ਖੁੱਲ੍ਹੇ ''ਚ ਟਾਇਲਟ ਕਰਨ ''ਤੇ ਸਰਪੰਚ ਨੇ ਰੋਕਿਆ 20 ਪਰਿਵਾਰਾਂ ਦਾ ਰਾਸ਼ਨ

11/01/2019 5:15:10 PM

ਬੇਹਰਾਮਪੁਰ (ਓਡੀਸ਼ਾ)— ਓਡੀਸ਼ਾ ਦੇ ਗੰਜਮ ਜ਼ਿਲੇ 'ਚ ਇਕ ਸਰਪੰਚ ਨੇ ਅਜਿਹੇ 20 ਪਰਿਵਾਰਾਂ ਦਾ ਰਾਸ਼ਨ ਰੋਕ ਦਿੱਤਾ ਹੈ, ਜੋ ਖੁੱਲ੍ਹੇ 'ਚ ਟਾਇਲਟ ਜਾਂਦੇ ਹਨ। ਇਨ੍ਹਾਂ ਪਰਿਵਾਰਾਂ ਨੂੰ ਰਾਸ਼ਟਰੀ ਫੂਡ ਸੁਰੱਖਿਆ ਕਾਨੂੰਨ ਅਤੇ ਰਾਜ ਖੁਰਾਕ ਸੁਰੱਖਿਆ ਕਾਨੂੰਨ ਦੇ ਅਧੀਨ ਰਾਸ਼ਨ ਮਿਲਦਾ ਸੀ। ਇਸ ਮਹੀਨੇ ਇਨ੍ਹਾਂ ਪਰਿਵਾਰਾਂ ਨੂੰ ਇਨ੍ਹਾਂ ਦੇ ਹਿੱਸੇ ਦਾ ਰਾਸ਼ਨ ਨਹੀਂ ਦਿੱਤਾ ਗਿਆ ਹੈ। ਜ਼ਿਲਾ ਪ੍ਰਸ਼ਾਸਨ ਨੇ ਸਰਪੰਚ ਦੇ ਇਸ ਫੈਸਲੇ ਨੂੰ ਗੈਰ-ਕਾਨੂੰਨੀ ਦੱਸਿਆ ਹੈ। ਸਨਖੇਮੁੰਡੀ ਬਲਾਕ ਦੇ ਅਧੀਨ ਆਉਣ ਵਾਲੀ ਗੌਤਮੀ ਪੰਚਾਇਤ ਦੇ ਸਰਪੰਚ ਸੁਸ਼ਾਂਤ ਸਵੈਨ ਨੇ ਕਿਹਾ ਕਿ ਉਨ੍ਹਾਂ ਨੇ ਇਹ ਫੈਸਲਾ ਪਿੰਡ ਵਾਲਿਆਂ ਨੂੰ ਚੰਗੀ ਆਦਤ ਸਿਖਾਉਣ ਲਈ ਲਿਆ ਹੈ।

180 ਪਰਿਵਾਰਾਂ ਦੇ ਘਰਾਂ 'ਚ ਟਾਇਲਟ ਨਹੀਂ
ਸਰਪੰਚ ਨੂੰ ਜਦੋਂ ਇਨ੍ਹਾਂ ਪਰਿਵਾਰਾਂ ਦੇ ਖੁੱਲ੍ਹੇ 'ਚ ਟਾਇਲਟ ਦੀ ਆਦਤ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਇਨ੍ਹਾਂ ਦਾ ਰਾਸ਼ਨ ਰੋਕ ਕੇ, ਇਨ੍ਹਾਂ 20 ਪਰਿਵਾਰਾਂ ਦੇ ਹਿੱਸੇ ਦਾ ਚਾਵਲ ਦੂਜੇ ਲੋੜਵੰਦ ਪਰਿਵਾਰਾਂ ਨੂੰ ਦੇ ਦਿੱਤਾ ਗਿਆ। ਗੌਤਮੀ ਪੰਚਾਇਤ ਦੇ ਅਧੀਨ 2000 ਪਰਿਵਾਰ ਆਉਂਦੇ ਹਨ ਅਤੇ ਇੱਥੇ ਦੀ ਕੁੱਲ ਆਬਾਦੀ 4564 ਹੈ। ਇਨ੍ਹਾਂ 'ਚੋਂ 180 ਪਰਿਵਾਰਾਂ ਦੇ ਘਰਾਂ 'ਚ ਟਾਇਲਟ ਨਹੀਂ ਹੈ।

