ਗਿਣਦੇ-ਗਿਣਦੇ ਮਸ਼ੀਨਾਂ ਵੀ ਹੋ ਗਈਆਂ ਖਰਾਬ, ਇਨਕਮ ਟੈਕਸ ਦੇ ਛਾਪੇ 'ਚ ਵੱਡੀ ਗਿਣਤੀ 'ਚ ਬਰਾਮਦ ਹੋਏ ਨੋਟ

12/07/2023 8:33:43 PM

ਨੈਸ਼ਨਲ ਡੈਸਕ : ਆਮਦਨ ਕਰ ਵਿਭਾਗ ਨੇ ਕਥਿਤ ਟੈਕਸ ਚੋਰੀ ਦੇ ਦੋਸ਼ 'ਚ ਓਡਿਸ਼ਾ ਸਥਿਤ ਸ਼ਰਾਬ ਬਣਾਉਣ ਵਾਲੀ ਕੰਪਨੀ 'ਤੇ ਛਾਪੇਮਾਰੀ ਕੀਤੀ ਹੈ। ਇਸ ਦੌਰਾਨ ਏਜੰਸੀ ਨੇ ਵੱਡੀ ਮਾਤਰਾ 'ਚ ਨਕਦੀ ਬਰਾਮਦ ਕੀਤੀ ਹੈ। ਅਧਿਕਾਰੀਆਂ ਮੁਤਾਬਕ ਓਡਿਸ਼ਾ ਦੇ ਬੋਲਾਂਗੀਰ, ਸੰਬਲਪੁਰ ਅਤੇ ਝਾਰਖੰਡ ਦੇ ਰਾਂਚੀ ਤੇ ਲੋਹਰਦਗਾ 'ਚ ਤਲਾਸ਼ੀ ਜਾਰੀ ਹੈ। ਸੂਤਰਾਂ ਮੁਤਾਬਕ ਬੁੱਧਵਾਰ ਤੱਕ ਛਾਪੇਮਾਰੀ 'ਚ 50 ਕਰੋੜ ਰੁਪਏ ਦੇ ਨੋਟਾਂ ਦੀ ਗਿਣਤੀ ਪੂਰੀ ਕਰ ਲਈ ਗਈ ਸੀ ਪਰ ਨੋਟਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਮਸ਼ੀਨਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ।

100 ਕਰੋੜ ਰੁਪਏ ਤੱਕ ਜਾ ਸਕਦੀ ਹੈ ਜ਼ਬਤੀ

ਸੂਤਰਾਂ ਨੇ ਦੱਸਿਆ ਕਿ ਛਾਪੇਮਾਰੀ ਬੁੱਧਵਾਰ ਨੂੰ ਕੀਤੀ ਗਈ ਅਤੇ ਵਿਭਾਗ ਦੇ ਅਧਿਕਾਰੀ ਨਕਦੀ ਦੀ ਅਸਲ ਰਕਮ ਦਾ ਪਤਾ ਲਗਾਉਣ ਲਈ ਨੋਟ ਗਿਣਨ ਲਈ ਮਸ਼ੀਨਾਂ ਦੀ ਵਰਤੋਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਕਤ ਨਕਦੀ “ਬੇਹਿਸਾਬ” ਜਾਪਦੀ ਹੈ। ਸੂਤਰਾਂ ਅਨੁਸਾਰ 50 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਬਰਾਮਦ ਕਰ ਲਈ ਗਈ ਹੈ ਅਤੇ 100 ਕਰੋੜ ਰੁਪਏ ਤੱਕ ਜ਼ਬਤੀ ਜਾ ਸਕਦੀ ਹੈ। ਇਹ ਸਪੱਸ਼ਟ ਨਹੀਂ ਹੈ ਕਿ ਨਕਦੀ ਇਕ ਥਾਂ ਤੋਂ ਬਰਾਮਦ ਕੀਤੀ ਗਈ ਸੀ ਜਾਂ ਇਕ ਤੋਂ ਵੱਧ।

