ ਵੀ ਇਸ ਸਬੰਧ ’ਚ ਜੋੜਿਅਾ ਗਿਅਾ ਹੈ। ਮੋਦੀ ਰੇਲਵੇ ਬਜਟ ਨੂੰ ਹਮੇਸ਼ਾ ਹੀ ਲੋਕ ਲੁਭਾਉਣਾ ਮੰਨਦੇ ਅਾਏ ਹਨ ਪਰ ਹੁਣ ਇਸ ਨੂੰ ਲਗਭਗ ਦਫਨ ਹੀ ਕਰ ਦਿੱਤਾ ਗਿਅਾ ਹੈ। ਉਨ੍ਹਾਂ ਰੇਲਵੇ ਬਜਟ ਨੂੰ ਕੇਂਦਰੀ ਬਜਟ ਦਾ ਹਿੱਸਾ ਹੀ ਬਣਾ ਦਿੱਤਾ ਹੈ। ਹੁਣ ਰੇਲਵੇ ਅਤੇ ਉਸ ਦੀਆਂ ਯੋਜਨਾਵਾਂ ਨੂੰ ਲੈ ਕੇ ਮੀਡੀਅਾ ’ਚ ਸੁਰਖੀਆਂ ਨਹੀਂ ਬਣਦੀਆਂ। ਸਿਰਫ ਕੁਝ ਨਵੀਆਂ ਮੈਟਰੋ ਚਲਾਉਣ ਦੀਆਂ ਗੱਲਾਂ ਹੀ ਪ੍ਰਕਾਸ਼ਿਤ ਹੋ ਰਹੀਆਂ ਹਨ।

ਇਹ ਵੀ ਪੜ੍ਹੋ : ਧੜੱਲੇ ਨਾਲ ਵਧ ਰਿਹੈ ਫਰਜ਼ੀ ਕਾਰ ਬੀਮੇ ਦਾ ਧੰਦਾ, ਜਾਣੋ ਕਿਤੇ ਤੁਹਾਡਾ ਬੀਮਾ ਵੀ ਨਕਲੀ ਤਾਂ ਨਹੀਂ

ਮੋਦੀ ਕਿਸਾਨਾਂ ਅਤੇ ਪੇਂਡੂ ਭਾਰਤ ਨੂੰ ਨਵੀਂ ਦ੍ਰਿਸ਼ਟੀ ਨਾਲ ਵੇਖਣਾ ਚਾਹੁੰਦੇ ਸਨ। ਉਨ੍ਹਾਂ ਖੇਤੀਬਾੜੀ ਮੰਤਰਾਲਾ ਦਾ ਨਾਂ ਵੀ ਕ੍ਰਿਸ਼ੀ ਔਰ ਕ੍ਰਿਸ਼ਕ ਕਲਿਅਾਣ ਮੰਤਰਾਲਾ ਰੱਖ ਦਿੱਤਾ ਹੈ। ਕਿਸਾਨ ਬਜਟ ’ਤੇ ਅਜੇ ਮੰਥਨ ਚੱਲ ਹੀ ਰਿਹਾ ਸੀ ਕਿ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਦਿੱਲੀ ਦੀਆਂ ਹੱਦਾਂ ’ਤੇ ਅਾ ਟਿਕੇ। ਇਸ ਕਾਰਨ ਕਿਸਾਨ ਬਜਟ ਨੂੰ ਲਾਂਭੇ ਕਰ ਦਿੱਤਾ ਗਿਅਾ। ਮੋਦੀ ਉਨ੍ਹਾਂ ’ਚੋਂ ਨਹੀਂ ਹਨ, ਜੋ ਦਬਾਅ ਹੇਠ ਅਾ ਕੇ ਝੁਕ ਜਾਣ। ਅਾਪਣੇ ਪਹਿਲੇ ਕਾਰਜਕਾਲ ਦੌਰਾਨ ਉਨ੍ਹਾਂ ਜ਼ਮੀਨ ਹਾਸਲ ਕਰਨ ਬਾਰੇ ਿਬੱਲ ਲੋਕ ਸਭਾ ’ਚ ਪਾਸ ਹੋਣ ਦੇ ਬਾਵਜੂਦ ਉਸ ਨੂੰ ਰਾਜ ਸਭਾ ’ਚ ਪਾਸ ਕਰਵਾਉਣ ਲਈ ਜ਼ੋਰ ਨਹੀਂ ਪਾਇਅਾ ਸੀ।

