'ਆਪ੍ਰੇਸ਼ਨ ਸਿੰਦੂਰ ਮਗਰੋਂ ਪਾਕਿਸਤਾਨ ਦਾ ਨਹੀਂ ਰਿਹਾ ਨੂਰ ਖ਼ਾਨ ਏਅਰਬੇਸ, ਅਮਰੀਕੀ ਫ਼ੌਜ ਨੇ ਕੀਤਾ ਕਬਜ਼ਾ...'
Sunday, Jun 08, 2025 - 10:32 AM (IST)
 
            
            ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਦਾ ਨੂਰ ਖਾਨ ਏਅਰਬੇਸ ਭਾਰਤ ਦੇ ‘ਆਪ੍ਰੇਸ਼ਨ ਸਿੰਧੂਰ’ ਤੋਂ ਬਾਅਦ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਹ ਉਹੀ ਏਅਰਬੇਸ ਹੈ ਜਿਸ ਨੂੰ ਭਾਰਤੀ ਫੌਜ ਨੇ ਬ੍ਰਹਿਮੋਸ ਮਿਜ਼ਾਈਲ ਨਾਲ ਨਿਸ਼ਾਨਾ ਬਣਾਇਆ ਸੀ ਤੇ ਇਸ ਨੂੰ ਭਾਰੀ ਨੁਕਸਾਨ ਪਹੁੰਚਾਇਆ ਸੀ। ਭਾਰਤ ਦੇ ਇਸ ਹਮਲੇ ਤੋਂ ਬਾਅਦ ਪਾਕਿਸਤਾਨ ਜੰਗ ਤੋਂ ਪਿੱਛੇ ਹਟ ਗਿਆ ਤੇ ਜੰਗਬੰਦੀ ਦੀ ਅਪੀਲ ਕਰਨ ਲੱਗ ਪਿਆ।
ਹੁਣ ਇਸ ਏਅਰਬੇਸ ਬਾਰੇ ਇਕ ਹੈਰਾਨ ਕਰਨ ਵਾਲਾ ਖੁਲਾਸਾ ਸਾਹਮਣੇ ਆਇਆ ਹੈ। ਪਾਕਿ ਦੇ ਲੇਖਕ ਤੇ ਸੁਰੱਖਿਆ ਮਾਹਿਰ ਇਮਤਿਆਜ਼ ਗੁਲ ਨੇ ਦਾਅਵਾ ਕੀਤਾ ਹੈ ਕਿ ਰਾਵਲਪਿੰਡੀ ਨੇੜੇ ਨੂਰ ਖਾਨ ਏਅਰਬੇਸ ਹੁਣ ਪਾਕਿਸਤਾਨ ਦਾ ਨਹੀਂ, ਸਗੋਂ ਅਮਰੀਕਾ ਦਾ ਫੌਜੀ ਅੱਡਾ ਹੈ।
ਗੁਲ ਅਨੁਸਾਰ ਇਹ ਏਅਰਬੇਸ ਅਮਰੀਕੀ ਫੌਜ ਦੇ ਕੰਟਰੋਲ ’ਚ ਹੈ। ਪਾਕਿਸਤਾਨੀ ਫੌਜ ਨੂੰ ਇੱਥੇ ਕਿਸੇ ਵੀ ਤਰ੍ਹਾਂ ਦਾ ਦਖਲ ਦੇਣ ਦੀ ਆਗਿਆ ਨਹੀਂ ਹੈ। ਹੁਣ ਜਦੋਂ ਨੂਰ ਖਾਨ ਏਅਰਬੇਸ ਦੀ ਸੱਚਾਈ ਸਾਹਮਣੇ ਆ ਰਹੀ ਹੈ ਕਿ ਇਹ ਅਮਰੀਕੀ ਫੌਜ ਦੇ ਕੰਟਰੋਲ ਹੇਠ ਹੈ ਤਾਂ ਪਾਕਿਸਤਾਨ ਦੀ ਫੌਜੀ ਪ੍ਰਭੂਸੱਤਾ ਤੇ ਸਵਾਲ ਖੜ੍ਹੇ ਹੋ ਗਏ ਹਨ।
ਇਹ ਵੀ ਪੜ੍ਹੋ- 'ਮਾਸੂਮ' ਜਿਹੀ ਬੀਬੀ ਕਰ ਗਈ ਵੱਡਾ ਕਾਂਡ ; ਲੋਕਾਂ ਦੇ ਪੈਸੇ ਕਢਵਾ ਕੇ ਮਾਰਕੀਟ 'ਚ ਕੀਤੇ Invest, ਜਦੋਂ ਉਹ ਵੀ ਡੁੱਬੇ ਤਾਂ...
