ਹੁਣ ਹਿਮਲਿਆਈ ਖੇਤਰ ''ਚ ਵੱਡੇ ਭੂਚਾਲ ਦਾ ਖਤਰਾ

Friday, May 22, 2020 - 07:58 PM (IST)

ਹੁਣ ਹਿਮਲਿਆਈ ਖੇਤਰ ''ਚ ਵੱਡੇ ਭੂਚਾਲ ਦਾ ਖਤਰਾ

ਨਵੀਂ ਦਿੱਲੀ (ਯੂ. ਐਨ. ਆਈ.) - ਦੇਸ਼ ਪਿਛਲੇ ਕਾਫੀ ਦਿਨਾਂ ਤੋਂ ਕੋਰੋਨਾ ਮਹਾਮਾਰੀ ਦਾ ਸਾਹਮਣਾ ਕਰ ਰਿਹਾ ਹੈ ਅਤੇ 2 ਦਿਨ ਪਹਿਲਾਂ ਪੱਛਮੀ ਬੰਗਾਲ ਅਤੇ ਓੜੀਸਾ ਵਿਚ ਅਮਫਾਨ ਤੂਫਾਨ ਆਪਣੇ ਪਿੱਛੇ ਤਬਾਹੀ ਦਾ ਕਦੇ ਨਾ ਭੁਲਾਇਆ ਜਾਣ ਵਾਲਾ ਮੰਜ਼ਰ ਛੱਡ ਗਿਆ ਹੈ। ਅਜਿਹੇ ਵਿਚ ਜੇਕਰ ਦੇਸ਼ 'ਤੇ ਕੋਈ ਆਪਦਾ ਆ ਜਾਵੇ ਜਿਸ ਦੇ ਲਈ ਸ਼ਾਇਦ ਕੋਈ ਵੀ ਦੇਸ਼ ਵਾਸੀ ਤਿਆਰ ਨਹੀਂ ਹੋਵੇਗਾ ਪਰ ਇਸ ਤਰ੍ਹਾਂ ਦੇ ਖਤਰੇ ਦੀ ਆਹਟ ਨੂੰ ਲੈ ਕੇ ਕਈ ਮੌਸਮ ਵਿਭਾਗ ਦੀਆਂ ਏਜੰਸੀਆਂ ਚੌਕਸ ਹਨ। ਰਾਜਧਾਨੀ ਦਿੱਲੀ ਵਿਚ ਇਕ ਮਹੀਨੇ ਵਿਚ ਭੂਚਾਲ ਦੇ 4 ਝਟਕਿਆਂ ਦਾ ਵਿਸ਼ਲੇਸ਼ਣ ਕਰਨ ਵਾਲੇ ਰਾਸ਼ਟਰੀ ਭੂਚਾਲ ਕੇਂਦਰ ਦਾ ਆਖਣਾ ਹੈ ਕਿ ਇਸ ਸਮੇਂ ਹਿਮਾਲਿਆਈ ਖੇਤਰ ਵਿਚ ਜਬਰਦਸ਼ਤ ਭੂਚਾਲ ਆਉਣ ਦਾ ਸ਼ੱਕ ਹੈ। ਭੂਚਾਲ ਕੇਂਦਰ ਨੇ ਆਪਣੇ ਅਨੁਮਾਨਾਂ ਨਾਲ ਐਨ. ਡੀ. ਆਰ. ਐਫ. ਨੂੰ ਜਾਣੂ ਕਰਵਾ ਦਿੱਤਾ ਹੈ ਅਤੇ ਭੀਸ਼ਣ ਚੱਕਰਵਾਤੀ ਤੂਫਾਨ ਅਮਫਾਨ ਨਾਲ ਨਜਿੱਠ ਰਹੇ ਬਲ ਦੇ ਲਈ ਇਹ ਇਕ ਹੋਰ ਚੁਣੌਤੀ ਹੋ ਸਕਦੀ ਹੈ।


author

Khushdeep Jassi

Content Editor

Related News