ਸਾਢੇ ਤਿੰਨ ਸਾਲਾਂ ''ਚ 4700 ਔਰਤਾਂ ਨੂੰ ਛੱਡ ਗਏ ਐੱਨ.ਆਰ.ਆਈ. ਪਤੀ

Thursday, Jul 11, 2019 - 10:48 AM (IST)

ਸਾਢੇ ਤਿੰਨ ਸਾਲਾਂ ''ਚ 4700 ਔਰਤਾਂ ਨੂੰ ਛੱਡ ਗਏ ਐੱਨ.ਆਰ.ਆਈ. ਪਤੀ

ਨਵੀਂ ਦਿੱਲੀ— ਬੀਤੇ ਸਾਢੇ ਤਿੰਨ ਸਾਲਾਂ 'ਚ ਦੇਸ਼ ਦੀਆਂ 4,698 ਔਰਤਾਂ ਨੂੰ ਉਨ੍ਹਾਂ ਦੇ ਐੱਨ.ਆਰ.ਆਈ. ਪਤੀ ਇਕੱਲਾ ਛੱਡ ਗਏ। ਲੋਕ ਸਭਾ 'ਚ ਇਕ ਪ੍ਰਸ਼ਨ ਦੇ ਜਵਾਬ 'ਚ ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨੇ ਦੱਸਿਆ ਕਿ ਇਹ ਮਾਮਲੇ ਜਨਵਰੀ 2016 ਤੋਂ 31 ਮਈ 2019 ਦੌਰਾਨ ਦਰਜ ਹੋਏ। ਇਨ੍ਹਾਂ ਲਈ ਮੰਤਰਾਲੇ ਕਾਊਂਸਲਿੰਗ, ਮਾਰਗਦਰਸ਼ਨ, ਕਾਨੂੰਨੀ ਪ੍ਰਕਿਰਿਆ ਅਤੇ ਨਿਆਇਕ ਸੰਮਨ ਜਾਰੀ ਕਰਵਾਉਣ ਵਰਗੀਆਂ ਜਾਣਕਾਰੀਆਂ ਦਿੰਦਾ ਹੈ।

NRI ਪਤੀਆਂ 'ਤੇ ਕੇਸ ਦਰਜ ਕਰਨ ਵਰਗੇ ਕਦਮ ਚੁੱਕ ਜਾ ਰਹੇ ਹਨ
ਐੱਨ.ਆਰ.ਆਈ. ਪਤੀਆਂ 'ਤੇ ਕੇਸ ਦਰਜ ਕਰਨ, ਲੁੱਕ ਆਊਟ ਨੋਟਿਸ ਜਾਰੀ ਕਰਨ, ਭਾਰਤੀ ਪਾਸਪੋਰਟ ਰੱਦ ਕਰਨ ਵਰਗੇ ਕਦਮ ਚੁੱਕੇ ਜਾ ਰਹੇ ਹਨ। ਇਕ ਸੰਯੁਕਤ ਨੋਡਲ ਏਜੰਸੀ ਬਣਾਈ ਗਈ ਹੈ, ਜਿਸ ਨੇ 8 ਲੁੱਕ ਆਊਟ ਨੋਟਿਸ ਜਾਰੀ ਕੀਤੇ। ਵਿਦੇਸ਼ਾਂ 'ਚ ਫਸੇ ਨਾਗਰਿਕਾਂ ਲਈ ਮਦਦ ਨਾਮੀ ਪੋਰਟਲ 2015 'ਚ ਸ਼ੁਰੂ ਕੀਤੀ ਗਈ ਸੀ, ਇਸ 'ਚ ਵਿਆਹੁਤਾ ਮਾਮਲਿਆਂ ਦਾ ਹਿੱਸਾ ਵੀ ਜੋੜਿਆ ਗਿਆ ਹੈ। ਮੁਸੀਬਤ 'ਚ ਫਸੀਆਂ ਔਰਤਾਂ ਦੇ ਹਰ ਮਾਮਲੇ 'ਚ ਵਿੱਤੀ ਮਦਦ ਦੇ ਰੂਪ 'ਚ 4 ਹਜ਼ਾਰ ਅਮਰੀਕੀ ਡਾਲਰ ਦਿੱਤੇ ਜਾ ਰਹੇ ਹਨ।


author

DIsha

Content Editor

Related News