NTPC 'ਚ ਨੌਕਰੀ ਦਾ ਸ਼ਾਨਦਾਰ ਮੌਕਾ, ਜਾਣੋ ਉਮਰ ਹੱਦ ਸਣੇ ਹੋਰ ਸ਼ਰਤਾਂ
Thursday, Jul 25, 2024 - 12:40 PM (IST)
ਨਵੀਂ ਦਿੱਲੀ- ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ (NTPC) ਦੀ ਸਹਾਇਕ ਕੰਪਨੀ NTPC ਮਾਈਨਿੰਗ ਲਿਮਟਿਡ (NML) ਨੂੰ ਕੋਲਾ ਮਾਈਨਿੰਗਸ ਓਵਰਮੈਨ, ਮੈਗਜ਼ੀਨ ਇੰਚਾਰਜ, ਮਕੈਨੀਕਲ ਸੁਪਰਵਾਈਜ਼ਰ ਅਤੇ ਹੋਰ ਬਹੁਤ ਸਾਰੀਆਂ ਅਸਾਮੀਆਂ ਲਈ ਯੋਗ ਵਿਅਕਤੀਆਂ ਦੀ ਭਾਲ ਹੈ। ਇਨ੍ਹਾਂ ਅਹੁਦਿਆਂ 'ਤੇ ਕੰਮ ਕਰਨ ਦੇ ਚਾਹਵਾਨ ਉਮੀਦਵਾਰ ਕੰਪਨੀ ਦੀ ਅਧਿਕਾਰਤ ਵੈੱਬਸਾਈਟ http://careers.ntpc.co.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। ਅਰਜ਼ੀ ਦੀ ਪ੍ਰਕਿਰਿਆ ਆਨਲਾਈਨ ਸ਼ੁਰੂ ਹੋ ਗਈ ਹੈ। ਅਰਜ਼ੀ ਫਾਰਮ ਜਮ੍ਹਾ ਕਰਨ ਦੀ ਆਖਰੀ ਤਾਰੀਖ਼ 5 ਅਗਸਤ 2024 ਹੈ।
ਅਹੁਦਿਆਂ ਦੇ ਵੇਰਵੇ
NTPC ਮਾਈਨਿੰਗ ਲਿਮਟਿਡ ਭਾਰਤ ਦੀ ਸਭ ਤੋਂ ਵੱਡੀ ਏਕੀਕ੍ਰਿਤ ਪਾਵਰ ਕੰਪਨੀ ਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਹੈ। ਇਸ ਲਈ ਕੁੱਲ 144 ਅਹੁਦੇ ਭਰੇ ਜਾਣਗੇ।
ਵਿੱਦਿਅਕ ਯੋਗਤਾ
ਇਨ੍ਹਾਂ ਅਸਾਮੀਆਂ ਲਈ ਫਾਰਮ ਭਰਨ ਲਈ ਉਮੀਦਵਾਰਾਂ ਲਈ ਅਸਾਮੀ ਅਨੁਸਾਰ ਵਿਦਿਅਕ ਯੋਗਤਾ ਨਿਰਧਾਰਤ ਕੀਤੀ ਗਈ ਹੈ। ਇਸ ਵਿਚ, 10ਵੀਂ/ਸਟੇਟ ਟੈਕਨੀਕਲ ਬੋਰਡ ਤੋਂ ਘੱਟੋ-ਘੱਟ 60 ਫ਼ੀਸਦੀ ਅੰਕਾਂ ਨਾਲ ਮਾਈਨ ਸਰਵੇ/ਮਾਈਨਿੰਗ/ਇਲੈਕਟ੍ਰੀਕਲ/ਇਲੈਕਟ੍ਰੋਨਿਕਸ/ਮਕੈਨੀਕਲ/ਪ੍ਰੋਡਕਸ਼ਨ/ਸਿਵਲ ਇੰਜੀਨੀਅਰਿੰਗ ਵਿਚ ਡਿਪਲੋਮਾ ਕਰਨ ਵਾਲੇ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਉਮਰ ਹੱਦ
