ਹੁਣ ਛੋਟੇ ਕਾਰੋਬਾਰੀਆਂ ਨੂੰ ਰਾਹਤ

01/11/2019 7:11:28 AM

ਨਵੀਂ ਦਿੱਲੀ,   (ਏਜੰਸੀਆਂ, ਇੰਟ.)–  ਗੁਡਜ਼ ਐਂਡ ਸਰਵਿਸਿਜ਼ ਟੈਕਸ (ਜੀ. ਐੱਸ. ਟੀ.)  ਕੌਂਸਲ ਨੇ ਵੀਰਵਾਰ ਛੋਟੇ ਕਾਰੋਬਾਰੀਆਂ ਨੂੰ ਵੱਡਾ ਤੋਹਫਾ ਦਿੱਤਾ। ਇਸ ਤੋਂ ਪਹਿਲਾਂ ਉੱਚ ਜਾਤੀਆਂ ਦੇ ਗਰੀਬ ਲੋਕਾਂ ਨੂੰ ਰਿਜ਼ਰਵੇਸ਼ਨ ਦੇਣ ਬਾਰੇ ਬਿੱਲ ਪਾਸ ਕੀਤਾ ਸੀ। ਹੁਣ 40 ਲੱਖ ਰੁਪਏ ਤੱਕ ਦੀ ਸਾਲਾਨਾ ਟਰਨਓਵਰ ਵਾਲੀਆਂ ਕੰਪਨੀਆਂ ਨੂੰ ਜੀ. ਐੱਸ. ਟੀ. ਦੀ ਰਜਿਸਟ੍ਰੇਸ਼ਨ ਤੋਂ ਮੁਕਤੀ ਮਿਲ ਗਈ ਹੈ। ਪਹਿਲਾਂ ਇਹ ਹੱਦ  20 ਲੱਖ ਰੁਪਏ ਸੀ। ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਜੀ. ਐੱਸ. ਟੀ.

5200 ਕਰੋੜ ਦੇ ਮਾਲੀਏ ਦਾ ਹੋਵੇਗਾ ਨੁਕਸਾਨ 
ਸੂਤਰਾਂ ਨੇ ਦੱਸਿਆ ਕਿ ਜੇ ਸਭ ਸੂਬਿਆਂ ਵਲੋਂ ਛੋਟ ਦੀ ਹੱਦ ਨੂੰ ਦੁੱਗਣਾ ਕਰਨ ਦੇ ਫੈਸਲੇ ਨੂੰ ਲਾਗੂ ਕੀਤਾ ਜਾਂਦਾ ਹੈ ਤਾਂ ਇਸ ਕਾਰਨ ਸਾਲਾਨਾ  5200 ਕਰੋੜ ਰੁਪਏ ਦੇ ਮਾਲੀਏ ਦਾ ਨੁਕਸਾਨ ਹੋਵੇਗਾ। 


Related News