ਕੇਂਦਰ ਦੀ ਨਵੀਂ ਟੀਕਾਕਰਨ ਨੀਤੀ, ਹੁਣ 18+ ਬਿਨਾਂ ਅਪੁਆਇੰਟਮੈਂਟ ਲਗਵਾ ਸਕਦੇ ਹਨ ਮੁਫਤ ਟੀਕਾ
Monday, Jun 21, 2021 - 11:32 PM (IST)
ਨਵੀਂ ਦਿੱਲੀ – ਦੇਸ਼ ਭਰ ’ਚ ਸੋਮਵਾਰ ਨੂੰ ਕੌਮਾਂਤਰੀ ਯੋਗ ਦਿਵਸ ਮੌਕੇ ਨਵੀਂ ਟੀਕਾਕਰਨ ਨੀਤੀ ਲਾਗੂ ਹੋ ਗਈ। ਨਵੀਂ ਨੀਤੀ ’ਚ 18 ਤੋਂ 44 ਸਾਲ ਦੀ ਉਮਰ ਵਰਗੇ ਵਾਲੇ ਲੋਕ ਸਿੱਧੇ ਵੈਕਸੀਨੇਸ਼ਨ ਸੈਂਟਰ ਜਾ ਕੇ ਵੈਕਸੀਨ ਲਗਵਾ ਸਕਦੇ ਹਨ। ਪਹਿਲਾਂ 18 ਤੋਂ 44 ਸਾਲ ਦੇ ਲੋਕਾਂ ਨੂੰ ਵੈਕਸੀਨ ਲਗਵਾਉਣ ਲਈ ਕੋਵਿਨ ਪੋਰਟਲ ਤੋਂ ਅਪੁਆਇੰਟਮੈਂਟ ਲੈਣ ਦੀ ਲੋੜ ਹੁੰਦੀ ਸੀ। ਨਵੀਂ ਪਾਲਿਸੀ ਮੁਤਾਬਕ ਕੇਂਦਰ ਅਤੇ ਸੂਬਾ ਸਰਕਾਰਾਂ ਰਾਹੀਂ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਮੁਫਤ ਵੈਕਸੀਨ ਲੱਗੇਗੀ। ਹਾਲੇ ਕੇਂਦਰ ਸਰਕਾਰ 45 ਸਾਲ ਤੋਂ ਹੇਠਾਂ ਦੇ ਲੋਕਾਂ ਨੂੰ ਵੈਕਸੀਨ ਨਹੀਂ ਲਗਾ ਰਹੀ ਸੀ। ਸੂਬਾ ਸਰਕਾਰਾਂ ਅਤੇ ਪ੍ਰਾਈਵੇਟ ਹਸਪਤਾਲ ਲਗਾ ਰਹੇ ਸਨ। ਸੋਮਵਾਰ ਤੋਂ ਕੇਂਦਰ ਸਰਕਾਰ ਦੇ ਹਸਪਤਾਲਾਂ ’ਚ ਵੀ 10 ਸਾਲ ਤੋਂ ਉੱਪਰ ਦੇ ਲੋਕਾਂ ਨੂੰ ਵੈਕਸੀਨ ਲੱਗਣੀ ਸ਼ੁਰੂ ਹੋ ਗਈ। ਨਵੀਂ ਨੀਤੀ ’ਚ 75 ਫੀਸਦੀ ਟੀਕੇ ਕੇਂਦਰ ਸਰਕਾਰ ਨਿਰਮਾਤਾ ਕੰਪਨੀਆਂ ਤੋਂ ਖਰੀਦੇਗੀ ਅਤੇ ਬਾਕੀ 25 ਫੀਸਦੀ ਟੀਕੇ ਕੰਪਨੀਆਂ ਨਿੱਜੀ ਹਸਪਤਾਲਾਂ ਨੂੰ ਵੇਚ ਸਕਣਗੀਆਂ। ਨਵੀਂ ਨੀਤੀ ’ਚ ਸਪੱਸ਼ਟ ਕਿਹਾ ਗਿਆ ਹੈ ਕਿ ਕੋਰੋਨਾ ਵੈਕਸੀਨੇਸ਼ਨ ਲਈ ਨਿੱਜੀ ਹਸਪਤਾਲ ਹੁਣ ਮਨਮਾਨੀ ਕੀਮਤ ਨਹੀਂ ਵਸੂਲ ਕਰ ਸਕਣਗੇ। ਕੇਂਦਰ ਨੇ ਨਿੱਜੀ ਹਸਪਤਾਲਾਂ ’ਚ ਵੈਕਸੀਨ ਦੇ ਵੱਧ ਤੋਂ ਵੱਧ ਰੇਟ ਤੈਅ ਕਰ ਦਿੱਤੇ ਹਨ।
ਇਹ ਵੀ ਪੜ੍ਹੋ- ਅਗਲੀ ਮਹਾਮਾਰੀ 'ਚ ਨਹੀਂ ਕੰਮ ਆਉਣਗੀਆਂ ਐਂਟੀਬਾਇਓਟਿਕ ਦਵਾਈਆਂ, ਰਿਸਰਚ 'ਚ ਖੁਲਾਸਾ