ਇਹ ਵੀ ਪੜ੍ਹੋ : ਵੱਡਾ ਖੁਲਾਸਾ! ਮੋਟੀ ਤਨਖ਼ਾਹ ਲੈਣ ਵਾਲੇ ਲੱਖਾਂ ਲੋਕਾਂ ਦੇ PF ਖਾਤੇ 'ਚ ਜਮ੍ਹਾਂ ਹਨ 62 ਹਜ਼ਾਰ ਕਰੋੜ ਤੋਂ ਵੱਧ ਰੁਪਏ

ਇਹ ਜਾਣਨਾ ਦਿਲਚਸਪ ਹੋਵੇਗਾ ਕਿ 1970 ਦੇ ਦਹਾਕੇ ’ਚ ਚੌਧਰੀ ਚਰਨ ਸਿੰਘ ਨੇ ਪਹਿਲੀ ਵਾਰ ਕਿਸਾਨ ਬਜਟ ਦੇ ਵਿਚਾਰ ਨੂੰ ਅੱਗੇ ਵਧਾਇਅਾ ਸੀ। ਗੋਅਾ ਦੇ ਉਪ ਰਾਜਪਾਲ ਸਤਪਾਲ ਮਲਿਕ ਉਨ੍ਹਾਂ ਦਿਨਾਂ ’ਚ ਚੌਧਰੀ ਚਰਨ ਸਿੰਘ ਦੇ ਸੰਕਟਮੋਚਕ ਸਨ। ਉਹ ਉਨ੍ਹਾਂ ਦੇ ਬਹੁਤ ਨੇੜੇ ਸਨ ਅਤੇ ਉਨ੍ਹਾਂ ਦੇ ਸਭ ਸਿਅਾਸੀ ਮਾਮਲੇ ਖੁਦ ਹੀ ਵੇਖਦੇ ਸਨ। ਜਦੋਂ ਮੋਰਾਰਜੀ ਦੇਸਾਈ ਕਿਸਾਨ ਬਜਟ ਦੇ ਵਿਚਾਰ ਨਾਲ ਸਹਿਮਤ ਨਹੀਂ ਹੋਏ ਤਾਂ ਚੌਧਰੀ ਚਰਨ ਸਿੰਘ ਜੋ ਪਹਿਲਾਂ ਹੀ ਪ੍ਰੇਸ਼ਾਨ ਸਨ, ਬਾਗੀ ਹੋ ਗਏ। ਬਾਅਦ ’ਚ ਸਤਪਾਲ ਮਲਿਕ ਨੇ ਹੀ ਵਿਚ ਪੈ ਕੇ ਕਾਂਗਰਸ ’ਚ ਚੌਧਰੀ ਚਰਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਵਾਉਣ ਸਬੰਧੀ ਸਹਿਮਤੀ ਬਣਵਾਈ। ਦੇਵੀ ਲਾਲ ਜਦੋਂ ਉਪ ਪ੍ਰਧਾਨ ਮੰਤਰੀ ਸਨ ਤਾਂ ਉਨ੍ਹਾਂ ਵੀ 1989-90 ’ਚ ਕਿਸਾਨ ਬਜਟ ਲਿਅਾਉਣ ’ਚ ਇੱਛਾ ਪ੍ਰਗਟ ਕੀਤੀ ਸੀ ਪਰ ਉਨ੍ਹਾਂ ਦੀ ਇਹ ਇੱਛਾ ਪੂਰੀ ਨਹੀਂ ਹੋ ਸਕੀ। ਮੋਦੀ ਨੇ ਵੀ ਕਿਸਾਨ ਬਜਟ ’ਤੇ ਸੋਚਿਅਾ ਪਰ ਅਜੇ ਉਨ੍ਹਾਂ ਇਸ ’ਤੇ ਅੱਗੇ ਵਧਣ ਦਾ ਵਿਚਾਰ ਛੱਡ ਦਿੱਤਾ ਹੈ।

ਇਹ ਵੀ ਪੜ੍ਹੋ : ਕਸਟਮ ਡਿਊਟੀ ਵਧਣ ਨਾਲ ਕਾਟਨ ’ਚ ਆਵੇਗੀ ਤੇਜ਼ੀ, ਮਹਿੰਗੇ ਹੋ ਸਕਦੇ ਹਨ ਕੱਪੜੇ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News