ਜਬਰ-ਜ਼ਨਾਹ ਮਾਮਲਾ: ਕਿਸਾਨ ਨੇਤਾ ਯੋਗੇਂਦਰ ਯਾਦਵ ਸਮੇਤ ਮ੍ਰਿਤਕਾ ਦੇ ਸੰਪਰਕ ’ਚ ਆਏ ਸਾਰੇ ਲੋਕਾਂ ਨੂੰ ਨੋਟਿਸ ਜਾਰੀ

Wednesday, May 12, 2021 - 11:10 AM (IST)

ਬਹਾਦੁਰਗੜ੍ਹ– ਟਿਕਰੀ ਬਾਰਡਰ ’ਤੇ ਪ੍ਰਵਾਸੀ ਲੜਕੀ ਨਾਲ ਹੋਏ ਜਬਰ-ਜ਼ਨਾਹ ਦੇ ਮਾਮਲੇ ’ਚ ਪੁਲਸ ਨੇ ਆਪਣੀ ਜਾਂਚ ਤੇਜ਼ ਕਰ ਦਿੱਤੀ ਹੈ। ਪੁਲਸ ਵੱਲੋਂ ਡੂੰਘਾਈ ਨਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਇਸ ਕੇਸ ’ਚ ਜਿੱਥੇ ਕਿਸਾਨ ਨੇਤਾ ਯੋਗੇਂਦਰ ਯਾਦਵ ਅਤੇ ਮ੍ਰਿਤਕਾ ਦੇ ਸੰਪਰਕ ’ਚ ਆਏ ਲੋਕਾਂ ਨੂੰ ਪੁੱਛਗਿਛ ਲਈ ਨੋਟਿਸ ਜਾਰੀ ਕੀਤੇ ਹਨ, ਉਥੇ ਹੀ ਮੰਗਲਵਾਰ ਨੂੰ ਐੱਫ. ਆਈ. ਆਰ. ’ਚ ਸ਼ਾਮਲ ਇਕ ਲੜਕੀ ਤੋਂ ਪੁੱਛਗਿਛ ਵੀ ਕੀਤੀ ਗਈ। ਪੁਲਸ ਦਾ ਕਹਿਣਾ ਹੈ ਕਿ ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ। ਇਸ ’ਚ ਕੀ ਕੁਝ ਨਿਕਲ ਕੇ ਆਉਂਦਾ ਹੈ, ਉਸੇ ਦੇ ਆਧਾਰ ’ਤੇ ਅੱਗੇ ਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ– ਕੋਰੋਨਾ ਕਾਲ ਦੀਆਂ ਭਿਆਨਕ ਤਸਵੀਰਾਂ, ਗੰਗਾ ਕੰਢੇ ਮਿਲੇ ਲਾਸ਼ਾਂ ਦੇ ਢੇਰ

ਦੱਸਣਯੋਗ ਹੈ ਕਿ 12 ਅਪ੍ਰੈਲ ਨੂੰ ਬੰਗਾਲ ਦੀ ਇਕ ਲੜਕੀ ਕਿਸਾਨ ਅੰਦੋਲਨ ’ਚ ਸ਼ਾਮਲ ਹੋਣ ਲਈ ਟਿਕਰੀ ਬਾਰਡਰ ਆਈ ਸੀ। ਬੀਤੀ 30 ਅਪ੍ਰੈਲ ਨੂੰ ਕੋਰੋਨਾ ਕਾਰਨ ਉਸ ਦੀ ਮੌਤ ਹੋ ਗਈ ਸੀ। ਮੌਤ ਤੋਂ ਕੁਝ ਸਮਾਂ ਬਾਅਦ ਲੜਕੀ ਨਾਲ ਗਲਤ ਹਰਕਤ ਹੋਣ ਦੀ ਚਰਚਾ ਸ਼ੁਰੂ ਹੋਈ। ਲੰਘੀ 8 ਮਈ ਨੂੰ ਲੜਕੀ ਦੇ ਪਿਤਾ ਨੇ ਸਿਟੀ ਥਾਣੇ ’ਚ ਸ਼ਿਕਾਇਤ ਦਿੱਤੀ। ਅਨਿਲ, ਅਨੂਪ ਸਮੇਤ 6 ’ਤੇ ਕੇਸ ਦਰਜ ਹੋਇਆ। ਜਿਨ੍ਹਾਂ ’ਚ 2 ਲੜਕੀਆਂ ਵੀ ਸ਼ਾਮਲ ਹਨ। ਮਾਮਲੇ ਦੀ ਜਾਂਚ ਲਈ ਐੱਸ. ਆਈ. ਟੀ. ਗਠਿਤ ਕੀਤੀ ਗਈ ਹੈ। ਇਸ ਟੀਮ ਦੀ ਅਗਵਾਈ ਡੀ. ਐੱਸ. ਪੀ. ਪਵਨ ਕੁਮਾਰ ਕਰ ਰਹੇ ਹਨ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਸੀ ਕਿ ਇਸ ਦਰਮਿਆਨ ਸੋਮਵਾਰ ਨੂੰ ਕਿਸਾਨ ਨੇਤਾਵਾਂ ਵੱਲੋਂ ਇਕ ਵੀਡੀਓ ਜਾਰੀ ਕੀਤਾ ਗਿਆ। ਇਸ ’ਚ ਮ੍ਰਿਤਕਾ ਦੇ ਪਿਤਾ ਨੇ ਦੋਸ਼ ਲਾਇਆ ਕਿ ਉਨ੍ਹਾਂ ਨੇ ਸਿਰਫ 2 ਲੋਕਾਂ ਨੂੰ ਦੋਸ਼ੀ ਬਣਾਇਆ ਸੀ ਪਰ ਐੱਫ. ਆਈ. ਆਰ. ’ਚ 6 ਦੇ ਨਾਂ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ’ਚ 2 ਲੜਕੀਆਂ ਨੇ ਤਾਂ ਇਸ ਕੇਸ ’ਚ ਉਨ੍ਹਾਂ ਦੀ ਮਦਦ ਕੀਤੀ ਹੈ। ਇਸ ਵੀਡੀਓ ’ਚ ਕੀ ਸੱਚਾਈ ਹੈ ਇਹ ਵੀ ਜਾਂਚ ਤੋਂ ਬਾਅਦ ਪਤਾ ਲੱਗੇਗਾ।

