Aadhaar Safety: ਹੁਣ ਕੋਈ ਨਹੀਂ ਚੋਰੀ ਕਰ ਸਕੇਗਾ ਤੁਹਾਡਾ ਡਾਟਾ, ਜਾਣੋ ਲੌਕ ਕਰਨ ਦਾ ਸੌਖਾ ਤਰੀਕਾ
Tuesday, Feb 10, 2026 - 02:00 PM (IST)
ਵੈੱਬ ਡੈਸਕ- ਅੱਜ ਦੇ ਦੌਰ 'ਚ ਆਧਾਰ ਕਾਰਡ ਸਭ ਤੋਂ ਮਹੱਤਵਪੂਰਨ ਦਸਤਾਵੇਜ਼ ਬਣ ਗਿਆ ਹੈ, ਜੋ ਬੈਂਕਿੰਗ, ਮੋਬਾਈਲ ਸਿਮ ਅਤੇ ਸਰਕਾਰੀ ਯੋਜਨਾਵਾਂ ਵਰਗੀਆਂ ਕਈ ਡਿਜੀਟਲ ਸੇਵਾਵਾਂ ਨਾਲ ਸਿੱਧਾ ਜੁੜਿਆ ਹੋਇਆ ਹੈ। ਅਜਿਹੇ 'ਚ ਜੇਕਰ ਤੁਹਾਡੀ ਬਾਇਓਮੀਟ੍ਰਿਕ ਜਾਣਕਾਰੀ ਗਲਤ ਹੱਥਾਂ 'ਚ ਚਲੀ ਜਾਂਦੀ ਹੈ, ਤਾਂ ਫਰੌਡ ਦਾ ਖ਼ਤਰਾ ਕਾਫ਼ੀ ਵਧ ਜਾਂਦਾ ਹੈ। ਇਸ ਖ਼ਤਰੇ ਤੋਂ ਬਚਣ ਲਈ UIDAI ਨੇ 'Biometric Aadhaar Lock' ਦੀ ਸਹੂਲਤ ਦਿੱਤੀ ਹੈ, ਜਿਸ ਰਾਹੀਂ ਤੁਸੀਂ ਆਪਣੇ ਆਧਾਰ ਡਾਟਾ ਨੂੰ ਸੁਰੱਖਿਅਤ ਕਰ ਸਕਦੇ ਹੋ।
ਕੀ ਹੈ ਬਾਇਓਮੀਟ੍ਰਿਕ ਆਧਾਰ ਲਾਕ?
ਇਹ ਇਕ ਸੁਰੱਖਿਆ ਫੀਚਰ ਹੈ ਜਿਸ ਰਾਹੀਂ ਤੁਸੀਂ ਆਪਣੇ ਫਿੰਗਰਪ੍ਰਿੰਟ ਅਤੇ ਆਈਰਿਸ ਡਾਟਾ ਨੂੰ ਲਾਕ ਕਰ ਸਕਦੇ ਹੋ। ਇਕ ਵਾਰ ਲਾਕ ਹੋਣ ਤੋਂ ਬਾਅਦ, ਤੁਹਾਡੀ ਇਜਾਜ਼ਤ ਤੋਂ ਬਿਨਾਂ ਕੋਈ ਵੀ ਤੁਹਾਡੇ ਆਧਾਰ ਨੰਬਰ ਦੀ ਵਰਤੋਂ ਕਰਕੇ ਬਾਇਓਮੀਟ੍ਰਿਕ ਆਥੈਂਟੀਕੇਸ਼ਨ ਨਹੀਂ ਕਰ ਸਕੇਗਾ। ਇਹ ਖਾਸ ਤੌਰ 'ਤੇ ਉਨ੍ਹਾਂ ਲਈ ਜ਼ਰੂਰੀ ਹੈ ਜਿਨ੍ਹਾਂ ਦੇ ਬੈਂਕ ਖਾਤੇ ਆਧਾਰ ਨਾਲ ਲਿੰਕ ਹਨ।
ਇੰਝ ਕਰੋ ਆਪਣੇ ਆਧਾਰ ਨੂੰ ਲਾਕ :-
- UIDAI ਦੀ ਅਧਿਕਾਰਤ ਵੈੱਬਸਾਈਟ uidai.gov.in 'ਤੇ ਜਾਓ।
- 'My Aadhaar' ਸੈਕਸ਼ਨ 'ਚ ਜਾ ਕੇ 'Biometric Lock/Unlock' ਵਿਕਲਪ ਚੁਣੋ।
- ਆਪਣਾ 12 ਅੰਕਾਂ ਦਾ ਆਧਾਰ ਨੰਬਰ ਦਰਜ ਕਰੋ ਅਤੇ ਰਜਿਸਟਰਡ ਮੋਬਾਈਲ 'ਤੇ ਆਏ OTP ਨੂੰ ਵੈਰੀਫਾਈ ਕਰੋ।
- ਲੌਗਇਨ ਕਰਨ ਤੋਂ ਬਾਅਦ 'Enable Biometric Lock' 'ਤੇ ਕਲਿੱਕ ਕਰੋ।
ਜ਼ਰੂਰਤ ਪੈਣ 'ਤੇ ਅਨਲਾਕ ਕਰਨਾ ਵੀ ਹੈ ਆਸਾਨ
- ਜੇਕਰ ਤੁਹਾਨੂੰ ਕਿਸੇ ਕੰਮ ਲਈ ਬਾਇਓਮੀਟ੍ਰਿਕ ਦੀ ਲੋੜ ਪੈਂਦੀ ਹੈ, ਤਾਂ ਤੁਸੀਂ ਇਸ ਨੂੰ Temporary Unlock ਵੀ ਕਰ ਸਕਦੇ ਹੋ,। ਇਹ ਆਮ ਤੌਰ 'ਤੇ ਸਿਰਫ 10 ਮਿੰਟਾਂ ਲਈ ਅਨਲਾਕ ਹੁੰਦਾ ਹੈ ਅਤੇ ਉਸ ਤੋਂ ਬਾਅਦ ਆਪਣੇ ਆਪ ਮੁੜ ਲਾਕ ਹੋ ਜਾਂਦਾ ਹੈ। ਇਸ ਤੋਂ ਇਲਾਵਾ, ਤੁਸੀਂ mAadhaar ਐਪ ਰਾਹੀਂ ਵੀ ਇਕ ਟੈਪ ਨਾਲ ਆਪਣੇ ਆਧਾਰ ਨੂੰ ਲਾਕ ਜਾਂ ਅਨਲਾਕ ਕਰ ਸਕਦੇ ਹੋ। ਇਹ ਛੋਟਾ ਜਿਹਾ ਕਦਮ ਤੁਹਾਨੂੰ ਵੱਡੇ ਵਿੱਤੀ ਨੁਕਸਾਨ ਤੋਂ ਬਚਾ ਸਕਦਾ ਹੈ।
