'ਦਮ ਆਲੂ' ਨਹੀਂ ਇਹ ਹੈ ਬੰਬ ਆਲੂ... ਨਵੀਂ ਨੂੰਹ ਨੇ ਬਣਾਇਆ ਕੁਝ ਅਜਿਹਾ, ਕੜਾਹੀ 'ਚੋਂ ਛਾਲ ਮਾਰ ਕੇ ਨਿਕਲੇ ਆਲੂ (Video)

03/04/2024 5:22:43 PM

ਮੁੰਬਈ (ਬਿਊਰੋ) - ਸਿਰਫ ਸਿਤਾਰੇ ਹੀ ਨਹੀਂ ਸਗੋਂ ਆਮ ਲੋਕ ਵੀ ਆਪਣੀ ਰੋਜ਼ਾਨਾ ਜ਼ਿੰਦਗੀ ਨਾਲ ਜੁੜੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ। ਕਈ ਵਾਰ ਲਾੜਾ-ਲਾੜੀ ਦੀ ਐਂਟਰੀ ਜਾਂ ਲਾੜੀ ਦੀ ਪਹਿਲੀ ਰਸੋਈ ਨਾਲ ਸਬੰਧਤ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸਾਹਮਣੇ ਆਉਂਦੇ ਰਹਿੰਦੇ ਹਨ। ਇਸ ਦੇ ਨਾਲ ਹੀ ਅੱਜਕਲ ਹਰ ਪਾਸੇ ਵੱਖ-ਵੱਖ ਤਰ੍ਹਾਂ ਦੇ ਪਕਵਾਨ ਬਣਾਉਣ ਦਾ ਰੁਝਾਨ ਵੀ ਵਧ ਗਿਆ ਹੈ। ਹਰ ਦੂਜਾ ਵਿਅਕਤੀ ਸ਼ੈੱਫ ਬਣ ਗਿਆ ਹੈ ਅਤੇ ਆਪਣੀ ਡਿਸ਼ ਸੋਸ਼ਲ ਮੀਡੀਆਂ ਉੱਤੇ ਸ਼ੇਅਰ ਕਰ ਰਿਹਾ ਹੈ। ਇਸ ਦੌਰਾਨ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਅਜਿਹਾ ਪਕਵਾਨ ਤਿਆਰ ਕੀਤਾ ਜਾ ਰਿਹਾ ਹੈ ਜਿਸ ਨੂੰ ਦੇਖ ਕੇ ਤੁਹਾਡੀਆਂ ਅੱਖਾਂ ਫੱਟੀਆਂ ਦੀਆਂ ਫੱਟੀਆਂ ਰਹਿ ਜਾਣਗੀਆਂ। 

ਇਹ ਵੀ ਪੜ੍ਹੋ :    Flipkart ਨੇ ਲਾਂਚ ਕੀਤੀ ਆਪਣੀ UPI ਸੇਵਾ, ਇਨ੍ਹਾਂ ਕੰਪਨੀਆਂ ਨਾਲ ਹੋਵੇਗਾ ਸਿੱਧਾ ਮੁਕਾਬਲਾ

 

 
 
 
 
 
 
 
 
 
 
 
 
 
 
 
 

A post shared by Babli Dubey (@_its_babali_here_)

ਵੀਡੀਓ ਵਿੱਚ ਇੱਕ ਔਰਤ ਖਾਣਾ ਬਣਾ ਰਹੀ ਹੈ। ਇਸ 'ਚ ਦੇਖਿਆ ਜਾ ਸਕਦਾ ਹੈ ਕਿ ਉਹ ਪੈਨ 'ਚ ਆਲੂ ਫਰਾਈ ਕਰ ਰਹੀ ਹੈ, ਜੋ ਕੜਾਹੀ 'ਚੋਂ ਛਾਲ ਮਾਰ ਕੇ ਬਾਹਰ ਡਿੱਗਦੇ ਨਜ਼ਰ ਆ ਰਹੇ ਹਨ। ਫਰਸ਼ ਅਤੇ ਰਸੋਈ ਦੇ ਪਲੇਟਫਾਰਮ 'ਤੇ ਆਲੂ ਫਟਦੇ ਅਤੇ ਡਿੱਗਦੇ ਦਿਖਾਈ ਦੇ ਰਹੇ ਹਨ। ਕੜਾਹੀ ਵਿੱਚੋਂ ਆਲੂ ਛਾਲਾਂ ਮਾਰ ਰਹੇ ਹਨ। ਤਲਣ ਤੋਂ ਬਾਅਦ ਬਰਤਨ 'ਚ ਕੱਢੇ ਆਲੂ ਵੀ ਫਟ ਰਹੇ ਹਨ ਅਤੇ ਉੱਡ ਰਹੇ ਹਨ ਇਹ ਵੀਡੀਓ ਦੇਖ ਕੇ ਤੁਹਾਡਾ ਹਾਸਾ ਰੋਕਣਾ ਮੁਸ਼ਕਿਲ ਹੋ ਜਾਵੇਗਾ। ਵੀਡੀਓ ਦੇ ਕੈਪਸ਼ਨ 'ਚ ਲਿਖਿਆ ਹੈ- ਸਹੁਰੇ ਘਰ 'ਚ ਸਿਸਟਰ ਦਾ ਫਰਸਟ ਡੇ ਕੁਕਿੰਗ, ਸੱਸ ਤੇ ਨਨਾਣ ਹੈਰਾਨ ਹਨ।


ਇਹ ਵੀ ਪੜ੍ਹੋ :   ਪੁੱਤਰ ਅਨੰਤ ਦੀ ਸਪੀਚ ਸੁਣ ਕੇ ਮੁਕੇਸ਼ ਅੰਬਾਨੀ ਹੋਏ ਭਾਵੁਕ, ਅੱਖਾਂ 'ਚੋਂ ਨਿਕਲੇ ਹੰਝੂ

ਇਹ ਵੀ ਪੜ੍ਹੋ :   ਦਲਜੀਤ ਦੋਸਾਂਝ ਨੇ ਲਾਈਆਂ ਅਨੰਤ-ਰਾਧਿਕਾ ਦੇ ਪ੍ਰੀ-ਵੈਡਿੰਗ ਸਮਾਰੋਹ 'ਚ ਰੌਣਕਾਂ, ਦੇਖੋ ਵਾਇਰਲ ਵੀਡੀਓ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News