ਇਹ ਵੀ ਪੜ੍ਹੋ– ਕਰਫਿਊ ਦਾ ਉਲੰਘਣ ਕਰਨ ਵਾਲਿਆਂ ਦੀ ਹੁਣ ਖ਼ੈਰ ਨਹੀਂ, ਪੁਲਸ ਲਗਾ ਰਹੀ ਭਾਰੀ ਜੁਰਮਾਨਾ

 

ਇਹ ਵੀ ਪੜ੍ਹੋ– ...ਜਦੋਂ ਆਕਸੀਜਨ ਟੈਂਕਰ ਦਾ ਡਰਾਈਵਰ ਭਟਕ ਗਿਆ ਰਾਹ, ਦੇਰੀ ਕਾਰਨ 7 ਮਰੀਜ਼ਾਂ ਦੀ ਚਲੀ ਗਈ ਜਾਨ

ਇਸ ਸੰਬੰਧ ’ਚ ਮੰਗਲਵਾਰ ਨੂੰ ਡੀ. ਐੱਸ. ਪੀ. ਪਵਨ ਕੁਮਾਰ ਨੇ ਕਿਹਾ ਕਿ ਸ਼ਿਕਾਇਤ ’ਚ 6 ਲੋਕਾਂ ਦੇ ਨਾਂ ਦਿੱਤੇ ਸਨ। ਉਸੇ ਆਧਾਰ ’ਤੇ ਕੇਸ ਦਰਜ ਹੋਇਆ। ਮਾਮਲੇ ’ਚ ਜਾਂਚ ਅੱਗੇ ਵਧਾਉਂਦੇ ਹੋਏ ਮ੍ਰਿਤਕਾ ਦੇ ਸੰਪਰਕ ’ਚ ਆਏ ਯੋਗੇਂਦਰ ਯਾਦਵ ਅਤੇ ਹੋਰ ਲੋਕਾਂ ਨੂੰ ਨੋਟਿਸ ਦਿੱਤੇ ਗਏ। ਐੱਫ. ਆਈ. ਆਰ. ’ਚ ਜਿਨ੍ਹਾਂ ਦੇ ਨਾਂ ਸ਼ਾਮਲ ਹਨ, ਉਨ੍ਹਾਂ ਨੂੰ ਵੀ ਨੋਟਿਸ ਜਾਰੀ ਹੋਏ। ਇਨ੍ਹਾਂ ’ਚੋਂ ਇਕ ਲੜਕੀ ਮੰਗਲਵਾਰ ਨੂੰ ਜਾਂਚ ’ਚ ਸ਼ਾਮਲ ਹੋਣ ਲਈ ਆ ਗਈ ਹੈ। ਉਸ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਅਜੇ ਤੱਕ ਪੁੱਛਗਿਛ ’ਚ ਮ੍ਰਿਤਕਾ ਦੇ ਨਾਲ ਸਿਰਫ ਛੇੜਛਾੜ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ। ਰਹੀ ਗੱਲ ਜਾਂਚ ’ਚ ਸ਼ਾਮਲ ਲੜਕੀ ਦੀ ਗ੍ਰਿਫਤਾਰੀ ਦੀ ਤਾਂ, ਪੁੱਛਗਿਛ ਦੌਰਾਨ ਜੋ ਤੱਥ ਮਿਲਦੇ ਹਨ ਉਨ੍ਹਾਂ ਦੇ ਆਧਾਰ ’ਤੇ ਕਾਰਵਾਈ ਹੋਵੇਗੀ। ਫਿਲਹਾਲ ਇਸ ਨੇ ਦੱਸਿਆ ਹੈ ਕਿ ਇਹ ਬੰਗਾਲ ਗਈ ਸੀ ਪਰ 7 ਅਪ੍ਰੈਲ ਨੂੰ ਵਾਪਸ ਆ ਗਈ ਸੀ। ਬਾਕੀ ਸਾਰੇ 12 ਅਪ੍ਰੈਲ ਨੂੰ ਆਏ ਸਨ। ਮੁਲਜ਼ਮ ਅਨਿਲ ਅਤੇ ਅਨੂਪ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। 3 ਟੀਮਾਂ ਇਸ ਕੰਮ ’ਚ ਜੁਟੀਆਂ ਹਨ। ਛੇਤੀ ਹੀ ਇਸ ਗੁੱਥੀ ਨੂੰ ਸੁਲਝਾਇਆ ਜਾਵੇਗਾ।

ਇਹ ਵੀ ਪੜ੍ਹੋ– ਕੋਰੋਨਾ: ਬੱਚੇ ਹੋ ਸਕਦੇ ਹਨ ਤੀਜੀ ਲਹਿਰ ਦੇ ਸ਼ਿਕਾਰ! ਹੁਣ ਤੋਂ ਹੀ ਵਰਤੋ ਇਹ ਸਾਵਧਾਨੀਆਂ


Rakesh

Content Editor

Related News