ਧੋਖੇ ਨਾਲ ਵੇਚ'ਤੀ ਪਾਕਿ PM ਦੀ 1200 ਏਕੜ ਜ਼ਮੀਨ ! ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ

Sunday, Sep 21, 2025 - 10:16 AM (IST)

ਧੋਖੇ ਨਾਲ ਵੇਚ'ਤੀ ਪਾਕਿ PM ਦੀ 1200 ਏਕੜ ਜ਼ਮੀਨ ! ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ

ਨੈਸ਼ਨਲ ਡੈਸਕ- ਪਾਕਿਸਤਾਨ ਦੇ ਪਹਿਲੇ ਪ੍ਰਧਾਨ ਮੰਤਰੀ ਰਹੇ ਨਵਾਬਜ਼ਾਦਾ ਲਿਆਕਤ ਅਲੀ ਖਾਨ ਦੀ ਪਰਿਵਾਰਕ ਜ਼ਮੀਨ ਦੇ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਏਜੰਸੀ (ਸੀ.ਬੀ.ਆਈ.) ਤੋਂ ਕਰਵਾਉਣ ਦੀ ਮੰਗ ਕੀਤੀ ਗਈ ਹੈ। ਇਸ ਸਬੰਧ ’ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਦਰਜ ਪਟੀਸ਼ਨ ਦੇ ਆਧਾਰ ’ਤੇ ਜਸਟਿਸ ਜਸਜੀਤ ਸਿੰਘ ਬੇਦੀ ਨੇ ਹਰਿਆਣਾ ਰਾਜ ਨੂੰ ਨੋਟਿਸ ਜਾਰੀ ਕੀਤਾ ਹੈ। ਅਗਲੀ ਸੁਣਵਾਈ 12 ਜਨਵਰੀ 2026 ਨੂੰ ਹੋਵੇਗੀ।

ਦਰਅਸਲ, ਖਾਨ ਦੀ ਪਰਿਵਾਰਕ ਜ਼ਮੀਨ ਹਰਿਆਣਾ ਦੇ ਕਰਨਾਲ ਜ਼ਿਲੇ ਦੇ ਪਿੰਡ ਡਬਕੌਲੀ ਖੁਰਦ ’ਚ ਹੈ। ਜ਼ਮੀਨ 1200 ਏਕੜ ਹੈ। ਇਸ ਤੋਂ ਇਲਾਵਾ ਕਰਨਾਲ ਸ਼ਹਿਰ ’ਚ ਵੀ ਦੁਕਾਨਾਂ ਅਤੇ ਰਿਹਾਇਸ਼ੀ ਜਾਇਦਾਦ ਹੈ। ਹਾਈ ਕੋਰਟ ’ਚ ਦਰਜ ਪਟੀਸ਼ਨ ’ਚ ਜਾਇਦਾਦ ਦੀ ਬਾਜ਼ਾਰ ਕੀਮਤ ਕਰੀਬ 4,000 ਕਰੋੜ ਰੁਪਏ ਤੱਕ ਦਰਸਾਈ ਗਈ ਹੈ।

ਇਹ ਜ਼ਮੀਨ ਲਿਆਕਤ ਅਲੀ ਖਾਨ ਦੇ ਚਚੇਰੇ ਭਰਾ ਉਮਰਦਰਾਜ ਅਲੀ ਖਾਨ ਦੀ ਮਲਕੀਅਤ ਸੀ, ਜਿਨ੍ਹਾਂ ਦੀ ਸਾਲ 1935 ’ਚ ਮੌਤ ਹੋ ਗਈ ਸੀ। ਬਾਅਦ ’ਚ ਉਨ੍ਹਾਂ ਦੇ ਵਾਰਸਾਂ ਦੇ ਨਾਂ ਇੰਤਕਾਲ ਦਰਜ ਹੋਇਆ। ਹਾਲਾਂਕਿ, ਦੇਸ਼ ਦੀ ਵੰਡ ਤੋਂ ਬਾਅਦ ਵਾਰਿਸ ਪਾਕਿਸਤਾਨ ਚਲੇ ਗਏ ਸਨ। ਇਸ ਦੇ ਬਾਅਦ ਤੋਂ ਇਸ ਜ਼ਮੀਨ ਨੂੰ ਖੁਰਦ-ਬੁਰਦ ਕਰਨ ਦੀ ਖੇਡ ਸ਼ੁਰੂ ਹੋਈ। ਸਾਲ 2022 ’ਚ ਕੁਝ ਪਿੰਡ ਵਾਸੀਆਂ ਨੇ ਇਸ ਦੀ ਸ਼ਿਕਾਇਤ ਹਰਿਆਣਾ ਦੇ ਤਤਕਾਲੀ ਗ੍ਰਹਿ ਮੰਤਰੀ ਅਨਿਲ ਵਿਜ ਨੂੰ ਕੀਤੀ ਸੀ। ਇਸ ਮਾਮਲੇ ਨੂੰ ਲੈ ਕੇ ਸ਼ਿਕਾਇਤਾਂ ਲਗਾਤਾਰ ਹੁੰਦੀਆਂ ਰਹੀਆਂ ਪਰ ਜਾਂਚ ਅਧਿਕਾਰੀਆਂ ਅਤੇ ਸਿਆਸੀ ਸਰਪ੍ਰਸਤੀ ਕਾਰਨ ਨਿਆਂ ਨਹੀਂ ਹੋਇਆ।

