ਤਾਮਿਲਨਾਡੂ: ਹੁਣ ਬਾਬਾ ਸਾਹਿਬ ਅੰਬੇਡਕਰ ਦੀ ਮੂਰਤੀ ''ਤੇ ਸੁੱਟਿਆ ਪੇਂਟ
Thursday, Mar 08, 2018 - 01:28 PM (IST)

ਤਾਮਿਲਨਾਡੂ— ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਮਹਾਪੁਰਸ਼ਾਂ ਦੀਆਂ ਮੂਰਤੀਆਂ ਨੂੰ ਨੁਕਸਾਨ ਪਹੁੰਚਾਉਣ ਦਾ ਸਿਲਸਿਲਾ ਰੁਕ ਨਹੀਂ ਰਿਹਾ ਹੈ। ਇਨ੍ਹਾਂ ਘਟਨਾਵਾਂ ਨੂੰ ਲੈ ਕੇ ਪੀ.ਐੱਮ. ਨਰਿੰਦਰ ਮੋਦੀ ਦੀ ਸਖਤ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਗ੍ਰਹਿ ਮੰਤਰੀ ਨੇ ਰਾਜਾਂ ਨੂੰ ਸਖਤੀ ਦਾ ਨਿਰਦੇਸ਼ ਦਿੱਤਾ ਹੈ ਪਰ ਇਸ ਤੋਂ ਬਾਅਦ ਅਜਿਹੀਆਂ ਘਟਨਾਵਾਂ ਜਾਰੀ ਹੈ।
Tamil Nadu: Unidentified miscreants poured paint on the bust of Dr BR Ambedkar in Tiruvottiyur, Chennai last night. pic.twitter.com/sXtW8z49kz
— ANI (@ANI) March 8, 2018
ਤ੍ਰਿਪੁਰਾ 'ਚ ਲੇਨਿਨ ਦੀ ਮੂਰਤੀ ਢਾਹੁਣ ਤੋਂ ਸ਼ੁਰੂ ਹੋਇਆ ਸਿਲਸਿਲਾ ਤਾਮਿਲਨਾਡੂ 'ਚ ਪੇਰੀਆਰ, ਪੱਛਮੀ ਬੰਗਾਲ 'ਚ ਡਾ. ਸ਼ਯਾਮਾ ਪ੍ਰਸਾਦ ਮੁਖਰਜੀ ਅਤੇ ਉੱਤਰ ਪ੍ਰਦੇਸ਼ 'ਚ ਬਾਬਾ ਸਾਹਿਬ ਅੰਬੇਡਕਰ ਦੀ ਮੂਰਤੀ ਨੁਕਸਾਨੀ ਜਾਣ ਤੋਂ ਬਾਅਦ ਕੇਰਲ ਤੱਕ ਪਹੁੰਚ ਗਿਆ ਹੈ। ਵੀਰਵਾਰ ਦੀ ਸਵੇਰ ਇੱਥੇ ਅਣਪਛਾਤੇ ਲੋਕਾਂ ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਇਆ।
ਇਸ ਤੋਂ ਬਾਅਦ ਹੁਣ ਤਾਮਿਲਨਾਡੂ 'ਚ ਪੇਰੀਆਰ ਤੋਂ ਬਾਅਦ ਬਾਬਾ ਸਾਹਿਬ ਅੰਬੇਡਕਰ ਦੀ ਮੂਰਤੀ 'ਤੇ ਪੇਂਟ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਚੇਨਈ ਦੇ ਪੇਰੀਆਰ ਨਗਰ 'ਚ ਬੀ.ਆਰ. ਅੰਬੇਡਕਰ ਦੀ ਮੂਰਤੀ 'ਤੇ ਪੇਂਟ ਸੁੱਟ ਕੇ ਕੁਝ ਸ਼ਰਾਰਤੀ ਤੱਤ ਦੌੜ ਗਏ। ਮੂਰਤੀ ਤੋੜਨ ਦੀਆਂ ਘਟਨਾਵਾਂ ਕਾਰਨ ਤਾਮਿਲਨਾਡੂ 'ਚ ਪਹਿਲਾਂ ਹੀ ਤਣਾਅ ਦੀ ਸਥਿਤੀ ਹੈ।