ਫੈਸਲਾ ਸਜ਼ਾ ਦੇਣ ਦੇ ਤੌਰ 'ਤੇ ਲਿਆ ਗਿਆ
ਆਪਣੇ ਫੈਸਲੇ ਨੂੰ ਸਹੀ ਠਹਿਰਾਉਂਦੇ ਹੋਏ ਸੁਸ਼ਾਂਤ ਨੇ ਕਿਹਾ ਕਿ ਉਹ ਫੈਸਲਾ ਖੁੱਲ੍ਹੇ 'ਚ ਟਾਇਲਟ ਜਾਣ ਵਾਲਿਆਂ ਨੂੰ ਸਜ਼ਾ ਦੇਣ ਦੇ ਤੌਰ 'ਤੇ ਲਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ 20 ਅਕਤੂਬਰ ਨੂੰ ਪੰਚਾਇਤ ਕਮੇਟੀ ਦੀ ਮੀਟਿੰਗ 'ਚ ਇਸ 'ਤੇ ਮੋਹਰ ਲੱਗੀ। ਉਨ੍ਹਾਂ ਨੇ ਕਿਹਾ,''ਕਰੀਬ 300 ਔਰਤਾਂ ਦਾ ਇਕ ਗਰੁੱਪ ਪੂਰੀ ਪੰਚਾਇਤ 'ਚ ਘੁੰਮ-ਘੁੰਮ ਕੇ ਦਿਨ 'ਚ 2 ਵਾਰ (ਸਵੇਰੇ 3-5 ਵਜੇ ਅਤੇ ਸ਼ਾਮ 5-7 ਵਜੇ) ਗਸ਼ਤ ਕਰਦਾ ਹੈ ਅਤੇ ਖੁੱਲ੍ਹੇ 'ਚ ਟਾਇਲਟ ਜਾਣ ਵਾਲਿਆਂ ਨੂੰ ਰੋਕਦਾ ਹੈ। ਜੇਕਰ ਉਹ ਕਿਸੇ ਨੂੰ ਖੁੱਲ੍ਹੇ 'ਚ ਟਾਇਲਟ ਕਰਦੇ ਹੋਏ ਦੇਖਦੀ ਹੈ ਤਾਂ ਇਸ ਦੀ ਸੂਚਨਾ ਪੰਚਾਇਤ ਨੂੰ ਦਿੰਦੀ ਹੈ।''

ਇਸ ਫੈਸਲੇ ਤੋਂ ਬਾਅਦ ਲੋਕ ਘਰਾਂ 'ਚ ਬਣਵਾ ਰਹੇ ਟਾਇਲਟ
ਸਰਪੰਚ ਨੇ ਆਪਣੇ ਫੈਸਲੇ ਨੂੰ ਜਾਗਰੂਕਤਾ ਫੈਲਾਉਣ ਦੀ ਦਿਸ਼ਾ 'ਚ ਇਕ ਅਹਿਮ ਕਦਮ ਦੱਸਿਆ। ਉਨ੍ਹਾਂ ਨੇ ਕਿਹਾ,''ਇਹ ਲੋਕਾਂ ਦੇ ਹਿੱਤ 'ਚ ਹੀ ਲਿਆ ਗਿਆ ਫੈਸਲਾ ਹੈ। ਸ਼ੁਰੂਆਤ 'ਚ ਕੁਝ ਪਿੰਡ ਵਾਲਿਆਂ ਨੇ ਇਸ ਦਾ ਵਿਰੋਧ ਕੀਤਾ, ਜੇਕਰ ਬਾਅਦ 'ਚ ਇਹ ਕੰਮ ਕਰ ਗਿਆ।'' ਉਨ੍ਹਾਂ ਨੇ ਕਿਹਾ ਕਿ ਇਸ ਫੈਸਲੇ ਤੋਂ ਬਾਅਦ ਹੁਣ ਕਈ ਪਿੰਡ ਵਾਲੇ ਆਪਣੇ ਘਰਾਂ 'ਚ ਟਾਇਲਟ ਬਣਵਾ ਰਹੇ ਹਨ। ਹਾਲਾਂਕਿ ਗੰਜਮ ਦੇ ਕਲੈਕਟਰ ਵਿਜੇ ਅੰਮ੍ਰਿਤ ਕੁਲਾਂਗੇ ਸਰਪੰਚ ਨਾਲ ਸਹਿਮਤ ਨਹੀਂ ਦਿੱਸੇ। ਉਨ੍ਹਾਂ ਨੇ ਕਿਹਾ ਕਿ ਖੁਰਾਕ ਸੁਰੱਖਿਆ ਕਾਨੂੰਨ ਦੇ ਅਧੀਨ ਦਿੱਤੇ ਗਏ ਲਾਭਾਂ ਨੂੰ ਰੋਕਿਆ ਨਹੀਂ ਜਾ ਸਕਦਾ ਹੈ।


DIsha

Content Editor

Related News