NRC ਲਿਸਟ ’ਚ ਥਾਂ ਨਾ ਮਿਲਣ ਦੀ ਅਫਵਾਹ ਸੁਣ ਕੇ ਔਰਤ ਨੇ ਕੀਤੀ ਖੁਦਕੁਸ਼ੀ

Saturday, Aug 31, 2019 - 03:30 PM (IST)

NRC ਲਿਸਟ ’ਚ ਥਾਂ ਨਾ ਮਿਲਣ ਦੀ ਅਫਵਾਹ ਸੁਣ ਕੇ ਔਰਤ ਨੇ ਕੀਤੀ ਖੁਦਕੁਸ਼ੀ

ਤੇਜਪੁਰ (ਵਾਰਤਾ)— ਆਸਾਮ ਵਿਚ ਸੋਨੀਤਪੁਰ ਜ਼ਿਲੇ ਦੇ ਤੇਜਪੁਰ ’ਚ ਇਕ ਔਰਤ ਨੇ ਰਾਸ਼ਟਰੀ ਨਾਗਰਿਕ ਰਜਿਸਟਰ (ਐੱਨ. ਆਰ. ਸੀ.) ਦੀ ਫਾਈਨਲ ਲਿਸਟ ’ਚ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਂ ਸ਼ਾਮਲ ਨਾ ਹੋਣ ਦੀ ਅਫਵਾਹ ਸੁਣਨ ਤੋਂ ਬਾਅਦ ਖੁਦਕੁਸ਼ੀ ਕਰ ਲਈ। ਤੇਜਪੁਰ ’ਚ ਰਹਿਣ ਵਾਲੀ ਸਾਇਰਾ ਬੇਗਮ ਨਾਂ ਦੀ ਔਰਤ ਨੇ ਖੂਹ ’ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਔਰਤ ਦੇ ਪਤੀ ਨੇ ਦੱਸਿਆ ਕਿ ਉਹ ਐੱਨ. ਆਰ. ਸੀ. ਦੀ ਫਾਈਨਲ ਲਿਸਟ ਨੂੰ ਲੈ ਕੇ ਕੱਲ ਤੋਂ ਹੀ ਪਰੇਸ਼ਾਨ ਸੀ। ਔਰਤ ਦੇ ਪਤੀ ਅਤੇ ਉਸ ਦੇ ਦੋਵੇਂ ਬੇਟੇ 30 ਜੁਲਾਈ 2018 ਨੂੰ ਪ੍ਰਕਾਸ਼ਿਤ ਹੋਣ ਵਾਲੀ ਐੱਨ. ਆਰ. ਸੀ. ਦੀ ਸੂਚੀ ਵਿਚ ਨਹੀਂ ਸਨ, ਉਸ ਦਾ ਖੁਦ ਦਾ ਨਾਂ ਇਸ ਵਿਚ ਸ਼ਾਮਲ ਸੀ। 
ਪਤੀ ਨੇ ਦਾਅਵਾ ਕੀਤਾ ਕਿ ਉਸ ਨੂੰ ਡਰ ਸੀ ਕਿ ਇਕ ਵਾਰ ਫਿਰ ਸਾਡਾ ਨਾਂ ਸੂਚੀ ਵਿਚ ਸ਼ਾਮਲ ਨਹੀਂ ਹੋਵੇਗਾ ਅਤੇ ਇਸ ਦਾ ਦੁੱਖ ਉਹ ਸਹਿਣ ਨਹੀਂ ਕਰ ਸਕੀ ਅਤੇ ਖੁਦਕੁਸ਼ੀ ਕਰ ਲਈ। ਪੁਲਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇੱਥੇ ਦੱਸ ਦੇਈਏ ਕਿ ਐੱਨ. ਆਰ. ਸੀ. ਦੀ ਫਾਈਨਲ ਲਿਸਟ ਸ਼ਨੀਵਾਰ ਯਾਨੀ ਕਿ ਅੱਜ ਜਾਰੀ ਕੀਤੀ ਗਈ। ਲਿਸਟ ’ਚ 3.11 ਕਰੋੜ ਲੋਕ ਸ਼ਾਮਲ ਹਨ, ਜਦਕਿ 19.07 ਲੱਖ ਲੋਕ ਲਿਸਟ ਵਿਚੋਂ ਬਾਹਰ ਹਨ। 


author

Tanu

Content Editor

Related News