ਭਾਰਤ ’ਚ ਚੀਤਿਆਂ ਦੀ ਗਿਣਤੀ ਵਧ ਕੇ 13,874 ਹੋਈ

Thursday, Feb 29, 2024 - 06:45 PM (IST)

ਭਾਰਤ ’ਚ ਚੀਤਿਆਂ ਦੀ ਗਿਣਤੀ ਵਧ ਕੇ 13,874 ਹੋਈ

ਨਵੀਂ ਦਿੱਲੀ,(ਯੂ. ਐੱਨ. ਆਈ.)- ਭਾਰਤ ’ਚ ਚੀਤਿਆਂ ਦੀ ਅੰਦਾਜ਼ਨ ਗਿਣਤੀ 2022 ’ਚ ਵਧ ਕੇ 13,874 ਹੋ ਗਈ ਹੈ, ਜੋ 2018 ’ਚ 12,852 ਸੀ। ਕੇਂਦਰੀ ਵਾਤਾਵਰਣ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ। ਕੇਂਦਰੀ ਵਾਤਾਵਰਣ ਮੰਤਰੀ ਭੂਪੇਂਦਰ ਯਾਦਵ ਵੱਲੋਂ ਜਾਰੀ ‘ਭਾਰਤ ’ਚ ਚੀਤਿਆਂ ਦੀ ਸਥਿਤੀ’ ਰਿਪੋਰਟ ’ਚ ਕਿਹਾ ਗਿਆ ਹੈ ਕਿ ਮੱਧ ਪ੍ਰਦੇਸ਼ ’ਚ ਦੇਸ਼ ’ਚ ਚੀਤਿਆਂ ਦੀ ਵੱਧ ਤੋਂ ਵੱਧ ਗਿਣਤੀ 3,907 (2018 ’ਚ 3,421) ਹੈ।

ਮਹਾਰਾਸ਼ਟਰ ’ਚ ਚੀਤਿਆਂ ਦੀ ਗਿਣਤੀ 2018 ’ਚ 1,690 ਸੀ, ਜੋ 2022 ’ਚ ਵਧ ਕੇ 1,985 ਹੋ ਗਈ, ਜਦਕਿ ਕਰਨਾਟਕ ’ਚ 1,783 ਤੋਂ ਵਧ ਕੇ 1,879 ਅਤੇ ਤਾਮਿਲਨਾਡੂ ’ਚ 868 ਤੋਂ ਵਧ ਕੇ 1,070 ਹੋ ਗਈ।

ਮੰਤਰਾਲਾ ਨੇ ਇਕ ਬਿਆਨ ’ਚ ਕਿਹਾ, ‘‘ਮੱਧ ਭਾਰਤ ’ਚ ਚੀਤਿਆਂ ਦੀ ਆਬਾਦੀ ਸਥਿਰ ਜਾਂ ਥੋੜ੍ਹੀ ਵਧ ਰਹੀ ਹੈ (2018 ’ਚ 8,071 ਦੇ ਮੁਕਾਬਲੇ 2022 ’ਚ 8,820); ਉਥੇ ਹੀ, ਸ਼ਿਵਾਲਿਕ ਦੀਆਂ ਪਹਾੜੀਆਂ ਅਤੇ ਮੈਦਾਨੀ ਇਲਾਕਿਆਂ ’ਚ ਗਿਰਾਵਟ ਦੇਖੀ ਗਈ ਹੈ।’’ ਇਸ ਇਲਾਕੇ ’ਚ ਚੀਤਿਆਂ ਦੀ ਗਿਣਤੀ 2018 ’ਚ 1,253 ਸੀ, ਜੋ 2022 ’ਚ ਘੱਟ ਕੇ 1,109 ਰਹਿ ਗਈ। ਬਿਆਨ ’ਚ ਕਿਹਾ ਗਿਆ ਹੈ, ‘‘ਸ਼ਿਵਾਲਿਕ ਦੀਆਂ ਪਹਾੜੀਆਂ ਅਤੇ ਗੰਗਾ ਦੇ ਮੈਦਾਨੀ ਇਲਾਕਿਆਂ ’ਚ ਪ੍ਰਤੀ ਸਾਲ 3.4 ਫੀਸਦੀ ਦੀ ਦਰ ਨਾਲ ਇਨ੍ਹਾਂ ਦੀ ਗਿਣਤੀ ’ਚ ਗਿਰਾਵਟ ਆਈ ਹੈ।’’


author

Rakesh

Content Editor

Related News