ਮਹਾਂਮੁਹਿੰਮ ਦੇ ਪਹਿਲੇ ਦਿਨ ਬਣਿਆ ਰਿਕਾਰਡ, 80 ਲੱਖ ਤੋਂ ਵੱਧ ਲੋਕਾਂ ਨੂੰ ਦਿੱਤੀ ਖੁਰਾਕ
ਨਵੀਂ ਨੀਤੀ ਦੇ ਤਹਿਤ ਟੀਕਾਕਰਨ ਮਹਾਂਮੁਹਿੰਮ ਬਾਰੇ ਕੇਂਦਰੀ ਸਿਹਤ ਮੰਤਰਾਲਾ ਨੇ ਜਾਣਕਾਰੀ ਦਿੱਤੀ ਕਿ ਸੋਧੇ ਦਿਸ਼ਾ-ਨਿਰਦੇਸ਼ ਲਾਗੂ ਹੋਣ ਤੋਂ ਪਹਿਲੇ ਦਿਨ ਸੋਮਵਾਰ ਨੂੰ ਟੀਕਾਕਰਨ ਲਈ ਰਾਤ 8 ਵਜੇ ਤੱਕ 80 ਲੱਖ ਤੋਂ ਵੱਧ ਲੋਕਾਂ ਨੂੰ ਕੋਰੋਨਾ ਟੀਕੇ ਦੀ ਖੁਰਾਕ ਦਿੱਤੀ ਗਈ ਜੋ ਆਪਣੇ-ਆਪ ’ਚ ਇਕ ਰਿਕਾਰਡ ਹੈ।
ਇਹ ਵੀ ਪੜ੍ਹੋ- ਇਹ ਵੀ ਪੜ੍ਹੋ- ਟੀਕਾਕਰਨ 'ਚ ਬਣਾ ਰਿਕਾਰਡ, ਇੱਕ ਦਿਨ 'ਚ 81 ਲੱਖ ਟੀਕਾ ਲੱਗਣ 'ਤੇ PM ਮੋਦੀ ਬੋਲੇ- 'ਵੈਲਡਨ ਇੰਡੀਆ'
ਹੁਣ ਸੂਬੇ ਨਹੀਂ, ਕੇਂਦਰ ਖੁਦ ਖਰੀਦ ਕੇ ਦੇਵੇਗਾ ਟੀਕੇ
ਨਵੇਂ ਨਿਯਮ ਲਾਗੂ ਹੋਣ ’ਤੇ ਟੀਕਾਕਰਨ ਦੀ ਰਫਤਾਰ ਵਧੇਗੀ ਕਿਉਂਕਿ ਕਈ ਸੂਬਿਆਂ ਦੀ ਸ਼ਿਕਾਇਤ ਸੀ ਕਿ ਉਨ੍ਹਾਂ ਨੂੰ ਟੀਕਾ ਘੱਟ ਮਾਤਰਾ ’ਚ ਮਿਲ ਰਿਹਾ ਹੈ। ਨਿਰਮਾਤਾ ਕੰਪਨੀਆਂ ਤੋਂ ਟੀਕੇ ਦਾ ਕੋਟਾ ਨਹੀਂ ਮਿਲ ਰਿਹਾ ਸੀ ਪਰ ਹੁਣ ਟੀਕੇ ਦੀ ਖਰੀਦ ਤੋਂ ਲੈ ਕੇ ਇਸ ਦੀ ਵੰਡ ਦੀ ਜ਼ਿੰਮੇਵਾਰੀ ਸਿੱਧੇ ਤੌਰ ’ਤੇ ਕੇਂਦਰ ਕੋਲ ਹੋਵੇਗੀ।
ਹੁਣ ਨਵੇਂ ਮਾਪਦੰਡਾਂ ’ਤੇ ਸੂਬਿਆਂ ਨੂੰ ਮਿਲਣਗੇ ਟੀਕੇ
ਟੀਕਾਕਰਨ ਨੀਤੀ ’ਚ ਬਦਲਾਅ ਕਰਦੇ ਹੋਏ ਕੇਂਦਰ ਸਰਕਾਰ ਨੇ ਟੀਕੇ ਦੀ ਸਪਲਾਈ ਲਈ ਵੀ ਕੁਝ ਮਾਪਦੰਡ ਤੈਅ ਕੀਤੇ ਹਨ, ਜਿਸ ’ਚ ਸੂਬੇ ਦੀ ਆਬਾਦੀ, ਕੋਰੋਨਾ ਇਨਫੈਕਸ਼ਨ ਦੇ ਫੈਲਾਅ ਦੀ ਸਥਿਤੀ, ਵੈਕਸੀਨੇਸ਼ਨ ਪ੍ਰੋਗਰਾਮ ਦੀ ਪ੍ਰਗਤੀ ਅਤੇ ਵੈਕਸੀਨ ਦੀ ਬਰਬਾਦੀ ਦਾ ਧਿਆਨ ਰੱਖਿਆ ਜਾਵੇਗਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।