ਆਜ਼ਮ ਤੋਂ ਬਾਅਦ ਹੁਣ ਯੋਗੀ ਦੇ ਮੰਤਰੀ ਦੀਆਂ ਵੀ ਮੱਝਾਂ ਚੋਰੀ, ਲੱਭਣ ''ਚ ਲੱਗੀ ਪੁਲਸ
Sunday, Dec 03, 2017 - 05:58 PM (IST)

ਸੀਤਾਪੁਰ— ਯੂ.ਪੀ. 'ਚ ਮੱਝਾਂ ਦਾ ਚੋਰੀ ਹੋਣਾ ਅਤੇ ਰਾਜਨੀਤੀ ਦਾ ਗਰਮਾਉਣਾ ਕਾਫੀ ਪੁਰਾਣਾ ਮੁੱਦਾ ਹੈ। ਜੋ ਪਿਛਲੀ ਸਪਾ ਸਰਕਾਰ ਤੋਂ ਸ਼ੁਰੂ ਹੋ ਕੇ ਯੋਗੀਰਾਜ 'ਚ ਵੀ ਦਸਤਕ ਦੇ ਚੁਕਿਆ ਹੈ। ਇਸ ਤੋਂ ਪਹਿਲਾਂ ਸਪਾ ਦੇ ਸੀਨੀਅਰ ਨੇਤਾ ਆਜ਼ਮ ਦੀ ਹੋਈ ਸੀ ਪਰ ਹਾਲ ਹੀ 'ਚ ਯੋਗੀ ਦੇ ਵਿਧਾਇਕ ਦੀਆਂ ਵੀ ਮੱਝਾਂ ਚੋਰੀ ਹੋ ਗਈਆਂ ਹਨ। ਜਿਸ ਨੂੰ ਲੱਭਣ 'ਚ ਯੂ.ਪੀ. ਪੁਲਸ ਦੇ ਪਸੀਨੇ ਛੁੱਟ ਰਹੇ ਹਨ। ਖੈਰ ਦੇਖਣਾ ਹੋਵੇਗਾ ਕਿ ਇਸ ਵਾਰ ਵਿਰੋਧੀ ਧਿਰ ਇਸ 'ਤੇ ਕਈ ਪ੍ਰਤੀਕਿਰਿਆ ਰੱਖੇਗਾ। ਦਰਅਸਲ ਮਾਮਲਾ ਹੈ ਹਰਗਾਓਂ ਤੋਂ ਭਾਜਪਾ ਵਿਧਾਇਕ ਸੁਰੇਸ਼ ਰਾਹੀ ਦੇ ਫਾਰਮ ਹਾਊਸ ਦਾ। ਜਿੱਥੋਂ ਉਨ੍ਹਾਂ ਦੀਆਂ 2 ਮੱਝਾਂ ਸ਼ਨੀਵਾਰ ਦੇਰ ਰਾਤ ਚੋਰੀ ਹੋ ਗਈਆਂ। ਜਿਨ੍ਹਾਂ ਦੀ ਕੀਮਤ ਇਕ ਲੱਖ ਤੋਂ ਵਧ ਦੱਸੀ ਜਾ ਰਹੀ ਹੈ। ਉੱਥੇ ਹੀ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਵਿਧਾਇਕ ਮੌਕੇ 'ਤੇ ਪੁੱਜੇ ਅਤੇ ਉੱਥੇ ਮੌਜੂਦ ਨੌਕਰਾਂ ਤੋਂ ਜਾਣਕਾਰੀ ਲੈ ਕੇ ਪੁਲਸ ਨੂੰ ਸੂਚਨਾ ਦਿੱਤੀ। ਹੁਣ ਮਾਮਲਾ ਵਿਧਾਇਕ ਨਾਲ ਜੁੜਿਆ ਹੋਣ ਕਾਰਨ ਪੁਲਸ ਵੀ ਇਸ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਟੀਮ ਗਠਿਤ ਕਰ ਕੇ ਚੋਰਾਂ ਦੀ ਤਲਾਸ਼ ਸ਼ੁਰੂ ਹੋ ਗਈ ਹੈ।
ਉਂਝ ਸੀਤਾਪੁਰ ਪੁਲਸ ਲਈ ਭਾਜਪਾ ਵਿਧਾਇਕ ਦੀਆਂ ਮੱਝਾਂ ਨੂੰ ਲੱਭਣ ਵੀ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਪਾ ਜਦੋਂ ਸੱਤਾ 'ਚ ਸੀ, ਉਦੋਂ ਵੀ ਆਜ਼ਮ ਖਾਨ ਦੀਆਂ ਮੱਝਾਂ ਚੋਰੀ ਹੋ ਗਈਆਂ ਸਨ ਅਤੇ ਪੁਲਸ ਨੇ ਉਨ੍ਹਾਂ ਮੱਝਾਂ ਨੂੰ ਲੱਭ ਲਿਆ ਸੀ। ਹਾਲਾਂਕਿ ਆਜ਼ਮ ਖਾਨ ਦੀਆਂ ਮੱਝਾਂ ਦਾ ਚਰਚਿਤ ਮਾਮਲਾ 2014 'ਚ ਉਨ੍ਹਾਂ ਦੇ ਅਤੇ ਸਪਾ ਲਈ ਖੂਬ ਮਜ਼ਾਕ ਉੱਡਾਉਣ ਵਾਲਾ ਸਾਬਤ ਹੋਇਆ ਸੀ। ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ 'ਚ ਪੀ.ਐੱਮ. ਉਮੀਦਵਾਰ ਨਰਿੰਦਰ ਮੋਦੀ ਸਮੇਤ ਹੋਰ ਵਿਰੋਧ ਨੇਤਾਵਾਂ ਨੇ ਇਸ ਮਾਮਲੇ ਨੂੰ ਆਪਣੇ ਭਾਸ਼ਣ 'ਚ ਖੂਬ ਉਛਾਲਿਆ ਸੀ।