ਇਹ ਵੀ ਪੜ੍ਹੋ : ਨਹੀਂ ਰਹੇ ਸਾਬਕਾ ਵਿਧਾਇਕ ਪ੍ਰਕਾਸ਼ ਸਿੰਘ ਗੜਦੀਵਾਲ, ਅੰਤਿਮ ਸੰਸਕਾਰ ਭਲਕੇ

ਇਨ੍ਹਾਂ ਥਾਵਾਂ 'ਤੇ ਚੱਲ ਰਹੀ ਛਾਪੇਮਾਰੀ

ਬੋਧ ਡਿਸਟਿਲਰੀਆਂ ਤੋਂ ਇਲਾਵਾ ਆਮਦਨ ਕਰ ਵਿਭਾਗ ਨੇ ਝਾਰਖੰਡ ਦੇ ਮਸ਼ਹੂਰ ਉਦਯੋਗਪਤੀ ਅਤੇ ਕਾਰੋਬਾਰੀ ਰਾਮਚੰਦਰ ਰੁੰਗਟਾ ਦੇ ਟਿਕਾਣਿਆਂ 'ਤੇ ਵੀ ਛਾਪੇਮਾਰੀ ਕੀਤੀ ਹੈ। ਰਾਮਗੜ੍ਹ, ਰਾਂਚੀ ਅਤੇ ਹੋਰ ਥਾਵਾਂ 'ਤੇ ਸਥਿਤ ਉਨ੍ਹਾਂ ਦੀ ਰਿਹਾਇਸ਼ ਅਤੇ ਅਦਾਰਿਆਂ 'ਤੇ ਸਵੇਰ ਤੋਂ ਹੀ ਆਮਦਨ ਕਰ ਵਿਭਾਗ ਦੀ ਛਾਪੇਮਾਰੀ ਜਾਰੀ ਹੈ। ਰਿਪੋਰਟਾਂ ਦੀ ਮੰਨੀਏ ਤਾਂ ਰਾਮਗੜ੍ਹ ਅਤੇ ਰਾਂਚੀ ਸਥਿਤ ਰਾਮਚੰਦਰ ਰੁੰਗਟਾ ਦੇ ਕਈ ਸਥਾਨਾਂ 'ਤੇ ਸਰਵੇ ਚੱਲ ਰਿਹਾ ਹੈ। ਇਨਕਮ ਟੈਕਸ ਵਿਭਾਗ ਦੀਆਂ 6 ਟੀਮਾਂ ਇਨ੍ਹਾਂ ਅਹਾਤਿਆਂ ਦੀ ਜਾਂਚ ਵਿੱਚ ਜੁਟੀਆਂ ਹੋਈਆਂ ਹਨ। ਆਈਟੀ ਟੀਮ ਦੇ ਨਾਲ ਸੀਆਈਐੱਸਐੱਫ ਦੇ ਜਵਾਨ ਵੀ ਸ਼ਾਮਲ ਹਨ। ਰਾਮਗੜ੍ਹ ਜ਼ਿਲ੍ਹੇ ਵਿੱਚ ਕਈ ਥਾਵਾਂ ’ਤੇ ਸਥਿਤ ਫੈਕਟਰੀਆਂ ਤੇ ਰਿਹਾਇਸ਼ਾਂ ਦੀ ਜਾਂਚ ਚੱਲ ਰਹੀ ਹੈ।

ਕੱਲ੍ਹ ਕਾਂਗਰਸੀ ਸੰਸਦ ਮੈਂਬਰ ਦੇ ਘਰ ਮਾਰਿਆ ਛਾਪਾ

ਦੱਸ ਦੇਈਏ ਕਿ ਬੁੱਧਵਾਰ ਨੂੰ ਇਨਕਮ ਟੈਕਸ ਦੀ ਟੀਮ ਨੇ ਕਾਂਗਰਸ ਦੇ ਰਾਜ ਸਭਾ ਮੈਂਬਰ ਧੀਰਜ ਪ੍ਰਸਾਦ ਸਾਹੂ ਦੇ 5 ਕਾਰੋਬਾਰੀ ਅਤੇ ਰਿਹਾਇਸ਼ੀ ਸਥਾਨਾਂ 'ਤੇ ਛਾਪੇਮਾਰੀ ਕੀਤੀ ਸੀ। ਲੋਹਰਦਗਾ ਵਿੱਚ ਸਾਹੂ ਪਰਿਵਾਰ ਦਾ ਕੋਈ ਵੀ ਮੈਂਬਰ ਮੌਜੂਦ ਨਹੀਂ ਹੈ ਪਰ ਮੁੱਖ ਗੇਟ ਬੰਦ ਕਰਕੇ ਇਕ-ਇਕ ਦਸਤਾਵੇਜ਼ ਦੀ ਜਾਂਚ ਕੀਤੀ ਗਈ। ਇਨਕਮ ਟੈਕਸ ਓਡਿਸ਼ਾ ਦੀ ਟੀਮ ਨੇ ਲੋਹਰਦਗਾ ਦੇ ਨਾਲ-ਨਾਲ ਓਡੀਸ਼ਾ ਦੇ ਰਾਂਚੀ ਅਤੇ ਬਲਾਂਗੀਰ, ਸੰਬਲਪੁਰ ਅਤੇ ਕਾਲਾਹਾਂਡੀ ਵਿੱਚ ਸਰਵੇਖਣ ਸ਼ੁਰੂ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 2019 'ਚ ਰਾਜ ਸਭਾ ਮੈਂਬਰ ਦੇ ਘਰ 'ਤੇ ਇਨਕਮ ਟੈਕਸ ਸਰਵੇਖਣ ਕਰਵਾਇਆ ਗਿਆ ਸੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News