ਹੁਣ ਹਰ ਮਹੀਨੇ ਔਰਤਾਂ ਦੇ ਖਾਤੇ ''ਚ ਆਉਣਗੇ 1500 ਰੁਪਏ, ਰੱਖੜੀ ਤੋਂ ਪਹਿਲਾਂ ਸਰਕਾਰ ਦਾ ਵੱਡਾ ਤੋਹਫਾ

Saturday, Aug 17, 2024 - 06:22 PM (IST)

ਹੁਣ ਹਰ ਮਹੀਨੇ ਔਰਤਾਂ ਦੇ ਖਾਤੇ ''ਚ ਆਉਣਗੇ 1500 ਰੁਪਏ, ਰੱਖੜੀ ਤੋਂ ਪਹਿਲਾਂ ਸਰਕਾਰ ਦਾ ਵੱਡਾ ਤੋਹਫਾ

ਮੁੰਬਈ : ਰੱਖੜੀ ਦੇ ਤਿਓਹਾਰ ਤੋਂ ਪਹਿਲਾਂ ਔਰਤਾਂ ਨੂੰ ਸਰਕਾਰ ਨੇ ਵੱਡਾ ਤੋਹਫਾ ਦਿੱਤਾ ਹੈ। ਸਰਕਾਰ ਨੇ ਅੱਜ ਇਕ ਨਵੀਂ ਸਕੀਮ ਦੀ ਸ਼ੁਰੂਆਤ ਕੀਤੀ ਹੈ। ਜਿਸ ਰਾਹੀਂ ਹੁਣ ਲਗਭਗ 1 ਕਰੋੜ ਔਰਤਾਂ ਦੇ ਖਾਤੇ ਵਿੱਚ ਹਰ ਮਹੀਨੇ 1500 ਰੁਪਏ ਆਉਣਗੇ। ਦਰਅਸਲ ਮਹਾਰਾਸ਼ਟਰ ਸਰਕਾਰ ਦੀ ਨਵੀਂ ਯੋਜਨਾ 'ਮਾਝੀ ਲੜਕੀ ਬਹਿਨ ਯੋਜਨਾ' 17 ਅਗਸਤ 2024 ਤੋਂ ਸ਼ੁਰੂ ਹੋ ਗਈ ਹੈ। ਇਸ ਸਕੀਮ ਤਹਿਤ ਸੂਬੇ ਦੀਆਂ ਇੱਕ ਕਰੋੜ ਤੋਂ ਵੱਧ ਔਰਤਾਂ ਨੂੰ ਹਰ ਮਹੀਨੇ 1500 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਕਿ ਜਿਨ੍ਹਾਂ ਔਰਤਾਂ ਦੇ ਬੈਂਕ ਖਾਤਿਆਂ ਦੀ ਜਾਂਚ ਹੋ ​​ਚੁੱਕੀ ਹੈ, ਉਨ੍ਹਾਂ ਨੂੰ ਦੋ ਮਹੀਨਿਆਂ ਲਈ 3,000 ਰੁਪਏ ਟਰਾਂਸਫਰ ਕੀਤੇ ਜਾਣਗੇ। ਇਹ ਸਕੀਮ ਵਿਸ਼ੇਸ਼ ਤੌਰ 'ਤੇ ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰਾਂ ਦੀਆਂ ਔਰਤਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਕੀਤੀ ਗਈ ਹੈ। ਇਸ ਦਾ ਮੰਤਵ ਸੂਬੇ ਵਿੱਚ ਔਰਤਾਂ ਦੇ ਵਿਕਾਸ ਅਤੇ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਹੈ।

