ਨੂਰਪੁਰ ਬੱਸ ਹਾਦਸਾ : ਮਾਸੂਮਾਂ ਦੇ ਬਿਖਰੇ ਅੰਗ, ਰੌਂਗਟੇ ਖੜ੍ਹੇ ਕਰ ਦੇਣਗੀਆਂ ਇਹ ਤਸਵੀਰਾਂ
Tuesday, Apr 10, 2018 - 10:31 PM (IST)

ਨੂਰਪੁਰ— ਕਾਂਗੜਾ ਜ਼ਿਲੇ ਦੇ ਨੂਰਪੁਰ ਨਜ਼ਦੀਕ ਮਲਕਵਾਲ-ਠੇਹੜ ਲਿੰਕ 'ਤੇ ਚੇਲੀ ਪਿੰਡ 'ਚ ਨਿੱਜੀ ਸਕੂਲ ਬੱਸ (ਐੈੱਚ.ਪੀ.38 ਸੀ. 6280) ਦੇ 150 ਫੁੱਟ ਡੂੰਘੀ ਖੱਡ 'ਚ ਡਿੱਗਣ ਨਾਲ ਲੱਗਭਗ 23 ਬੱਚਿਆਂ ਸਮੇਤ 27 ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਹਰ ਪਾਸੇ ਚੀਕ-ਚਿਹਾੜਾ ਮਚਿਆ ਹੋਇਆ ਸੀ। ਇਸ ਖੌਫਨਾਕ ਹਾਦਸੇ 'ਚ ਮਾਸੂਮਾਂ ਦੇ ਅੰਗ ਇੱਧਰ-ਉਧਰ ਬਿਖਰੇ ਹੋਏ ਸਨ। ਦੇਖੋ ਇਸ ਹਾਦਸੇ ਦੀਆਂ ਦਿਲ-ਦਹਿਲਾਉਣ ਵਾਲੀਆਂ ਤਸਵੀਰਾਂ...
ਜ਼ਖਮੀ 11 ਬੱਚੇ ਹਸਪਤਾਲ 'ਚ ਭਰਤੀ
ਦੱਸਣਾ ਚਾਹੁੰਦੇ ਹਾਂ ਕਿ ਨੂਰਪੁਰ ਬੱਸ ਹਾਦਸੇ 'ਚ ਜ਼ਖਮੀ 11 ਬੱਚੇ ਅਜੇ ਵੀ ਹਸਪਤਾਲ 'ਚ ਭਰਤੀ ਹਨ। ਸੱਤ ਬੱਚਿਆਂ ਦਾ ਪਠਾਨਕੋਟ ਅਤੇ 4 ਬੱਚਿਆਂ ਦਾ ਨੂਰਪੂਰ ਦੇ ਸਿਵਲ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਮ੍ਰਿਤਕਾਂ ਦੇ ਪਰਿਵਾਰਾਂ ਲਈ ਸੀ.ਐੈੱਮ. ਵੱਲੋਂ ਪੰਜ-ਪੰਜ ਲੱਖ ਰੁਪਏ ਦੀ ਮਦਦ ਦਾ ਐਲਾਨ ਕੀਤਾ ਗਿਆ ਹੈ। ਬਜੀਰ ਰਾਮ ਪਠਾਨੀਆ ਸਕੂਲ 'ਚ ਇਹ ਸਾਰੇ ਬੱਚੇ ਪੜ੍ਹਦੇ ਸਨ।