ਦਿੱਲੀ ਸਮੇਤ ਸਮੁੱਚਾ ਉੱਤਰੀ ਭਾਰਤ ਠੰਡ ਦੀ ਲਪੇਟ ’ਚ

12/03/2019 8:17:13 AM

ਨਵੀਂ ਦਿੱਲੀ/ਸ਼੍ਰੀਨਗਰ/ਚੰਡੀਗੜ੍ਹ,  (ਏਜੰਸੀਆਂ)–ਦਿੱਲੀ ਸਮੇਤ ਸਮੁੱਚਾ ਉੱਤਰੀ ਭਾਰਤ ਸੋਮਵਾਰ ਕੜਾਕੇ ਦੀ ਠੰਡ ਦੀ ਲਪੇਟ ਵਿਚ ਰਿਹਾ। ਕੌਮੀ ਰਾਜਧਾਨੀ ਵਿਚ ਸੋਮਵਾਰ ਇਸ ਮੌਸਮ ਦਾ ਸਭ ਤੋਂ ਠੰਡਾ ਦਿਨ ਸੀ। ਘੱਟੋ-ਘੱਟ ਤਾਪਮਾਨ ਆਮ ਨਾਲੋਂ 1 ਡਿਗਰੀ ਘੱਟ ਭਾਵ 8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਹਵਾ ਵਿਚ ਨਮੀ ਦਾ ਪੱਧਰ 85 ਫੀਸਦੀ ਰਿਹਾ। ਦਿੱਲੀ ਵਿਚ ਸਵੇਰੇ ਲਗਾਤਾਰ ਦੂਜੇ ਦਿਨ ਹਵਾ ਦੀ ਗੁਣਵੱਤਾ ਖਰਾਬ ਸ਼੍ਰੇਣੀ ਵਿਚ ਰਹੀ। ਇਸ ਕਾਰਣ ਪ੍ਰਦੂਸ਼ਣ ਵਿਚ ਵੀ ਵਾਧਾ ਹੋਇਆ।

ਓਧਰ ਹਿਮਾਚਲ ਦੇ ਲਾਹੌਲ-ਸਪਿਤੀ, ਕਿਨੌਰ ਅਤੇ ਕੁੱਲੂ ਵਿਚ ਤਾਪਮਾਨ ਮਨਫੀ ਤੋਂ ਵੀ ਹੇਠਾਂ ਚਲਾ ਗਿਆ। ਕੇਲਾਂਗ ਹਿਮਾਚਲ ਦਾ ਸਭ ਤੋਂ ਠੰਡਾ ਸ਼ਹਿਰ ਰਿਹਾ, ਜਿਥੇ ਪਾਰਾ ਮਨਫੀ 9.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਪਹਿਲਗਾਮ ਵਿਖੇ ਮਨਫੀ 5.8, ਕੁਪਵਾੜਾ ਵਿਖੇ ਮਨਫੀ 3.7 ਅਤੇ ਜੰਮੂ ਵਿਖੇ 8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।
 


Related News