ਹੁਣ ਸੈਲਾਨੀ ਰਾਤ ਨੂੰ ਵੀ ਕਰ ਸਕਦੇ ਹਨ ਤਾਜ ਮਹਿਲ ਦਾ ਦੀਦਾਰ, SC ਨੇ ਦਿੱਤਾ ਇਹ ਨਿਰਦੇਸ਼
Saturday, Nov 12, 2022 - 10:16 AM (IST)
ਆਗਰਾ- ਉੱਤਰ ਪ੍ਰਦੇਸ਼ ਦੇ ਆਗਰਾ ’ਚ ਸਥਿਤ ਤਾਜ ਮਹਿਲ ਨੂੰ ਦੇਖਣ ਲਈ ਲੋਕ ਦੂਰ-ਦੂਰ ਤੋਂ ਆਉਂਦੇ ਹਨ। ਤਾਜ ਮਹਿਲ ਦੀ ਖ਼ੂਬਸੂਰਤੀ ਦੇਖਣ ਲਈ ਇੱਥੇ ਭੀੜ ਲੱਗੀ ਰਹਿੰਦੀ ਹੈ। ਦੇਸ਼-ਵਿਦੇਸ਼ ਤੋਂ ਸੈਲਾਨੀ ਆਉਂਦੇ ਹਨ। ਤਾਜ ਮਹਿਲ ਦੀ ਖ਼ੂਬਸੂਰਤੀ ਦਿਨ ਵੇਲੇ ਤਾਂ ਹੁੰਦੀ ਹੀ ਹੈ ਪਰ ਚਾਣਨੀ ਰਾਤ ’ਚ ਇਹ ਹੋਰ ਵੀ ਚਮਕਦਾ ਹੈ, ਜਿਸ ਕਾਰਨ ਬਹੁਤ ਖ਼ੂਬਸੂਰਤ ਦਿਖਾਈ ਦਿੰਦਾ ਹੈ। ਰਾਤ ਨੂੰ ਆਮ ਕਰ ਕੇ ਤੇ ਚਾਣਨੀ ਰਾਤ ਨੂੰ ਖਾਸ ਕਰ ਕੇ ਵੱਡੀ ਗਿਣਤੀ ’ਚ ਸੈਲਾਨੀ ਤਾਜ ਦੇ ਦੀਦਾਰ ਲਈ ਆਉਂਦੇ ਹਨ।
ਇਹ ਵੀ ਪੜ੍ਹੋ- ਕਰਜ਼ ਬਣਿਆ ਕਾਲ! ਬੱਚਿਆਂ ਸਮੇਤ ਪਰਿਵਾਰ ਦੇ 6 ਜੀਆਂ ਨੇ ਗਲ਼ ਲਾਈ ਮੌਤ
ਸੁਪਰੀਮ ਕੋਰਟ ਨੇ ਆਨਲਾਈਨ ਟਿਕਟ ਸਹੂਲਤ ਸ਼ੁਰੂ ਕਰਨ ਦਾ ਦਿੱਤਾ ਨਿਰਦੇਸ਼
ਇਸ ਦੇ ਚੱਲਦੇ ਸੁਪਰੀਮ ਕੋਰਟ ਨੇ ਇਕ ਅਜਿਹਾ ਫ਼ੈਸਲਾ ਲਿਆ ਹੈ, ਜਿਸ ਕਾਰਨ ਸੈਲਾਨੀਆਂ ਦੇ ਨਾਲ-ਨਾਲ ਹੋਟਲ ਮਾਲਕ, ਟਰੈਵਲ ਕੰਪਨੀਆਂ ਦੇ ਮਾਲਕ ਅਤੇ ਟੂਰ ਗਾਈਡ ਵੀ ਖੁਸ਼ ਹਨ। ਸੁਪਰੀਮ ਕੋਰਟ ਨੇ ਤਾਜ ਮਹਿਲ ਦੇ ਰਾਤ ਨੂੰ ਦੀਦਾਰ ਲਈ ਆਨਲਾਈਨ ਟਿਕਟ ਸਹੂਲਤ ਸ਼ੁਰੂ ਕਰਨ ਦਾ ਨਿਰਦੇਸ਼ ਦਿੱਤਾ ਹੈ। ਇਹ ਇੱਥੇ ਆਉਣ ਵਾਲੇ ਸੈਲਾਨੀਆਂ ਨੂੰ ਰਾਤ ਨੂੰ ਰੁਕਣ ਲਈ ਉਤਸ਼ਾਹਿਤ ਕਰੇਗਾ।
ਇਹ ਵੀ ਪੜ੍ਹੋ- ਲਾਲੂ ਪ੍ਰਸਾਦ ਨੂੰ ਆਪਣੀ ਕਿਡਨੀ ਦਾਨ ਕਰੇਗੀ ਧੀ ਰੋਹਿਣੀ, ਸਿੰਗਾਪੁਰ ’ਚ ਹੋਵੇਗਾ ਟਰਾਂਸਪਲਾਂਟ
ਦਰਅਸਲ ਸੁਪਰੀਮ ਕੋਰਟ ’ਚ ਇਕ ਅਰਜ਼ੀ ਦਾਇਰ ਕਰ ਕੇ ਟਿਕਟ ਦੀ ਆਨਲਾਈਨ ਬੁਕਿੰਗ ਦੀ ਮੰਗ ਕੀਤੀ ਗਈ ਸੀ। ਅਰਜ਼ੀ ’ਚ ਕਿਹਾ ਗਿਆ ਸੀ ਕਿ ਉਨ੍ਹਾਂ ਨੂੰ ਰਾਤ ਨੂੰ ਤਾਜ ਦਾ ਦੀਦਾਰ ਕਰਨ ਲਈ ਇਕ ਦਿਨ ਪਹਿਲਾਂ ਆਗਰਾ ਜਾਣਾ ਹੁੰਦਾ ਹੈ ਅਤੇ ਲਾਈਨ ’ਚ ਖ਼ੜ੍ਹੇ ਹੋ ਕੇ ਟਿਕਟ ਲੈਣੀ ਹੁੰਦੀ ਹੈ, ਜੋ ਸੈਲਾਨੀਆਂ ਲਈ ਬੇਹੱਦ ਪਰੇਸ਼ਾਨੀ ਭਰਿਆ ਹੈ।
ਇਹ ਵੀ ਪੜ੍ਹੋ- CWC ਨੇ ਡੇਢ ਸਾਲ ਦੇ ਪੁੱਤ ਨੂੰ ਦਾਨ ਕਰਨ ਦਾ ਲਿਆ ਨੋਟਿਸ, ਜੋੜੇ ਨੂੰ ਕੀਤਾ ਤਲਬ