ਹੁਣ ਦੁਬਈ ਨੂੰ ਟੱਕਰ ਦੇਵੇਗਾ ਹਰਿਆਣਾ, ਸਰਕਾਰ ਬਣਾਉਣਾ ਜਾ ਰਹੀ ਹੈ ਅਦਭੁੱਤ ''ਬਿਜ਼ਨੈੱਸ ਟਾਵਰ''
Friday, Dec 31, 2021 - 12:41 PM (IST)
ਹਰਿਆਣਾ- ਹਰਿਆਣਾ ਸਰਕਾਰ ਨੇ ਦੁਬਈ ਦੀ ਤਰਜ 'ਤੇ ਪ੍ਰਦੇਸ਼ 'ਚ ਕੌਮਾਂਤਰੀ ਪੱਧਰ ਦੀ ਮਾਰਕੀਟ ਬਣਾਉਣ ਦੀ ਦਿਸ਼ਾ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਸਰਕਾਰ ਦਾ ਵਿਜਨ ਹੈ ਕਿ ਸੂਬੇ 'ਚ ਇੰਟਰਨੈਸ਼ਨਲ ਲੇਵਲ ਦਾ ਅਜਿਹਾ ਅਦਭੁੱਤ 'ਬਿਜ਼ਨੈੱਸ ਟਾਵਰ' ਬਣੇ, ਜਿਸ ਅੱਗੇ ਦੁਬਈ ਦੇ 'ਬਿਜ਼ਨੈੱਸ-ਬੇ' ਵੀ ਫਿੱਕਾ ਨਜ਼ਰ ਆਏ। ਇਸ ਵਿਜਨ ਨੂੰ ਜ਼ਮੀਨ 'ਤੇ ਉਤਾਰਨ ਲਈ ਪ੍ਰਦੇਸ਼ ਉੱਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਵੀਰਵਾਰ ਨੂੰ ਐੱਚ.ਐੱਸ.ਆਈ.ਆਈ.ਡੀ.ਸੀ. (ਹਰਿਆਣਾ ਸਟੇਟ ਇੰਡਸਟ੍ਰੀਅਲ ਐਂਡ ਇੰਫ੍ਰਾਸਟਕਚਰ ਡੈਵਲਪਮੈਂਟ ਕਾਰਪੋਰੇਸ਼ਨ' ਦੇ ਉੱਚ ਅਧਿਕਾਰੀਆਂ ਨਾਲ ਬੈਠਕ ਕੀਤੀ। ਬਿਜ਼ਨੈੱਸ-ਟਾਵਰ ਦਾ ਇਹ ਮੇਗਾ ਪ੍ਰਾਜੈਕਟ ਸਾਈਬਰ ਸਿਟੀ ਗੁਰੂਗ੍ਰਾਮ ਨਾਲ ਦਵਾਰਕਾ ਐਕਸਪ੍ਰੈੱਸ ਵੇਅ ਨੇੜੇ 'ਗਲੋਬਲ ਸਿਟੀ, ਹਰਿਆਣਾ' ਦੇ ਨਾਮ ਨਾਲ ਸਥਾਪਤ ਕੀਤਾ ਜਾਵੇਗਾ। ਇਸ ਪ੍ਰਾਜੈਕਟ ਲਈ ਸੂਬਾ ਸਰਕਾਰ ਕੋਲ ਕਰੀਬ ਇਕ ਹਜ਼ਾਰ ਏਕੜ ਜ਼ਮੀਨ ਉਪਲੱਬਧ ਹੈ।
ਦੁਸ਼ਯੰਤ ਚੌਟਾਲਾ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਇਸ ਪ੍ਰਾਜੈਕਟ 'ਤੇ ਤੁੰਰਤ ਕੰਮ ਕਰਨਾ ਸ਼ੁਰੂ ਕਰ ਦੇਣ। ਉਨ੍ਹਾਂ ਨੇ ਇਸ ਲਈ ਇੰਟਰਨੈਸ਼ਨਲ ਡੈਵੇਲਪਰ ਨਾਲ ਵੀ ਸੰਪਰਕ ਕਰਨ ਦੇ ਨਿਰਦੇਸ਼ ਦਿੱਤੇ ਤਾਂ ਕਿ ਮਾਡਰਨ ਮਾਰਕੀਟ ਬਣਾਉਣ ਲਈ ਆਸਾਨੀ ਹੋਵੇ। ਉਨ੍ਹਾਂ ਨੇ ਪ੍ਰਾਜੈਕਟ ਦੇ ਅਧੀਨ ਇਸ ਤਰ੍ਹਾਂ ਯੋਜਨਾ ਬਣਾਉਣ ਦੇ ਨਿਰਦੇਸ਼ ਦਿੱਤੇ, ਜਿਸ 'ਚ ਗਲੋਬਲ ਪੱਧਰ ਦੀਆਂ ਸਹੂਲਤਾਂ ਉਪਲੱਬਧ ਹੋਣ। ਉੱਪ ਮੁੱਖ ਮੰਤਰੀ ਨੇ ਮੈਗਾ ਪ੍ਰਾਜੈਕਟ 'ਚ ਵਿਜਨ-ਸਿਟੀ ਅਤੇ ਐਮਯੂਜ਼ਮੈਂਟ-ਸਿਟੀ ਬਣਾਉਣ ਦੀਆਂ ਸੰਭਾਵਨਾਵਾਂ ਤਲਾਸ਼ਣ ਦੇ ਵੀ ਨਿਰਦੇਸ਼ ਦਿੱਤੇ, ਜਿਸ ਦੇ ਅਧੀਨ ਵਿਜਨ ਸਿਟੀ 'ਚ ਗਹਿਣੇ, ਫਰਨੀਚਰ, ਗਿਫ਼ਟ ਆਦਿ ਨਾਲ ਸੰਬੰਧਤ ਆਲੀਸ਼ਾਨ ਮਾਰਕੀਟ ਬਣਾਈ ਜਾਵੇਗੀ। ਇਸ ਤੋਂ ਇਲਾਵਾ ਮੁੰਬਈ ਦੇ ਐਸੇਲ ਵਰਲਡ ਦੀ ਤਰਜ 'ਤੇ ਇਸ ਐਮਯੂਜ਼ਮੈਂਟ ਸਿਟੀ 'ਚ ਬੱਚਿਆਂ ਦੇ ਮਨੋਰੰਜਨ ਅਤੇ ਗਿਆਨਵਰਧਨ ਦੀ ਸਾਈਟ ਬਣਾਉਣ ਦਾ ਪ੍ਰਸਤਾਵ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