ਇਮਤਿਆਜ਼ ਗੁਲ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ ਜਿਸ ’ਚ ਉਹ ਦੱਸ ਰਿਹਾ ਹੈ ਕਿ ਅਮਰੀਕੀ ਜਹਾਜ਼ ਨੂਰ ਖਾਨ ਏਅਰਬੇਸ ਤੇ ਨਿਯਮਿਤ ਤੌਰ 'ਤੇ ਲੈਂਡਿੰਗ ਕਰਦੇ ਸਨ ਤੇ ਸਾਮਾਨ ਉਤਾਰਦੇ ਸਨ।
ਇੰਨਾ ਹੀ ਨਹੀਂ, ਜਦੋਂ ਇਕ ਪਾਕਿਸਤਾਨੀ ਸਿਪਾਹੀ ਨੇ ਉੱਥੇ ਚੱਲ ਰਹੀਆਂ ਸਰਗਰਮੀਆਂ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਅਮਰੀਕੀ ਸਿਪਾਹੀ ਨੇ ਉਸ ’ਤੇ ਬੰਦੂਕ ਤਾਣ ਦਿੱਤੀ। ਇਮਤਿਆਜ਼ ਗੁਲ ਅਨੁਸਾਰ ਪਾਕਿਸਤਾਨ ਦੀ ਆਪਣੀ ਫੌਜ ਨੂੰ ਵੀ ਇਸ ਖੇਤਰ ’ਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਸੀ।
ਇਹ ਸਪੱਸ਼ਟ ਨਹੀਂ ਹੈ ਕਿ ਵਾਇਰਲ ਵੀਡੀਓ ਕਦੋਂ ਦਾ ਹੈ। ਪੂਰੀ ਵੀਡੀਓ ਦੀ ਜਾਣਕਾਰੀ ਸ਼ਨੀਵਾਰ ਰਾਤ ਤੱਕ ਸਾਹਮਣੇ ਨਹੀਂ ਆਈ ਸੀ। ਕਲਿੱਪ ’ਚ ਪਾਕਿਸਤਾਨੀ ਪੱਤਰਕਾਰ ਦਾ ਨਾਂ ਵੀ ਸਪੱਸ਼ਟ ਨਹੀਂ ਹੈ। ਹਾਲਾਂਕਿ ਇਮਤਿਆਜ਼ ਗੁਲ ਨਾਲ ਸਬੰਧਤ ਸੋਸ਼ਲ ਮੀਡੀਆ ਅਕਾਊਂਟਸ ’ਤੇ ਭਾਰਤ ’ਚ ਪਾਬੰਦੀ ਲਾਈ ਗਈ ਹੈ, ਪਰ ਉਸ ਦੀ ਵੀਡੀਓ ਕਈ ਹੋਰ ਅਕਾਊਂਟਸ ’ਤੇ ਵਾਇਰਲ ਹੋ ਰਹੀ ਹੈ।
ਅਮਰੀਕਾ ਆਪਣੇ ਫੌਜੀ ਠਿਕਾਣਿਆਂ ਦੀ ਸਹੀ ਗਿਣਤੀ ਜਨਤਕ ਨਹੀਂ ਕਰਦਾ। ਇਕ ਰਿਪੋਰਟ ਅਨੁਸਾਰ ਜੁਲਾਈ 2024 ਤੱਕ ਅਮਰੀਕਾ ਦੇ ਆਪਣੇ ਰਾਸ਼ਟਰੀ ਖੇਤਰ ਤੋਂ ਬਾਹਰ ਘੱਟੋ-ਘੱਟ 128 ਸਰਗਰਮ ਫੌਜੀ ਅੱਡੇ ਸਨ। ਇਨ੍ਹਾਂ ’ਚੋਂ ਵਧੇਰੇ ਅੱਡੇ ਨਾਟੋ ਦੇਸ਼ਾਂ, ਦੱਖਣੀ ਕੋਰੀਆ, ਜਾਪਾਨ, ਆਸਟ੍ਰੇਲੀਆ ਅਤੇ ਮੱਧ ਏਸ਼ੀਆਈ ਦੇਸ਼ਾਂ ’ਚ ਸਥਿਤ ਹਨ।
ਇਹ ਵੀ ਪੜ੍ਹੋ- ਗੁਕੇਸ਼ ਦੀ ਇਕ ਗ਼ਲਤੀ ਨੇ ਖੋਹ ਲਿਆ 'ਚੈਂਪੀਅਨ' ਬਣਨ ਦਾ ਮੌਕਾ, ਪਛਤਾਵੇ ਦੀ ਵੀਡੀਓ ਹੋ ਰਹੀ ਵਾਇਰਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            