ਇਹ ਵੀ ਪੜ੍ਹੋ- ਅੱਧੀ ਰਾਤੀਂ ਗੂੜ੍ਹੀ ਨੀਂਦ 'ਚ ਹੀ ਤਬਾਹ ਹੋ ਗਿਆ ਪਰਿਵਾਰ ! ਪਿਓ-ਪੁੱਤ ਦੀ ਮੌਤ, ਮਾਂ ਲੜ ਰਹੀ 'ਜੰਗ'

ਜਾਅਲੀ ਦਸਤਾਵੇਜ਼ਾਂ ਦੇ ਦਮ ’ਤੇ ਹੜੱਪੀ ਜ਼ਮੀਨ
ਕਿਤਿਓਂ ਇਨਸਾਫ ਨਾ ਮਿਲਦਾ ਵੇਖ ਕੁਝ ਪਿੰਡ ਵਾਸੀਆਂ ਨੇ ਹਾਈ ਕੋਰਟ ’ਚ ਪਟੀਸ਼ਨ ਦਰਜ ਕੀਤੀ ਹੈ। ਇਸ ’ਚ ਕੇਂਦਰ ਅਤੇ ਸੂਬੇ ਤੋਂ ਇਲਾਵਾ ਕਰਨਾਲ ਦੇ ਐੱਸ.ਪੀ. ਅਤੇ ਇੰਦਰੀ ਥਾਣੇ ਦੇ ਐੱਸ.ਐੱਚ.ਓ. ਨੂੰ ਧਿਰ ਬਣਾਇਆ ਹੈ। ਫਰਜ਼ੀ ਦਸਤਾਵੇਜ਼ਾਂ ਨਾਲ ਪਟਵਾਰੀ-ਕਾਨੂੰਗੋ, ਅਧਿਕਾਰੀ ਅਤੇ ਨੇਤਾ ਜ਼ਮੀਨ ਹੜੱਪ ਗਏ। ਪਟੀਸ਼ਨ ਮੁਤਾਬਕ 1990 ਦੇ ਦਹਾਕੇ ’ਚ ਕੁਝ ਭੂ-ਮਾਫੀਆਵਾਂ ਨੇ ਝੂਠੀ ਵਸੀਅਤ ਅਤੇ ਫਰਜ਼ੀ ਵਾਰਿਸ ਵਿਖਾ ਕੇ ਲੱਗਭਗ 6000 ਵਿਘਾ ਭਾਵ ਲੱਗਭਗ 1200 ਏਕੜ ਵਾਹੀਯੋਗ ਜ਼ਮੀਨ ’ਤੇ ਕਬਜ਼ਾ ਕਰ ਲਿਆ। ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਇਸ ’ਚ ਪਟਵਾਰੀਆਂ, ਕਾਨੂੰਗੋ, ਚੱਕਬੰਦੀ ਅਧਿਕਾਰੀਆਂ, ਮਾਲ ਵਿਭਾਗ ਦੇ ਵੱਡੇ ਅਧਿਕਾਰੀਆਂ, ਸਰਕਾਰੀ ਵਕੀਲਾਂ ਅਤੇ ਕੁਝ ਸਿਆਸੀ ਲੋਕਾਂ ਦੀ ਮਿਲੀਭਗਤ ਰਹੀ।

ਇਹ ਵੀ ਪੜ੍ਹੋ- ਚੀਕਾਂ ਮਾਰਦੀ ਰਹੀ ਨੂੰਹ ਤੇ ਹੱਸਦਾ ਰਿਹਾ ਸਹੁਰਾ ਪਰਿਵਾਰ ! ਦਾਜ ਦੇ ਲਾਲਚ 'ਚ ਸਾਰੀਆਂ ਹੱਦਾਂ ਕੀਤੀਆਂ ਪਾਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

 


author

Harpreet SIngh

Content Editor

Related News