ਹਰਿਆਣਾ 'ਚ SC ਕਮਿਸ਼ਨ ਦਾ ਗਠਨ, ਸਾਬਕਾ ਵਿਧਾਇਕ ਰਵਿੰਦਰ ਬਲਿਆਲਾ ਬਣੇ ਚੇਅਰਮੈਨ

Tuesday, Dec 27, 2022 - 03:29 PM (IST)

ਹਰਿਆਣਾ 'ਚ SC ਕਮਿਸ਼ਨ ਦਾ ਗਠਨ, ਸਾਬਕਾ ਵਿਧਾਇਕ ਰਵਿੰਦਰ ਬਲਿਆਲਾ ਬਣੇ ਚੇਅਰਮੈਨ

ਹਿਸਾਰ- ਹਰਿਆਣਾ ਸਰਕਾਰ ਨੇ ਅਨੁਸੂਚਿਤ ਜਾਤੀ ਕਮਿਸ਼ਨ (ਐੱਸ. ਸੀ.) ਦੇ ਗਠਨ ਕਰ ਦਿੱਤਾ ਹੈ। ਰਤੀਆ ਦੇ ਸਾਬਕਾ ਵਿਧਾਇਕ ਪ੍ਰੋਫੈਸਰ ਰਵਿੰਦਰ ਬਲਿਆਲਾ ਨੂੰ ਚੇਅਰਮੈਨ ਨਿਯੁਕਤ ਕੀਤਾ ਹੈ। ਉਥੇ ਹੀ ਭਿਵਾਨੀ ਦੇ ਵਿਜੇ ਬਦਬੁਜਾਰ ਨੂੰ ਵਾਇਰਸ ਚੇਅਰਮੈਨ ਬਣਾਇਆ ਗਿਆ ਹੈ। ਜਾਰੀ ਨੋਟੀਫ਼ਿਕੇਸ਼ਨ ਮੁਤਾਬਕ ਕਮਿਸ਼ਨ 'ਚ ਕੈਥਲ ਤੋਂ ਰਵੀ ਤਾਰੰਵਾਲੀ, ਸੋਨੀਪਤ ਦੀ ਮੀਨਾ ਨਰਵਾਲ ਅਤੇ ਸਿਰਸਾ ਦੇ ਰਤਨ ਲਾਲ ਬਾਮਨੀਆ ਕਮਿਸ਼ਨ ਦੇ ਮੈਂਬਰ ਨਿਯੁਕਤ ਕੀਤੇ ਗਏ। 

PunjabKesari

ਓਧਰ ਹਰਿਆਣਾ ਦੇ ਸਹਿਕਾਰਤਾ ਮੰਤਰੀ ਬਨਵਾਰੀ ਲਾਲ ਨੇ ਮੰਗਲਵਾਰ ਨੂੰ ਵਿਧਾਨ ਸਭਾ ਵਿਚ ਦੱਸਿਆ ਕਿ ਸੂਬੇ 'ਚ ਅਨੁਸੂਚਿਤ ਜਾਤੀਆਂ ਲਈ ਪੰਜ ਮੈਂਬਰੀ ਕਮਿਸ਼ਨ ਦਾ ਗਠਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਨੋਟੀਫਿਕੇਸ਼ਨ ਪਹਿਲਾਂ ਹੀ ਜਾਰੀ ਕਰ ਦਿੱਤਾ ਗਿਆ ਹੈ। ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਦੇ ਦੂਜੇ ਦਿਨ ਇਕ ਸਵਾਲ ਦਾ ਜਵਾਬ ਦਿੰਦਿਆਂ ਲਾਲ ਨੇ ਕਿਹਾ ਕਿ ਕਮਿਸ਼ਨ ਦਾ ਗਠਨ ਹਰਿਆਣਾ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਐਕਟ, 2018 ਤਹਿਤ ਕੀਤਾ ਗਿਆ ਹੈ।


author

Tanu

Content Editor

Related News