ਚੋਣਵੀ ਸ਼੍ਰੇਣੀ ਵਾਲੇ ਓ. ਸੀ. ਆਈ. ਕਾਰਡ ਧਾਰਕ ਆ ਸਕਣਗੇ ਭਾਰਤ

5/22/2020 7:43:08 PM

ਨਵੀਂ ਦਿੱਲੀ (ਭਾਸ਼ਾ)— ਕੇਂਦਰ ਸਰਕਾਰ ਨੇ ਵਿਦੇਸ਼ਾਂ 'ਚ ਫਸੇ ਓ. ਸੀ. ਆਈ. ਕਾਰਡ ਧਾਰਕ ਪ੍ਰਵਾਸੀ ਭਾਰਤੀ ਨਾਗਰਿਕਾਂ ਦੇ ਕੁਝ ਚੋਣਵੀ ਸ਼੍ਰੇਣੀਆਂ 'ਚ ਦੇਸ਼ ਆਉਣ ਦੀ ਸ਼ੁੱਕਰਵਾਰ ਨੂੰ ਆਗਿਆ ਦੇ ਦਿੱਤੀ। ਗ੍ਰਹਿ ਮੰਤਰਾਲੇ ਨੇ ਆਦੇਸ਼ ਅਨੁਸਾਰ ਜਿਨ੍ਹਾਂ ਲੋਕਾਂ ਨੂੰ ਭਾਰਤ ਆਉਣ ਦੀ ਆਗਿਆ ਦਿੱਤੀ ਗਈ ਹੈ ਉਨ੍ਹਾਂ 'ਚ ਉਹ ਓ. ਸੀ. ਆਈ. ਕਾਰਡ ਧਾਰਕ ਸ਼ਾਮਿਲ ਹਨ। ਜੋ ਪਾਰਿਵਾਰ 'ਚ ਕਿਸੇ ਐਮਰਜੈਂਸੀ ਸਥਿਤੀ ਦੇ ਕਾਰਨ ਦੇਸ਼ ਆਉਣਾ ਚਾਹੁੰਦੇ ਹਨ। ਵਿਦੇਸ਼ 'ਚ ਜੰਮੇ ਭਾਰਤੀ ਨਾਗਰਿਕਾਂ ਦੇ ਉਨ੍ਹਾਂ ਨਾਬਾਲਗ ਬੱਚਿਆਂ ਨੂੰ ਦੇਸ਼ ਆਉਣ ਦੀ ਆਗਿਆ ਦੇ ਦਿੱਤੀ ਗਈ ਹੈ, ਜੋ ਓ. ਸੀ. ਆਈ. ਕਾਰਡ ਧਾਰਕ ਹੈ। ਉਹ ਜੋੜਿਆਂ ਨੂੰ ਭਾਰਤ ਆਉਣ ਦੀ ਆਗਿਆ ਦਿੱਤੀ ਗਈ ਹੈ, ਜਿਸ 'ਚ ਇਕ ਦੇ ਕੋਲ ਓ. ਸੀ. ਆਈ. ਕਾਰਡ ਹੈ ਤੇ ਦੂਜਾ ਭਾਰਤੀ ਨਾਗਰਿਕ ਹੈ। ਉਨ੍ਹਾਂ ਦਾ ਭਾਰਤ 'ਚ ਕੋਈ ਸਥਾਈ ਨਿਵਾਸ ਹੈ। ਨਾਲ ਹੀ ਯੂਨੀਵਰਸਿਟੀ ਦੇ ਉਨ੍ਹਾਂ ਓ. ਸੀ. ਆਈ. ਕਾਰਡ ਧਾਰਕਾਂ (ਜੋ ਕਾਨੂੰਨੀ ਰੂਪ ਨਾਲ ਨਾਬਾਲਗ ਨਹੀਂ ਹੈ) ਨੂੰ ਵੀ ਦੇਸ਼ ਆਉਣ ਦੀ ਆਗਿਆ ਮਿਲ ਗਈ ਹੈ, ਜਿਨ੍ਹਾਂ ਦੇ ਮਾਤਾ-ਪਿਤਾ ਭਾਰਤੀ ਨਾਗਰਿਕ ਹਨ ਤੇ ਭਾਰਤ 'ਚ ਰਹਿ ਰਹੇ ਹਨ।


Gurdeep Singh

Content Editor Gurdeep Singh