ਹੁਣ 'ਸੂਈ' ਦਿਵਾਏਗੀ ਟਿਊਮਰ ਤੋਂ ਛੁਟਕਾਰਾ

02/15/2018 10:29:15 AM

ਮੁੰਬਈ — ਫੇਫੜੇ ਜਾਂ ਗੁਰਦੇ 'ਚ 4 ਸੈਂਟੀਮੀਟਰ ਤਕ ਦੇ ਟਿਊਮਰ (ਰਸੌਲੀ) ਤੋਂ ਹੁਣ ਬਿਨਾਂ ਆਪ੍ਰੇਸ਼ਨ ਦੇ ਛੁਟਕਾਰਾ ਮਿਲ ਸਕੇਗਾ। ਅਜਿਹਾ ਸੰਭਵ ਹੋਇਆ ਹੈ ਇੰਟਰਵੈਂਸ਼ਨਲ ਰੇਡੀਓਲਾਜੀ 'ਚ ਸ਼ੁਰੂ ਹੋਈ 'ਪਿੰਨ ਹੋਲ' ਤਕਨੀਕ ਦੀ ਸਹਾਇਤਾ ਨਾਲ। ਇਹ ਤਕਨੀਕ ਦੂਰਬੀਨ ਵਿਧੀ ਨਾਲੋਂ ਕਿਤੇ ਅਡਵਾਂਸ ਹੈ।
ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਪ੍ਰਣਾਲੀ 'ਚ ਚਮੜੀ 'ਤੇ ਕੋਈ ਦਾਗ ਨਹੀਂ ਪੈਂਦਾ ਤੇ ਮਰੀਜ਼ ਨੂੰ ਵੀ 24 ਘੰਟਿਆਂ ਬਾਅਦ ਹਸਪਤਾਲ 'ਚੋਂ ਛੁੱਟੀ ਮਿਲ ਜਾਂਦੀ ਹੈ। 
ਇਹ ਜਾਣਕਾਰੀ ਲਖਨਊ ਦੇ ਪੀ. ਜੀ. ਆਈ. 'ਚ ਇੰਡੀਅਨ ਸੋਸਾਇਟੀ ਵਸਕੁਲਰ ਆਫ ਇੰਟਰਵੈਂਸ਼ਨਲ ਰੇਡੀਓਲਾਜੀ ਦੇ 20ਵੇਂ ਸਾਲਾਨਾ ਸੰਮੇਲਨ 'ਚ ਬੋਲਦਿਆਂ ਡਾ. ਸ਼ੁਵਰੋ ਰਾਏ ਨੇ ਦਿੱਤੀ।
ਡਾ. ਰਾਏ ਨੇ ਦੱਸਿਆ ਕਿ 'ਪਿੰਨ ਹੋਲ' ਤਕਨੀਕ 'ਚ ਮੈਡੀਕੇਟਿਡ ਪਿੰਨ ਨੂੰ ਟਿਊਮਰ ਤਕ ਪਹੁੰਚਾਇਆ ਜਾਂਦਾ ਹੈ ਤੇ ਪਿੰਨ ਦੀ ਮਦਦ ਨਾਲ ਟਿਊਮਰ ਨੂੰ ਸਾੜ ਦਿੱਤਾ ਜਾਂਦਾ ਹੈ। ਇਸ ਪ੍ਰਣਾਲੀ 'ਚ ਸਾਈਡ ਇਫੈਕਟ ਦੀ ਸੰਭਾਵਨਾ ਵੀ ਨਾਮਾਤਰ ਹੁੰਦੀ ਹੈ।
ਅਸਲ 'ਚ ਲੰਮੇ ਸਮੇਂ ਤਕ ਬੈਠੇ ਰਹਿਣ ਨਾਲ ਕਈ ਵਾਰ ਖੂਨ ਦੀ ਨਸ 'ਚ ਥੱਕਾ ਜੰਮ ਜਾਂਦਾ ਹੈ। ਇਸ ਨਾਲ ਜਾਨ ਤਕ ਜਾਣ ਦਾ ਖਤਰਾ ਹੋ ਸਕਦਾ ਹੈ। ਇਸ ਲਈ ਗੋਲਡਨ ਪੀਰੀਅਡ 'ਚ ਥੱਕਾ ਕੱਢਣਾ ਜ਼ਰੂਰੀ ਹੁੰਦਾ ਹੈ। ਆਮ ਤੌਰ 'ਤੇ ਐਂਜੀਓਪਲਾਸਟੀ ਕਰਨੀ ਪੈਂਦੀ ਹੈ, ਹਾਲਾਂਕਿ ਹੁਣ ਸੈਂਕਸ਼ਨ ਥ੍ਰਾਂਬੈਕਟਾਮੀ ਤਕਨੀਕ ਨਾਲ ਇਲਾਜ ਸੰਭਵ ਹੈ।


Related News