ਮਣੀਪੁਰ ''ਚ ਮੁੜ ਭੜਕੀ ਹਿੰਸਾ : ਸ਼ੱਕੀ ਕੁਕੀ ਅੱਤਵਾਦੀਆਂ ਦੇ ਬੰਬ ਹਮਲੇ ''ਚ ਦੋ ਜਵਾਕਾਂ ਦੀ ਮੌਤ
Tuesday, Apr 07, 2026 - 08:32 AM (IST)
ਬਿਸ਼ਨੂਪੁਰ : ਮਣੀਪੁਰ ਦੇ ਬਿਸ਼ਨੂਪੁਰ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਹਿੰਸਾ ਦੀ ਇੱਕ ਤਾਜ਼ਾ ਘਟਨਾ ਵਾਪਰੀ, ਜਿੱਥੇ ਸ਼ੱਕੀ ਕੁਕੀ ਅੱਤਵਾਦੀਆਂ ਦੁਆਰਾ ਕੀਤੇ ਗਏ ਬੰਬ ਹਮਲੇ ਵਿੱਚ ਦੋ ਮਾਸੂਮ ਬੱਚਿਆਂ ਦੀ ਜਾਨ ