ਬਿਹਾਰ ਟਰੇਨ ਹਾਦਸਾ: ਡਰੇ-ਸਹਿਮੇ ਯਾਤਰੀਆਂ ਨੇ ਸੁਣਾਈ ਖ਼ੌਫਨਾਕ ਦਾਸਤਾਨ

10/12/2023 3:19:19 PM

ਬਕਸਰ- ਬਿਹਾਰ ਦੇ ਬਕਸਰ ਜ਼ਿਲ੍ਹੇ ਦੇ ਇਕ ਗੁਮਨਾਮ ਸ਼ਹਿਰ ਰਘੁਨਾਥਪੁਰ ਤੋਂ ਮਹਿਜ ਕੁਝ ਕਦਮਾਂ ਦੀ ਦੂਰੀ 'ਤੇ ਟਰੇਨ ਦੀ ਪਟੜੀ ਦੇ ਦੋਹਾਂ ਪਾਸਿਓਂ ਬੇਪਟੜੀ ਹੋਈ ਦਿੱਲੀ-ਕਾਮਾਖਯਾ ਨੌਰਥ ਈਸਟ ਐਕਸਪ੍ਰੈੱਸ ਦੇ ਡੱਬਿਆਂ ਨੂੰ ਪਏ ਵੇਖਿਆ ਜਾ ਸਕਦਾ ਹੈ। ਨੌਰਥ ਈਸਟ ਐਕਸਪ੍ਰੈੱਸ ਦੇ ਚਾਰ ਏਅਰਕੰਡੀਸ਼ਨ ਡੱਬੇ ਪਟੜੀ ਤੋਂ ਉਤਰ ਗਏ। ਹਾਲਾਂਕਿ ਗਨੀਮਤ ਰਹੀ ਕਿ ਇਹ ਡੱਬੇ ਇਕ-ਦੂਜੇ ਤੋਂ ਵੱਖ ਨਹੀਂ ਹੋਏ। ਡੱਬਿਆਂ ਦੀਆਂ ਖਿੜਕੀਆਂ 'ਤੇ ਲੱਗੇ ਸ਼ੀਸ਼ੇ ਚਕਨਾਚੂਰ ਹੋ ਗਏ, ਜੋ ਹਾਦਸੇ ਦੀ ਭਿਆਨਕਤਾ ਨੂੰ ਦਰਸਾਉਂਦੇ ਹਨ।

ਇਹ ਵੀ ਪੜ੍ਹੋ- ਦੀਵਾਲੀ-ਛਠ ਮੌਕੇ ਘਰ ਜਾਣ ਵਾਲੇ ਯਾਤਰੀਆਂ ਲਈ ਖੁਸ਼ਖ਼ਬਰੀ, ਚੱਲਣਗੀਆਂ ਸਪੈਸ਼ਲ ਟਰੇਨਾਂ

ਕਾਮਾਖਯਾ ਜਾ ਰਹੀ ਟਰੇਨ ਦੇ ਗਾਰਡ ਵਿਜੇ ਕੁਮਾਰ ਨੇ ਦੱਸਿਆ ਕਿ ਟਰੇਨ ਦੇ ਪਟੜੀ ਤੋਂ ਉਤਰਨ ਕਾਰਨ ਉਹ ਬੇਸੁੱਧ ਹੋ ਕੇ ਡਿੱਗ ਗਏ ਸਨ। ਮਾਮੂਲੀ ਤੌਰ 'ਤੇ ਜ਼ਖ਼ਮੀ ਕੁਮਾਰ ਨੇ ਕਿਹਾ ਕਿ ਮੈਂ ਆਪਣੀ ਕਾਗਜ਼ੀ ਕਾਰਵਾਈ 'ਚ ਰੁੱਝਿਆ ਹੋਇਆ ਸੀ ਜਦੋਂ ਮੈਨੂੰ ਅਹਿਸਾਸ ਹੋਇਆ ਕਿ ਡਰਾਈਵਰ ਨੇ ਅਚਾਨਕ ਬ੍ਰੇਕ ਲਗਾ ਦਿੱਤੀ। ਇਸ ਤੋਂ ਬਾਅਦ ਕੁਝ ਝਟਕੇ ਲੱਗੇ ਅਤੇ ਮੈਂ ਬੇਹੋਸ਼ ਹੋ ਗਿਆ। ਬਾਅਦ ਵਿਚ ਮੈਂ ਆਪਣੇ ਆਪ ਨੂੰ ਨੇੜਲੇ ਖੇਤਾਂ ਵਿਚ ਪਿਆ ਦੇਖਿਆ, ਜਿੱਥੇ ਪਿੰਡ ਵਾਸੀ ਮੇਰੇ ਮੂੰਹ 'ਤੇ ਪਾਣੀ ਦੇ ਛਿੱਟੇ ਮਾਰ ਰਹੇ ਸਨ।

