ਸਰਕਾਰੀ ਗੱਡੀ ਦਾ ਇਸਤੇਮਾਲ ਕਰਨ ''ਤੇ ਦੋ ਚੇਅਰਮੈਨ ਸਣੇ ਤਿੰਨ ਨੂੰ ਨੋਟਿਸ
Wednesday, Mar 20, 2019 - 08:23 PM (IST)

ਸਿਰਸਾ— ਹਰਿਆਣਾ ਦੇ ਸਿਰਸਾ ਦੇ ਵਧੀਕ ਜ਼ਿਲਾ ਚੋਣ ਅਧਿਕਾਰੀ ਨੇ ਚੋਣ ਜਾਬਤਾ ਦਾ ਉਲੰਘਣ ਕਰਨ ਦੇ ਦੋਸ਼ 'ਚ ਸੂਬਾ ਭੰਡਾਰ ਨਿਗਮ ਦੇ ਚੇਅਰਮੈਨ ਤੇ ਸਿਰਸਾ ਲੋਕ ਸਭਾ ਖੇਤਰ ਦੇ ਭਾਰਤੀ ਜਨਤਾ ਪਾਰਟੀ ਦੇ ਇੰਚਾਰਜ ਸ਼੍ਰੀਨਿਵਾਸ ਗੋਇਲ ਸਣੇ ਤਿੰਨ ਲੋਕਾਂ ਨੂੰ ਨੋਟਿਸ ਜਾਰੀ ਕੀਤਾ ਹੈ। ਵਧੀਕ ਜ਼ਿਲਾ ਚੋਣ ਅਧਿਕਾਰੀ ਮੰਜੀਤ ਕੌਰ ਨੇ ਚੋਣ ਅਧਿਕਾਰੀ ਨੇ ਇਸ ਤੋਂ ਇਲਾਵਾ ਐਲਨਾਬਾਦ ਨਗਰਪਾਲਿਕਾ ਦੇ ਚੇਅਰਮੈਨ ਤੇ ਸੁਰਖਾਬ ਟੂਰਿਸਟ ਕੰਪਲੈਕਸ ਦੇ ਪ੍ਰਬੰਧਕ ਨੂੰ ਵੀ ਨੋਟਿਸ ਜਾਰੀ ਕਰ ਜਵਾਬ ਮੰਗਿਆ ਹੈ। ਦੋਹਾਂ ਚੇਅਰਮੈਨ 'ਤੇ ਅੱਜ ਇਥੇ ਪੰਜਾਬ ਪੈਲੇਸ ਆਯੋਜਿਤ ਮੁੱਖ ਮੰਤਰੀ ਦੇ ਹੋਲੀ ਮਿਲਨ ਸਮਾਰੋਹ 'ਚ ਸਰਕਾਰੀ ਗੱਡੀਆਂ ਰਾਹੀਂ ਆਉਣ ਦਾ ਦੋਸ਼ ਹੈ। ਜਦਕਿ ਟੂਰਿਸਟ ਕੰਪਲੈਕਸ ਦੇ ਪ੍ਰਬੰਧਕ ਨੂੰ ਸਮਾਰੋਹ 'ਚ ਆਪਣੇ ਕਰਮਚਾਰੀ ਭੇਜ ਕੇ ਖਾਣਾ ਪਾਣੀ ਦੇਣ ਦੇ ਦੋਸ਼ 'ਚ ਨੋਟਿਸ ਜਾਰੀ ਕੀਤਾ ਗਿਆ ਹੈ। ਚੋਣ ਕਮਿਸ਼ਨ ਨੇ ਇਸ ਤੋਂ ਪਹਿਲਾਂ ਕੱਲ ਜਨਨਾਇਕ ਜਨਤਾ ਪਾਰਟੀ ਤੇ ਯੂਵਾ ਭਾਜਪਾ ਜ਼ਿਲਾ ਦਫਤਰਾਂ 'ਚ ਇਸ਼ਤਿਹਾਰਾਂ ਦੇ ਵੱਡੇ ਫਲੈਕਸ ਲੱਗੇ ਹੋਣ ਤੇ ਤਿੰਨ ਦਿਨ ਪਹਿਲਾਂ ਭਾਜਪਾ ਨੇਤਾ ਵੀ, ਕਾਮਰਾਜ ਨੂੰ ਡਬਵਾਲੀ 'ਚ ਸਰਕਾਰੀ ਗੈਸਟ ਹਾਊਸ ਦਾ ਇਸਤੇਮਾਲ ਕਰਨ 'ਤੇ ਨੋਟਿਸ ਜਾਰੀ ਕੀਤੇ ਸਨ।