‘ਸਰ ਤਨ ਸੇ ਜੁਦਾ’ ਨਾਅਰੇ ਲਾਉਣ ਵਾਲੇ ਖਾਦਿਮ ਸਮੇਤ 6 ਮੁਲਜ਼ਮ ਬਰੀ

Wednesday, Jul 17, 2024 - 01:07 AM (IST)

ਜੈਪੁਰ, (ਭਾਸ਼ਾ)- ਅਜਮੇਰ ਦੀ ਸੂਫੀ ਸੰਤ ਖਵਾਜਾ ਸਾਹਿਬ ਦੀ ਦਰਗਾਹ ਦੇ ਬਾਹਰ ਭੀੜ ’ਚ ਭੜਕਾਊ ਭਾਸ਼ਣ ‘ਸਰ ਤਨ ਸੇ ਜੁਦਾ’ ਦੇ ਨਾਅਰੇ ਲਾਉਣ ਦੇ ਮਾਮਲੇ ’ਚ 2 ਸਾਲ ਬਾਅਦ ਮੰਗਲਵਾਰ ਨੂੰ ਅਪਰ ਜ਼ਿਲਾ ਸੈਸ਼ਨ ਕੋਰਟ ਨੇ ਆਪਣਾ ਫੈਸਲਾ ਸੁਣਾਇਆ। ਫੈਸਲੇ ’ਚ ਕੋਰਟ ਨੇ ਖਾਦਿਮ ਸਮੇਤ ਸਾਰੇ 6 ਮੁਲਜ਼ਮਾਂ ਨੂੰ ਬਰੀ ਕਰਨ ਦੇ ਹੁਕਮ ਦਿੱਤੇ।

ਇਸ ਪੂਰੇ ਮਾਮਲੇ ’ਚ ਅਦਾਲਤ ’ਚ 22 ਗਵਾਹ ਅਤੇ 32 ਦਸਤਾਵੇਜ਼ ਪੇਸ਼ ਕੀਤੇ ਗਏ ਸਨ। ਫੈਸਲੇ ਤੋਂ ਬਾਅਦ ਸਰਕਾਰੀ ਵਕੀਲ ਨੇ ਕਿਹਾ ਕਿ ਹਾਈ ਕੋਰਟ ’ਚ ਅਪੀਲ ਕੀਤੀ ਜਾਵੇਗੀ। ਉੱਥੇ ਹੀ, ਸੱਤਵੇਂ ਫਰਾਰ ਮੁਲਜ਼ਮ ਅਹਿਸਾਨੁੱਲਾਹ ਦੇ ਖਿਲਾਫ ਵੱਖਰਾ ਟਰਾਇਲ ਚੱਲੇਗਾ।

ਉਨ੍ਹਾਂ ਕਿਹਾ ਕਿ ਵਿਸਥਾਰਤ ਹੁਕਮਾਂ ਦੀ ਕਾਪੀ ਮਿਲਣ ਤੋਂ ਬਾਅਦ ਹੀ ਇਹ ਸਪੱਸ਼ਟ ਹੋ ਸਕੇਗਾ ਕਿ ਅਦਾਲਤ ਨੇ ਕਿਸ ਆਧਾਰ ’ਤੇ ਉਨ੍ਹਾਂ ਨੂੰ ਬਰੀ ਕੀਤਾ ਹੈ। ਫਾਰੂਕੀ ਨੇ ਕਿਹਾ ਕਿ ਸਾਰੇ ਮੁਲਜ਼ਮਾਂ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਹੈ ਅਤੇ ਹੁਕਮਾਂ ਦੀ ਸਮੀਖਿਆ ਤੋਂ ਬਾਅਦ ਫੈਸਲੇ ਦੇ ਖਿਲਾਫ ਅਪੀਲ ਕੀਤੀ ਜਾਵੇਗੀ।


Rakesh

Content Editor

Related News