PunjabKesari

ਦੱਸ ਦੇਈਏ ਕਿ ਹਾਦਸੇ ਤੋਂ ਬਾਅਦ ਯਾਤਰੀਆਂ ਨੂੰ ਕੱਢਣ ਦਾ ਕੰਮ ਪੂਰਾ ਕਰ ਲਿਆ ਗਿਆ ਹੈ ਅਤੇ ਹੁਣ ਟ੍ਰੈਕ ਦੀ ਮੁਰੰਮਤ ਅਤੇ ਸਫਾਈ ਦਾ ਕੰਮ ਚੱਲ ਰਿਹਾ ਹੈ। ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਅਤੇ ਉੱਥੇ ਮੌਜੂਦ ਲੋਕਾਂ ਨੇ ਆਪਣੀਆਂ ਅੱਖਾਂ ਨਾਲ ਵੱਡੀਆਂ ਮਸ਼ੀਨਾਂ ਅਤੇ ਕ੍ਰੇਨਾਂ ਦੀ ਮਦਦ ਨਾਲ ਧਾਤੂ ਨੂੰ ਕੱਟ ਕੇ ਲੋਕਾਂ ਨੂੰ ਬਾਹਰ ਕੱਢਦੇ ਹੋਏ ਬਚਾਅ ਕਾਰਜ ਨੂੰ ਦੇਖਿਆ।

ਇਹ ਵੀ ਪੜ੍ਹੋ-  ਬਿਹਾਰ ਰੇਲ ਹਾਦਸਾ, ਟਰੇਨ ਦੇ ਲੀਹੋਂ ਲੱਥਣ ਕਾਰਨ 4 ਲੋਕਾਂ ਦੀ ਮੌਤ, 100 ਤੋਂ ਵਧੇਰੇ ਜ਼ਖ਼ਮੀ

ਹਾਦਸੇ ਕਾਰਨ ਹੋਈ ਤਬਾਹੀ ਦੇ ਦ੍ਰਿਸ਼ ਨੂੰ ਦੇਖਦਿਆਂ ਲੋਕ ਇਹ ਮੰਨ ਰਹੇ ਹਨ ਕਿ ਟਰੇਨਾਂ ਨੂੰ ਮੁੜ ਪਟੜੀ 'ਤੇ ਚੱਲਣ 'ਚ ਕਈ ਦਿਨ ਹੋਰ ਲੱਗ ਸਕਦੇ ਹਨ।  ਰੇਲਵੇ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਵਿਚ ਜ਼ਿਆਦਾ ਸਮਾਂ ਨਹੀਂ ਲੱਗੇਗਾ। ਪਟੜੀ ਤੋਂ ਉਤਰੇ ਇਕ ਏਅਰ ਕੰਡੀਸ਼ਨਡ ਕੋਚ ਵਿਟ ਯਾਤਰਾ ਕਰ ਰੇਹ ਮਧੇਪੁਰ ਜ਼ਿਲ੍ਹੇ ਦੇ ਮਹਿੰਦਰ ਯਾਦਵ ਨੇ ਸਿਸਕੀਆਂ ਭਰਦੇ ਹੋਏ ਕਿਹਾ ਕਿ ਇਹ ਇਕ ਅਜਿਹਾ ਤਜ਼ਰਬਾ ਹੈ, ਜਿਸ ਨੂੰ ਮੈਂ ਕਦੇ ਭੁੱਲ ਨਹੀਂ ਸਕਦਾ। ਅਚਾਨਕ ਇਕ ਝਟਕੇ 'ਚ ਅਸੀਂ ਸਾਰੇ ਆਪਣੀਆਂ ਸੀਟਾਂ ਤੋਂ ਪਲਟ ਗਏ ਅਤੇ ਕਿਸੇ ਨੂੰ ਕੁਝ ਸਮਝ ਨਹੀਂ ਆਇਆ।

ਇਹ ਵੀ ਪੜ੍ਹੋ-  ਇਜ਼ਰਾਈਲ 'ਚ ਫਸੇ ਭਾਰਤੀਆਂ ਦੀ ਸੁਰੱਖਿਅਤ ਘਰ ਵਾਪਸੀ ਲਈ 'ਆਪ੍ਰੇਸ਼ਨ ਅਜੇ' ਸ਼ੁਰੂ

ਹੈਰਾਨ-ਪਰੇਸ਼ਾਨ ਨਸੀਰ ਨੇ ਕਿਹਾ ਕਿ ਅਸੀਂ ਬੁੱਧਵਾਰ ਸਵੇਰੇ ਟਰੇਨ ਵਿਚ  ਸਵਾਰ ਹੋਏ ਸੀ। ਥਕਾ ਦੇਣ ਵਾਲੇ ਸਫ਼ਰ ਅਤੇ ਸਵੇਰੇ ਜਲਦੀ ਖਾਣਾ ਖਾਣ ਮਗਰੋਂ ਅਸੀਂ ਸੌਂ ਗਏ ਸੀ। ਟਰੇਨ ਅਗਲੀ ਸਵੇਰ ਕਿਸ਼ਨਗੰਜ ਪਹੁੰਚਣ ਵਾਲੀ ਸੀ। ਤਾਂ ਅਚਾਨਕ ਇਕ ਜ਼ੋਰ ਦਾ ਝਟਕਾ ਲੱਗਣ 'ਤੇ ਆਪਣੀ ਕਿਸਮਤ ਨੂੰ ਧੰਨਵਾਦ ਦਿੰਦੇ ਹੋਏ ਨਸੀਰ ਦੀਆਂ ਅੱਖਾਂ ਵਿਚ ਹੰਝੂ ਆ ਗਏ। ਰੋਂਦੇ ਗਲੇ ਨਾਲ ਉਸ ਨੇ ਦੱਸਿਆ ਕਿ ਇਸ ਹਾਦਸੇ ਵਿਚ ਉਸ ਦੇ ਦੋਸਤ ਦੀ ਮੌਤ ਹੋ ਗਈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Tanu

Content Editor

Related News