ਇਸ ਸੂਬੇ 'ਚ ਅਪਰਾਧੀਆਂ ਦਾ ਮੁਕਾਬਲਾ ਕਰਨਗੇ ਕਿੰਨਰ, ਪੁਲਸ 'ਚ ਹੋਵੇਗੀ ਸਿੱਧੀ ਬਹਾਲੀ
Sunday, Jan 17, 2021 - 01:07 AM (IST)
ਪਟਨਾ - ਨਿਤੀਸ਼ ਕੁਮਾਰ ਸਰਕਾਰ ਨੇ ਬਿਹਾਰ ਵਿੱਚ ਅਪਰਾਧੀਆਂ ਨੂੰ ਠੱਲ ਪਾਉਣ ਲਈ ਹੁਣ ਕਿੰਨਰਾਂ ਦੀ ਪੁਲਸ ਵਿੱਚ ਬਹਾਲੀ ਦਾ ਰਸਤਾ ਸਾਫ਼ ਕਰ ਦਿੱਤਾ ਹੈ। ਸਰਕਾਰ ਦੇ ਫੈਸਲੇ ਮੁਤਾਬਕ, ਹੁਣ ਸਿਪਾਹੀ ਅਤੇ ਸਭ ਇੰਸਪੈਕਟਰ ਦੇ ਅਸਾਮੀਆਂ 'ਤੇ ਕਿੰਨਰਾਂ ਦੀ ਸਿੱਧੀ ਨਿਯੁਕਤੀ ਕੀਤੀ ਜਾ ਸਕੇਗੀ।
ਇਹ ਵੀ ਪੜ੍ਹੋ- ਭਾਰਤ-ਚੀਨ ਵਿਵਾਦ 'ਤੇ ਬੋਲੇ ਰਾਜਨਾਥ- ਫੌਜ ਨੇ ਦੇਸ਼ ਦਾ ਸਿਰ ਉੱਚਾ ਕੀਤਾ
ਤੁਹਾਨੂੰ ਦੱਸ ਦਈਏ ਕਿ ਇਸ ਬਾਰੇ ਬਿਹਾਰ ਸਰਕਾਰ ਦੇ ਗ੍ਰਹਿ ਵਿਭਾਗ ਨੇ ਸ਼ੁੱਕਰਵਾਰ ਨੂੰ ਸੰਕਲਪ ਪੱਤਰ ਜਾਰੀ ਕੀਤਾ ਸੀ। ਸਰਕਾਰ ਦੇ ਫੈਸਲੇ ਮੁਤਾਬਕ, ਹਰ 500 ਖਾਲੀ ਪੁਲਸ ਅਸਾਮੀਆਂ 'ਤੇ ਇੱਕ ਕਿੰਨਰਾਂ ਲਈ ਰਾਖਵੀਂਆਂ ਹੋਣਗੀਆਂ।
ਜਿੱਥੇ ਤੱਕ ਕਿੰਨਰਾਂ ਦੀ ਬਿਹਾਰ ਪੁਲਸ ਵਿੱਚ ਬਹਾਲੀ ਦਾ ਸਵਾਲ ਹੈ ਤਾਂ ਸਿਪਾਹੀ ਦੇ ਅਸਾਮੀ ਲਈ ਪੁਲਸ ਪ੍ਰਧਾਨ ਨੂੰ ਇਹ ਅਧਿਕਾਰ ਦਿੱਤਾ ਗਿਆ ਹੈ ਕਿ ਉਹ ਕਿੰਨਰ ਦੀ ਬਹਾਲੀ ਕਰ ਸਕਦਾ ਹੈ। ਉਥੇ ਹੀ ਸਭ ਇੰਸਪੈਕਟਰ ਅਸਾਮੀ ਲਈ ਕਿੰਨਰ ਦੀ ਬਹਾਲੀ ਦਾ ਅਧਿਕਾਰ ਡੀ.ਆਈ.ਜੀ. ਲੈਵਲ ਦੇ ਅਧਿਕਾਰੀ ਨੂੰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਮਹਾਰਾਸ਼ਟਰ 'ਚ ਕੋਰੋਨਾ ਟੀਕਾਕਰਣ ਮੁਹਿੰਮ 'ਤੇ 18 ਜਨਵਰੀ ਤੱਕ ਰੋਕ
ਸਰਕਾਰ ਦੇ ਸੰਕਲਪ ਪੱਤਰ ਮੁਤਾਬਕ ਸਿਪਾਹੀ ਅਤੇ ਸਭ ਇੰਸਪੈਕਟਰ ਅਹੁਦੇ ਲਈ ਭਵਿੱਖ ਵਿੱਚ ਜੋ ਵੀ ਅਸਾਮੀਆਂ ਨਿਕਲਣਗੀਆਂ ਉਨ੍ਹਾਂ ਵਿੱਚ ਕਿੰਨਰਾਂ ਲਈ ਅਸਾਮੀਆਂ ਰਾਖਵੀਂਆਂ ਹੋਣਗੀਆਂ। ਸਰਕਾਰ ਦੇ ਸੰਕਲਪ ਪੱਤਰ ਮੁਤਾਬਕ ਸਿਪਾਹੀ ਅਤੇ ਸਭ ਇੰਸਪੈਕਟਰ, ਦੋਨਾਂ ਹੀ ਰੈਂਕ ਵਿੱਚ ਹਰ ਇੱਕ 500 ਅਸਾਮੀਆਂ 'ਤੇ ਇੱਕ ਅਸਾਮੀ ਕਿੰਨਰ ਲਈ ਰਾਖਵੀਂਆਂ ਹੋਣਗੀਆਂ। ਕਿੰਨਰਾਂ ਲਈ ਸਰੀਰਕ ਯੋਗਤਾ ਪ੍ਰੀਖਿਆ ਦੇ ਮਾਪਦੰਡ ਔਰਤਾਂ ਵਾਲੇ ਹੋਣਗੇ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।