ਆਨਲਾਈਨ ਅਰਜ਼ੀ ਜਮ੍ਹਾ ਕਰਨ ਦੀ ਆਖਰੀ ਤਾਰੀਖ਼ ਨੂੰ ਘੱਟੋ ਘੱਟ 18 ਸਾਲ ਅਤੇ ਵੱਧ ਤੋਂ ਵੱਧ 30 ਸਾਲ ਨਹੀਂ ਹੋਣੀ ਚਾਹੀਦੀ। ਵੋਕੇਸ਼ਨਲ ਟਰੇਨਿੰਗ ਇੰਸਟ੍ਰਕਟਰ ਲਈ ਉਪਰਲੀ ਉਮਰ ਹੱਦ 40 ਸਾਲ ਹੋਵੇਗੀ। ਰਾਖਵੀਆਂ ਸ਼੍ਰੇਣੀਆਂ ਲਈ ਉਮਰ ਵਿਚ ਛੋਟ ਦਿੱਤੀ ਗਈ ਹੈ।
ਅਸਾਈਨਮੈਂਟ ਦੀ ਮਿਆਦ
ਉਮੀਦਵਾਰਾਂ ਨੂੰ ਸ਼ੁਰੂਆਤੀ ਤੌਰ 'ਤੇ 3 ਸਾਲਾਂ ਲਈ ਨਿਯੁਕਤ ਕੀਤਾ ਜਾਵੇਗਾ। ਹਾਲਾਂਕਿ ਉਮੀਦਵਾਰਾਂ ਦੀ ਕਾਰਗੁਜ਼ਾਰੀ ਦੇ ਆਧਾਰ 'ਤੇ ਇਸ ਨੂੰ ਅੱਗੇ ਵਧਾਇਆ ਜਾ ਸਕਦਾ ਹੈ।
ਚੋਣ ਪ੍ਰਕਿਰਿਆ
ਯੋਗ ਉਮੀਦਵਾਰਾਂ ਨੂੰ ਲਿਖਤੀ ਪ੍ਰੀਖਿਆ ਤੋਂ ਬਾਅਦ ਹੁਨਰ ਟੈਸਟ ਯਾਨੀ ਕਿ ਸਕਿਲ ਟੈਸਟ ਵਿਚੋਂ ਲੰਘਣਾ ਹੋਵੇਗਾ।
ਸੀਬੀਟੀ ਪ੍ਰੀਖਿਆ ਵਿਚ 120 ਪ੍ਰਸ਼ਨ ਹੋਣਗੇ। ਜਿਸ ਵਿਚ 40 ਪ੍ਰਸ਼ਨ ਜਨਰਲ ਨਾਲੇਜ, ਅੰਗਰੇਜ਼ੀ, ਤਰਕ ਸ਼ਕਤੀ ਤੋਂ ਹੋਣਗੇ। ਬਾਕੀ 80 ਸਵਾਲ ਵਪਾਰ/ਵਿਸ਼ੇਸ ਵਿਸ਼ੇਸ਼ ਤੋਂ ਪੁੱਛੇ ਜਾਣਗੇ। ਇਹ ਪ੍ਰੀਖਿਆ ਰਾਂਚੀ, ਝਾਰਖੰਡ ਅਤੇ ਭੁਵਨੇਸ਼ਵਰ ਵਿਚ ਨਿਰਧਾਰਤ ਕੇਂਦਰਾਂ 'ਤੇ ਕਰਵਾਈ ਜਾਵੇਗੀ। ਜਦੋਂ ਕਿ ਹੁਨਰ ਦਾ ਟੈਸਟ ਓਡੀਸ਼ਾ ਵਿਚ NTPC/NML ਦੇ ਕਿਸੇ ਵੀ ਕੋਲਾ ਮਾਈਨਿੰਗ ਪ੍ਰਾਜੈਕਟ ਵਿਚ ਕਰਵਾਇਆ ਜਾਵੇਗਾ। ਹੋਰ ਵੇਰਵਿਆਂ ਲਈ ਉਮੀਦਵਾਰ NTPC ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।