ਟਲ ਗਿਆ ਵੱਡਾ ਹਾਦਸਾ! ਟ੍ਰੈਕ 'ਤੇ ਮਿਲਿਆ 6 ਮੀਟਰ ਲੰਬਾ ਲੋਹੇ ਦਾ ਖੰਭਾ

Thursday, Sep 19, 2024 - 11:05 PM (IST)

ਟਲ ਗਿਆ ਵੱਡਾ ਹਾਦਸਾ! ਟ੍ਰੈਕ 'ਤੇ ਮਿਲਿਆ 6 ਮੀਟਰ ਲੰਬਾ ਲੋਹੇ ਦਾ ਖੰਭਾ

ਨੈਸ਼ਨਲ ਡੈਸਕ- ਪਿਛਲੇ ਕਈ ਦਿਨਾਂ ਤੋਂ ਟ੍ਰੇਨਾਂ 'ਚ ਭੰਨ-ਤੋੜ ਅਤੇ ਰੇਲਵੇ ਟ੍ਰੈਕ ਨੂੰ ਨੁਕਸਾਨ ਪਹੁੰਚਾਉਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ। ਹੁਣ ਨਵਾਂ ਮਾਮਲਾ ਰਾਮਪੁਰ 'ਚ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਬਿਲਾਸਪੁਰ ਅਤੇ ਰੁਦਰਪੁਰ ਸਿਟੀ ਦੇ ਵਿਚਕਾਰ ਦੂਨ ਐਕਸਪ੍ਰੈਸ ਨੂੰ ਪਟੜੀ ਤੋਂ ਉਤਾਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਟ੍ਰੇਨ ਨੰਬਰ-12091 ਦੇ ਲੋਕੋ ਪਾਇਲਟ ਨੂੰ ਟ੍ਰੈਕ 'ਤੇ 6 ਮੀਟਰ ਲੰਬਾ ਲੋਹੇ ਦਾ ਖੰਭਾ ਪਿਆ ਮਿਲਿਆ। ਡਰਾਈਵਰ ਨੇ ਟ੍ਰੇਨ ਰੋਕ ਕੇ ਟ੍ਰੈਕ ਸਾਫ ਕੀਤਾ ਅਤੇ ਫਿਰ ਟ੍ਰੇਨ ਨੂੰ ਸੁਰੱਖਿਅਤ ਅੱਗੇ ਖੱਢਿਆ।

ਜਾਣਕਾਰੀ ਅਨੁਸਾਰ ਬੁੱਧਵਾਰ ਰਾਤ 10 ਵਜ ਕੇ 18 ਮਿੰਟ 'ਤੇ ਟ੍ਰੇਨ ਨੰਬਰ 12091 ਦੇ ਲੋਕੋ ਪਾਇਲਟ ਨੇ ਰੁਦਰਪੁਰ ਸਿਟੀ ਦੇ ਸਟੇਸ਼ਨ ਮਾਸਟਰ ਨੂੰ ਸੂਚਨਾ ਦਿੱਤੀ ਕਿ ਉਸ ਨੂੰ ਬਿਲਾਸਪੁਰ ਰੋਡ ਅਤੇ ਰੁਦਰਪੁਰ ਸ਼ਹਿਰ ਦੇ ਵਿਚਕਾਰ ਰੇਲਵੇ ਟਰੈਕ 'ਤੇ 6 ਮੀਟਰ ਲੰਬਾ ਲੋਹੇ ਦਾ ਖੰਭਾ ਮਿਲਿਆ ਹੈ। ਇਸ ਤੋਂ ਬਾਅਦ ਡਰਾਈਵਰ ਨੇ ਟਰੇਨ ਰੋਕ ਕੇ ਟ੍ਰੈਕ ਸਾਫ਼ ਕਰ ਦਿੱਤਾ। ਇਸ ਤੋਂ ਬਾਅਦ ਟਰੇਨ ਸੁਰੱਖਿਅਤ ਅੱਗੇ ਵਧ ਗਈ।

ਹਾਲ ਹੀ 'ਚ ਕਾਨਪੁਰ 'ਚ ਰੇਲਵੇ ਟ੍ਰੈਕ 'ਤੇ ਇਕ ਐੱਲ.ਪੀ.ਜੀ. ਸਿਲੰਡਰ ਰੱਖਿਆ ਗਿਆ ਸੀ ਅਤੇ ਇੱਥੋਂ ਲੰਘ ਰਹੀ ਕਾਲਿੰਦੀ ਐਕਸਪ੍ਰੈੱਸ ਹਾਦਸੇ ਤੋਂ ਬਚ ਗਈ ਸੀ। ਇਸ ਤੋਂ ਬਾਅਦ ਅਜਮੇਰ 'ਚ ਵੀ ਰੇਲਵੇ ਟਰੈਕ 'ਤੇ ਸੀਮਿੰਟ ਦੇ ਬਲਾਕ ਪਾ ਦਿੱਤੇ ਗਏ। ਇਸ ਦੇ ਨਾਲ ਹੀ ਯੂ.ਪੀ. ਦੇ ਗਾਜ਼ੀਪੁਰ ਜ਼ਿਲੇ 'ਚ ਰੇਲਵੇ ਟਰੈਕ 'ਤੇ ਲੱਕੜ ਦਾ ਇਕ ਵੱਡਾ ਟੁਕੜਾ ਮਿਲਿਆ ਹੈ। ਜੋ ਇੰਜਣ ਵਿੱਚ ਫਸ ਗਿਆ ਸੀ। ਇਸ ਕਾਰਨ ਸੁਤੰਤਰਤਾ ਸੰਗਰਾਮ ਸੈਨਾਨੀ ਐਕਸਪ੍ਰੈਸ ਵਿੱਚ ਤਕਨੀਕੀ ਖਰਾਬੀ ਆ ਗਈ ਅਤੇ ਇਹ ਕਰੀਬ 2 ਘੰਟੇ ਤੱਕ ਖੜ੍ਹੀ ਰਹੀ।

ਇਸ ਦੇ ਨਾਲ ਹੀ 16-17 ਅਗਸਤ ਦੀ ਰਾਤ ਨੂੰ ਕਾਨਪੁਰ-ਝਾਂਸੀ ਮਾਰਗ 'ਤੇ ਸਾਬਰਮਤੀ ਐਕਸਪ੍ਰੈਸ (19168) ਦੇ ਇੰਜਣ ਸਮੇਤ 22 ਡੱਬੇ ਪਟੜੀ ਤੋਂ ਉਤਰ ਗਏ। ਖੁਸ਼ਕਿਸਮਤੀ ਰਹੀ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਾਦਸੇ ਦਾ ਸ਼ਿਕਾਰ ਹੋਈ ਰੇਲਗੱਡੀ ਦੇ ਡਰਾਈਵਰ ਨੇ ਦੱਸਿਆ ਕਿ ਇਹ ਹਾਦਸਾ ਇੰਜਣ ਨਾਲ ਪੱਥਰ ਦੇ ਟਕਰਾਉਣ ਕਾਰਨ ਵਾਪਰਿਆ ਹੈ। ਫਿਲਹਾਲ ਇਸ ਹਾਦਸੇ ਦੀ ਵੀ ਜਾਂਚ ਚੱਲ ਰਹੀ ਹੈ।


author

Rakesh

Content Editor

Related News