ਵਿਵਾਦਿਤ ਨਕਸ਼ੇ ਵਾਲਾ ਬਿੱਲ ਪਾਸ ਹੋਣ ''ਤੇ ਭਾਰਤ ਨੇ ਕਿਹਾ- ਇਹ ਸਵੀਕਾਰਯੋਗ ਨਹੀਂ
Sunday, Jun 14, 2020 - 12:00 AM (IST)
ਨਵੀਂ ਦਿੱਲੀ (ਭਾਸ਼ਾ) : ਭਾਰਤ ਨੇ ਨੇਪਾਲ ਵੱਲੋਂ ਇਕ ਨਵੇਂ ਵਿਵਾਦਿਤ ਵਾਲੇ ਨਕਸ਼ੇ 'ਚ ਬਦਲਾਅ ਕਰਣ ਅਤੇ ਕੁਝ ਭਾਰਤੀ ਖੇਤਰਾਂ ਨੂੰ ਸ਼ਾਮਲ ਕਰਣ ਨਾਲ ਜੁੜੇ ਸੰਵਿਧਾਨ ਸੋਧ ਬਿੱਲ ਨੂੰ ਸੰਸਦ ਦੇ ਹੇਠਲੇ ਸਦਨ ਵੱਲੋਂ ਪਾਸ ਕੀਤੇ ਜਾਣ 'ਤੇ ਪ੍ਰਤੀਕਿਰਿਆ ਜ਼ਾਹਿਰ ਕਰਦੇ ਹੋਏ ਕਿਹਾ ਕਿ ਇਹ ਨਕਲੀ ਵਿਸਥਾਰ, ਸਬੂਤ ਅਤੇ ਇਤਿਹਾਸਕ ਤੱਥਾਂ 'ਤੇ ਆਧਾਰਿਤ ਨਹੀਂ ਹੈ ਅਤੇ ਇਹ ਮੰਨਣਯੋਗ ਵੀ ਨਹੀਂ ਹੈ।
ਭਾਰਤ ਨੇ ਕਿਹਾ ਹੈ ਕਿ ਇਹ ਪੈਂਡਿੰਗ ਸਰਹੱਦੀ ਮੁੱਦਿਆਂ ਦਾ ਗੱਲਬਾਤ ਰਾਹੀਂ ਹੱਲ ਕੱਢਣ ਦੀ ਸਾਡੀ ਮੌਜੂਦਾ ਸਮਝ ਦੀ ਵੀ ਉਲੰਘਣਾ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤ ਨੇ ਆਪਣੇ ਬਿਆਨ 'ਚ ਕਿਹਾ ਕਿ ਅਸੀਂ ਨੇਪਾਲ ਵੱਲੋਂ ਨਵੇਂ ਨਕਸ਼ੇ 'ਚ ਬਦਲਾਅ ਕਰਣ ਅਤੇ ਕੁਝ ਭਾਰਤੀ ਖੇਤਰ ਨੂੰ ਸ਼ਾਮਲ ਕਰਣ ਦੇ ਸੰਵਿਧਾਨ ਸੋਧ ਬਿੱਲ ਨੂੰ ਇਥੋਂ ਦੇ ਹਾਊਜ਼ ਆਫ ਰੀਪ੍ਰੈਜੇਂਟੇਟਿਵ 'ਚ ਪਾਸ ਹੁੰਦਿਆ ਦੇਖਿਆ ਹੈ। ਅਸੀਂ ਪਹਿਲਾਂ ਹੀ ਇਸ ਮਾਮਲੇ 'ਚ ਆਪਣੀ ਸਥਿਤੀ ਸਪੱਸ਼ਟ ਕਰ ਦਿੱਤੀ ਹੈ।
ਕੁਝ ਦਿਨ ਪਹਿਲਾਂ ਵੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਨੇ ਇਸ ਬਾਰੇ ਕਿਹਾ ਸੀ ਕਿ ਅਸੀਂ ਉਤਰਾਖੰਡ ਦੇ ਕਾਲਾਪਾਣੀ, ਧਾਰਚੂਲਾ ਅਤੇ ਲਿਪੁਲੇਖ ਨੂੰ ਸ਼ਾਮਲ ਕਰਣ ਦੇ ਮੁੱਦੇ ਨੂੰ ਲੈ ਕੇ ਨੇਪਾਲ ਸਰਕਾਰ ਸਾਹਮਣੇ ਆਪਣੀ ਸਥਿਤੀ ਪਹਿਲਾਂ ਹੀ ਸਪੱਸ਼ਟ ਕਰ ਦਿੱਤੀ ਹੈ।