ਵਿਆਹ ''ਚ ਰੁੱਝੀ ਨੁਸਰਤ ਨਹੀਂ ਪੁੱਜੀ ਸੰਸਦ, ਸੋਸ਼ਲ ਮੀਡੀਆ ''ਤੇ ਯੂਜ਼ਰਸ ਨੇ ਕੀਤੇ ਕੁਮੈਂਟ

06/24/2019 3:07:12 PM

ਕੋਲਕਾਤਾ— ਅਭਿਨੇਤਰੀ ਤੋਂ ਸੰਸਦ ਮੈਂਬਰ ਬਣੀ ਨੁਸਰਤ ਜਹਾਂ 19 ਜੂਨ ਨੂੰ ਕਾਰੋਬਾਰੀ ਨਿਖਿਲ ਜੈਨ ਨਾਲ ਤੁਰਕੀ ਦੇ ਬੋਡਰਮ ਸਿਟੀ 'ਚ ਵਿਆਹ ਦੇ ਬੰਧਨ 'ਚ ਬੱਝੀ। ਨੁਸਰਤ ਨੇ ਆਪਣੇ ਵਿਆਹ ਦੀਆਂ ਕੁਝ ਚੁਨਿੰਦਾ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇੱਥੇ ਦੱਸ ਦੇਈਏ ਕਿ ਨੁਸਰਤ ਜਹਾਂ ਤ੍ਰਿਣਮੂਲ ਕਾਂਗਰਸ ਸੰਸਦ ਮੈਂਬਰ ਹੈ ਅਤੇ ਸੰਸਦ 'ਚ ਪੁੱਜਣ ਵਾਲੀ ਸਭ ਤੋਂ ਖੂਬਸੂਰਤ ਅਤੇ ਛੋਟੀ ਉਮਰ ਦੀ ਮਹਿਲਾ ਸੰਸਦ ਮੈਂਬਰ ਹੈ।

Image result for nusrat jahan busy marriage not attend parliament session

ਨੁਸਰਤ ਦੇ ਵਿਆਹ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਨੂੰ ਵਧਾਈਆਂ ਮਿਲਣ ਦੇ ਨਾਲ-ਨਾਲ ਟਰੋਲ ਵੀ ਕੀਤਾ ਜਾ ਰਿਹਾ ਹੈ। ਸੋਸ਼ਲ ਮੀਡੀਆ 'ਤੇ ਨੁਸਰਤ ਤੋਂ ਫੈਨਜ਼ ਕਾਫੀ ਨਾਰਾਜ਼ ਨਜ਼ਰ ਆ ਰਹੇ ਹਨ। ਇਸ ਨਾਰਾਜ਼ਗੀ ਦੀ ਵਜ੍ਹਾ ਹੈ ਵਿਆਹ ਦੀ ਵਜ੍ਹਾ ਕਰ ਕੇ ਸੰਸਦ ਮੈਂਬਰ ਦੀ ਸਹੁੰ ਚੁੱਕਣ ਲਈ ਨਹੀਂ ਪੁੱਜਣਾ।

शादी में ब‍िजी नुसरत नहीं पहुंचीं संसद, ट्रोलर्स बोले- कब लोगी शपथ?

ਯੂਜ਼ਰਸ ਨੇ ਨੁਸਰਤ ਦੇ ਵਿਆਹ ਦੀਆਂ ਤਸਵੀਰਾਂ 'ਤੇ ਕੁਮੈਂਟ ਕਰਦੇ ਹੋਏ ਲਿਖਿਆ, ''ਤੁਹਾਡੇ ਕੋਲ ਵਿਆਹ ਅਤੇ ਰਿਸੈਪਸ਼ਨ ਦਾ ਸਮਾਂ ਹੈ ਪਰ ਸੰਸਦ ਵਿਚ ਬਤੌਰ ਸੰਸਦ ਮੈਂਬਰ ਸਹੁੰ ਚੁੱਕਣ ਦਾ ਸਮਾਂ ਨਹੀਂ।

शादी में ब‍िजी नुसरत नहीं पहुंचीं संसद, ट्रोलर्स बोले- कब लोगी शपथ?
ਇਕ ਯੂਜ਼ਰਸ ਨੇ ਲਿਖਿਆ, ਜਦੋਂ ਤੁਹਾਨੂੰ ਸੰਸਦ ਦੇ ਸੈਸ਼ਨ ਬਾਰੇ ਪਤਾ ਸੀ, ਫਿਰ ਵਿਆਹ ਦੀ ਤਰੀਕ ਨੂੰ ਅੱਗੇ ਵਧਾਇਆ ਜਾ ਸਕਦਾ ਸੀ। ਇਹ ਹੈ ਕੋਲਕਾਤਾ ਦੀ ਸੰਸਦ ਮੈਂਬਰ, ਜੋ ਵਿਆਹ ਵਿਚ ਰੁੱਝੀ ਹੋਈ ਹੈ। ਤੁਸੀਂ ਕਿਵੇਂ ਜ਼ਿੰਮੇਵਾਰੀ ਨਿਭਾਉਗੇ। ਨੁਸਰਤ ਜਹਾਂ ਅਤੇ ਨਿਖਿਲ ਦੇ ਵਿਆਹ ਮਗਰੋਂ 5 ਜੁਲਾਈ ਨੂੰ ਰਿਸੈਪਸ਼ਨ ਦਾ ਇੰਤਜ਼ਾਮ ਕੀਤਾ ਗਿਆ ਹੈ। ਪਾਰਟੀ ਵਿਚ ਵੱਡੀਆਂ-ਵੱਡੀਆਂ ਸ਼ਖਸੀਅਤਾਂ ਦੇ ਪਹੁੰਚਣ ਦੀ ਉਮੀਦ ਹੈ।

Nusrat jahan

ਨੁਸਰਤ ਅਤੇ ਨਿਖਿਲ ਦੇ ਹਿੰਦੂ ਰੀਤੀ-ਰਿਵਾਜ ਨਾਲ ਹੋਏ ਵਿਆਹ ਦੀਆਂ ਤਸਵੀਰਾਂ ਵੀ ਇੰਟਰਨੈੱਟ 'ਤੇ ਛਾਈਆਂ ਹੋਈਆਂ ਹਨ। ਨੁਸਰਤ ਤੁਰਕੀ ਤੋਂ ਭਾਰਤ ਵਾਪਸ ਪਰਤ ਆਈ ਹੈ।


Tanu

Content Editor

Related News