ਕੌਣ ਲੈ ਸਕਦਾ ਸਕੀਮ ਦਾ ਲਾਭ 

ਮਹਾਰਾਸ਼ਟਰ ਦੀ ਸਥਾਈ ਨਿਵਾਸੀ ਔਰਤਾਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ। ਬਿਨੈਕਾਰ ਦੀ ਉਮਰ 21 ਤੋਂ 65 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਵਿਆਹੁਤਾ, ਅਣਵਿਆਹੇ, ਤਲਾਕਸ਼ੁਦਾ ਅਤੇ ਬੇਘਰ ਔਰਤਾਂ ਵੀ ਇਸ ਲਈ ਅਪਲਾਈ ਕਰ ਸਕਦੀਆਂ ਹਨ। ਬਿਨੈਕਾਰ ਦਾ ਬੈਂਕ ਖਾਤਾ ਹੋਣਾ ਚਾਹੀਦਾ ਹੈ ਅਤੇ ਉਸ ਦੀ ਪਰਿਵਾਰਕ ਆਮਦਨ 2.5 ਲੱਖ ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ।

ਕਿਹੜੇ ਦਸਤਾਵੇਜ਼ਾਂ ਦੀ ਹੈ ਲੋੜ

  • ਆਧਾਰ ਕਾਰਡ
  • ਵੋਟਰ ਆਈਡੀ ਕਾਰਡ
  • ਬੈਂਕ ਖਾਤਾ
  • ਜਾਤੀ ਸਰਟੀਫਿਕੇਟ
  • ਪਤੇ ਦਾ ਸਬੂਤ
  • ਉਮਰ ਦਾ ਸਬੂਤ
  • ਰਾਸ਼ਨ ਕਾਰਡ
  • ਪਾਸਪੋਰਟ ਆਕਾਰ ਦੀ ਫੋਟੋ
  • ਆਮਦਨੀ ਸਰਟੀਫਿਕੇਟ (ਪੀਲੇ ਅਤੇ ਸੰਤਰੀ ਰਾਸ਼ਨ ਕਾਰਡ ਧਾਰਕਾਂ ਨੂੰ ਆਮਦਨੀ ਦੇ ਸਬੂਤ ਦੀ ਲੋੜ ਨਹੀਂ ਹੈ)
  • ਜਨਮ ਸਰਟੀਫਿਕੇਟ

ਕਿਸ ਨੂੰ ਨਹੀਂ ਮਿਲੇਗਾ ਸਕੀਮ ਦਾ ਲਾਭ?

  • ਜਿਨ੍ਹਾਂ ਔਰਤਾਂ ਦੀ ਸਾਲਾਨਾ ਪਰਿਵਾਰਕ ਆਮਦਨ 2.50 ਲੱਖ ਰੁਪਏ ਤੋਂ ਵੱਧ ਹੈ।
  • ਔਰਤਾਂ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਆਮਦਨ ਕਰ (ਇਨਕਮ ਟੈਕਸ) ਅਦਾ ਕਰਦੇ ਹਨ।
  • ਔਰਤਾਂ, ਜਿਨ੍ਹਾਂ ਦੇ ਪਰਿਵਾਰਕ ਮੈਂਬਰ ਕਿਸੇ ਸਰਕਾਰੀ ਵਿਭਾਗ/ਅੰਡਰਟੇਕਿੰਗ/ਬੋਰਡ/ਭਾਰਤ ਸਰਕਾਰ ਜਾਂ ਰਾਜ ਸਰਕਾਰ ਦੇ ਕਰਮਚਾਰੀ ਹਨ।
  • ਅਜਿਹੀਆਂ ਔਰਤਾਂ, ਜੋ ਸਰਕਾਰ ਦੇ ਹੋਰ ਵਿਭਾਗਾਂ ਰਾਹੀਂ ਕਿਸੇ ਵੀ ਸਕੀਮ ਰਾਹੀਂ 1500 ਰੁਪਏ ਜਾਂ ਇਸ ਤੋਂ ਵੱਧ ਦਾ ਲਾਭ ਲੈ ਰਹੀਆਂ ਹਨ।
  • ਅਜਿਹੀਆਂ ਔਰਤਾਂ ਜਿਨ੍ਹਾਂ ਕੋਲ ਆਪਣੇ ਪਰਿਵਾਰਕ ਮੈਂਬਰ ਦੇ ਨਾਮ 'ਚੇ ਰਜਿਸਟਰਡ ਚਾਰ ਪਹੀਆ ਵਾਹਨ (ਟਰੈਕਟਰਾਂ ਨੂੰ ਛੱਡ ਕੇ) ਹਨ।

ਸਕੀਮ ਲਈ ਆਫਲਾਈਨ ਅਪਲਾਈ ਕਿਵੇਂ ਕਰੀਏ?

