ਹਟਾਈਆਂ ਗਈਆਂ ਪਾਬੰਦੀਆਂ, ਹੁਣ ਬੱਚੇ ਤੇ ਬਜ਼ੁਰਗ ਵੀ ਕਰ ਸਕਣਗੇ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ

Monday, Jun 26, 2023 - 11:12 AM (IST)

ਹਟਾਈਆਂ ਗਈਆਂ ਪਾਬੰਦੀਆਂ, ਹੁਣ ਬੱਚੇ ਤੇ ਬਜ਼ੁਰਗ ਵੀ ਕਰ ਸਕਣਗੇ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ

ਚਮੋਲੀ- ਸ੍ਰੀ ਹੇਮਕੁੰਟ ਸਾਹਿਬ ਮਾਰਗ 'ਤੇ ਬਰਫ਼ ਘੱਟ ਹੋਣ ਤੋਂ ਬਾਅਦ ਯਾਤਰਾ 'ਤੇ ਲੱਗੀਆਂ ਪਾਬੰਦੀਆਂ ਹਟਾ ਲਈਆਂ ਗਈਆਂ ਹਨ। ਹੁਣ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਅਤੇ 12 ਸਾਲ ਤੋਂ ਘੱਟ ਉਮਰ ਦੇ ਬੱਚੇ ਵੀ ਮੱਥਾ ਟੇਕਣ ਹੇਮਕੁੰਟ ਸਾਹਿਬ ਜਾ ਪਾ ਰਹੇ ਹਨ। ਤੀਰਥ ਯਾਤਰੀਆਂ ਦੀ ਸੀਮਿਤ ਗਿਣਤੀ ਦੀ ਵਿਵਸਥਾ ਵੀ ਖ਼ਤਮ ਕਰ ਦਿੱਤੀ ਗਈ ਹੈ। ਨਾਲ ਹੀ ਡੰਡੀ-ਕੰਡੀ ਸੇਵਾ ਵੀ ਹੇਮਕੁੰਟ ਸਾਹਿਬ ਤੱਕ ਸਹੀ ਕਰ ਦਿੱਤੀ ਗਈ ਹੈ। ਪ੍ਰਸ਼ਾਸਨ ਨੇ ਯਾਤਰੀਆਂ ਦੀ ਸੁਰੱਖਿਆ ਲਈ ਅਟਲਾਕੋਟੀ 'ਚ ਖੱਡ ਦੇ ਕਿਨਾਰੇ ਰੇਲਿੰਗ ਲਗਾ ਦਿੱਤੀ ਹੈ। ਘੋੜੇ-ਖੱਚਰ ਅਟਲਾਕੋਟੀ ਤੱਕ ਹੀ ਜਾ ਰਹੇ ਹਨ। ਇਸ ਤੋਂ ਬਾਅਦ 3 ਕਿਲੋਮੀਟਰ ਸਫ਼ਰ ਯਾਤਰੀਆਂ ਨੂੰ ਪੈਦਲ ਤੈਅ ਕਰਨਾ ਪੈ ਰਿਹਾ ਹੈ।

ਇਸ ਵਾਰ ਹੇਮਕੁੰਟ ਸਾਹਿਬ ਅਤੇ ਲੋਕਪਾਲ ਲਕਸ਼ਮਣ ਮੰਦਰ ਦੇ ਕਿਵਾੜ ਸ਼ਰਧਾਲੂਆਂ ਲਈ 20 ਮਈ ਨੂੰ ਖੋਲ੍ਹੇ ਗਏ ਸਨ। ਉਦੋਂ ਅਟਲਾਕੋਟੀ ਗਲੇਸ਼ੀਅਰ 'ਚ 8 ਫੁੱਟ ਤੋਂ ਵੱਧ ਬਰਫ਼ ਸੀ, ਜਿਸ ਨੂੰ ਕੱਟ ਕੇ ਫ਼ੌਜ ਨੇ ਰਸਤਾ ਤਿਆਰ ਕੀਤਾ ਸੀ। ਪੁਲਸ ਸੁਪਰਡੈਂਟ ਪ੍ਰਮੇਂਦਰ ਸਿੰਘ ਡੋਬਾਲ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਯਾਤਰਾ ਤੋਂ ਪਾਬੰਦੀਆਂ ਹਟਾ ਕੇ ਤੁਰੰਤ ਪ੍ਰਭਾਵ ਤੋਂ ਇਸ ਨੂੰ ਲਾਗੂ ਵੀ ਕਰ ਦਿੱਤਾ। ਗੋਵਿੰਦਘਾਟ ਤੋਂ ਬੇਸ ਕੈਂਪ ਘਾਂਘਰੀਆ ਤੱਕ ਹੈਲੀਕਾਪਟਰ ਸੇਵਾ ਵੀ ਸਹੀ ਹੈ। ਬੀਤੇ ਦਿਨੀਂ ਤਾਪਮਾਨ ਵਧਣ ਨਾਲ ਹੇਮਕੁੰਟ ਸਾਹਿਬ ਤੋਂ ਅਟਲਾਕੋਟੀ ਗਲੇਸ਼ੀਅਰ ਤੱਕ ਬਰਫ਼ ਤੇਜ਼ੀ ਨਾਲ ਪਿਘਲਦੀ ਹੈ। ਹੁਣ ਇੱਥੇ 2 ਤੋਂ 4 ਫੁੱਟ ਬਰਫ਼ ਹੀ ਰਹਿ ਗਈ ਹੈ। ਹੇਮਕੁੰਟ ਸਾਹਿਬ 'ਚ ਹੁਣ 4 ਫੁੱਟ ਬਰਫ਼ ਹੀ ਰਹਿ ਗਈ ਹੈ। ਬਰਫ਼ ਪਿਘਲਣ ਨਾਲ ਗੁਰਦੁਆਰੇ ਦੇ ਦਰਵਾਜ਼ੇ ਵੀ ਦੂਰੋਂ ਨਜ਼ਰ ਆਉਣ ਲੱਗੇ ਹਨ। ਸਰੋਵਰ ਦੇ ਇਕ ਤਿਹਾਈ ਖੇਤਰ 'ਚ ਵੀ ਬਰਫ਼ ਪਿਘਲ ਚੁੱਕੀ ਹੈ। ਕਿਵਾੜ ਖੁੱਲ੍ਹਣ ਦੇ ਬਾਅਦ ਤੋਂ ਹੁਣ ਤੱਕ 97 ਹਜ਼ਾਰ ਤੀਰਥ ਯਾਤਰੀ ਹੇਮਕੁੰਟ ਸਾਹਿਬ 'ਚ ਮੱਥਾ ਟੇਕ ਚੁੱਕੇ ਹਨ।


author

DIsha

Content Editor

Related News