ਹਰਿਆਣਾ ''ਚ ਲੋਕ ਸਭਾ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ, ਨਾਮਜ਼ਦਗੀ ਪ੍ਰਕਿਰਿਆ ਸ਼ੁਰੂ

Tuesday, Apr 16, 2019 - 12:36 PM (IST)

ਹਰਿਆਣਾ ''ਚ ਲੋਕ ਸਭਾ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ, ਨਾਮਜ਼ਦਗੀ ਪ੍ਰਕਿਰਿਆ ਸ਼ੁਰੂ

ਨਵੀਂ ਦਿੱਲੀ/ਚੰਡੀਗੜ੍ਹ- ਹਰਿਆਣਾ ਦੀਆਂ 10 ਲੋਕ ਸਭਾ ਸੀਟਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ। ਸੂਬਾ ਚੋਣ ਦਫਤਰ ਦੇ ਇੱਕ ਬੁਲਾਰੇ ਮੁਤਾਬਕ ਨਾਮਜ਼ਦਗੀ ਪ੍ਰਕਿਰਿਆ 23 ਅਪ੍ਰੈਲ ਤੱਕ ਜਾਰੀ ਰਹੇਗੀ। ਉਮੀਦਵਾਰ ਦੁਪਹਿਰ 11 ਵਜੇ ਤੋਂ ਸ਼ਾਮ 3 ਵਜੇ ਤੱਕ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਸਕਣਗੇ। 17 ਅਪ੍ਰੈਲ ਨੂੰ ਸੂਬੇ 'ਚ ਜਨਤਕ ਛੁੱਟੀ ਅਤੇ 21 ਅਪ੍ਰੈਲ ਨੂੰ ਐਤਵਾਰ ਹੋਣ ਕਾਰਨ ਇਨ੍ਹਾਂ ਦੋ ਦਿਨਾਂ 'ਚ ਨਾਮਜ਼ਦਗੀ ਪੱਤਰ ਦਾਖਲ ਨਹੀਂ ਹੋਣਗੇ। ਨਾਮਜ਼ਦਗੀ ਪੱਤਰਾਂ ਦੀ ਡਿਲਵਰੀ ਅਤੇ ਸਵੀਕਾਰ ਕਰਨ ਦੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕੀਤੀ ਜਾਵੇਗੀ।

ਬੁਲਾਰੇ ਮੁਤਾਬਕ ਨਾਮਜ਼ਦਗੀ ਦਾਖਲ ਕਰਨ ਵਾਲੇ ਉਮੀਦਵਾਰਾਂ ਦੇ ਨਾਲ ਵੱਡੀ ਗਿਣਤੀ 'ਚ ਆਉਣ ਵਾਲੇ ਸਮਰੱਥਕਾਂ ਨੂੰ ਹੋਣ ਵਾਲੀ ਸਮੱਸਿਆਵਾਂ ਦੇ ਚੱਲਦਿਆਂ ਉਮੀਦਵਾਰ ਚੋਣ ਅਧਿਕਾਰੀ ਦਫਤਰ ਦੇ 100 ਮੀਟਰ ਦੀ ਘੇਰੇ 'ਚ ਵੱਧ ਤੋਂ ਵੱਧ 3 ਗੱਡੀਆ ਅਤੇ 5 ਲੋਕ ਹੀ ਆ ਸਕਣਗੇ। 24 ਅਪ੍ਰੈਲ ਨੂੰ ਨਾਮਜ਼ਦਗੀ ਪੱਤਰਾਂ ਦੀ ਜਾਂਚ ਹੋਵੇਗੀ ਅਤੇ 26 ਅਪ੍ਰੈਲ ਤੱਕ ਨਾਮਜ਼ਦਗੀ ਵਾਪਸ ਲਈ ਜਾ ਸਕੇਗੀ। 12 ਮਈ ਨੂੰ ਵੋਟਿੰਗ ਹੋਵੇਗੀ ਅਤੇ 23 ਮਈ ਨੂੰ ਨਤੀਜੇ ਆਉਣਗੇ। 27 ਮਈ ਤੱਕ ਸਮੁੱਚੀ ਚੋਣ ਪ੍ਰਕਿਰਿਆ ਖਤਮ ਹੋਵੇਗੀ।


author

Iqbalkaur

Content Editor

Related News