ਜਿਹੜੀਆਂ ਔਰਤਾਂ ਆਨਲਾਈਨ ਅਪਲਾਈ ਨਹੀਂ ਕਰ ਸਕਦੀਆਂ ਹਨ, ਉਹ ਆਂਗਣਵਾੜੀ ਵਰਕਰ, ਸੇਤੂ ਸੁਵਿਧਾ ਕੇਂਦਰ, ਗ੍ਰਾਮ ਸੇਵਕ, ਆਸ਼ਾ ਵਰਕਰ ਜਾਂ ਵਾਰਡ ਅਫ਼ਸਰ ਨਾਲ ਸੰਪਰਕ ਕਰ ਸਕਦੀਆਂ ਹਨ। ਇਸ ਐਪਲੀਕੇਸ਼ਨ ਲਈ ਕੋਈ ਫੀਸ ਨਹੀਂ ਲਈ ਜਾਂਦੀ। ਆਧਾਰ ਕਾਰਡ ਅਨੁਸਾਰ ਬਿਨੈਕਾਰ ਦਾ ਨਾਮ, ਜਨਮ ਮਿਤੀ ਅਤੇ ਪਤਾ ਸਹੀ ਤਰ੍ਹਾਂ ਭਰਿਆ ਜਾਣਾ ਚਾਹੀਦਾ ਹੈ। ਬੈਂਕ ਦੇ ਵੇਰਵੇ ਅਤੇ ਮੋਬਾਈਲ ਨੰਬਰ ਸਹੀ ਤਰ੍ਹਾਂ ਭਰੋ।

ਆਨਲਾਈਨ ਅਪਲਾਈ ਕਰਨ ਦਾ ਤਰੀਕਾ

ਸਰਕਾਰ ਨੇ ਨਾਗਰਿਕਾਂ ਨੂੰ ਇਸ ਪ੍ਰੋਗਰਾਮ ਵਿੱਚ ਰਜਿਸਟਰ ਕਰਨ ਲਈ ਇੱਕ ਮੋਬਾਈਲ ਐਪ ਲਾਂਚ ਕੀਤਾ ਹੈ। ਇਸ ਐਪ ਦਾ ਨਾਂ 'ਨਾਰੀ ਸ਼ਕਤੀ ਦੂਤ' ਐਪ ਰੱਖਿਆ ਗਿਆ ਹੈ। ਇਸ ਰਾਹੀਂ ਕੋਈ ਵੀ ਲਾਭਪਾਤਰੀ 'ਮਾਝੀ ਲੜਕੀ ਬਹਿਨ ਯੋਜਨਾ' ਵਿੱਚ ਆਪਣਾ ਨਾਂ ਦਰਜ ਕਰਵਾ ਸਕਦਾ ਹੈ। ਇਹ ਐਪ ਐਂਡਰਾਇਡ ਅਤੇ ਆਈਓਐਸ ਮੋਬਾਈਲ ਦੋਵਾਂ ਲਈ ਉਪਲਬਧ ਹੈ। ਭਾਵ, ਇਸ ਸਕੀਮ ਦਾ ਲਾਭ ਲੈਣ ਲਈ, ਤੁਸੀਂ ਘਰ ਬੈਠੇ ਆਪਣੇ ਮੋਬਾਈਲ ਤੋਂ ਆਸਾਨੀ ਨਾਲ ਰਜਿਸਟਰ ਕਰ ਸਕਦੇ ਹੋ।


author

DILSHER

Content Editor

Related News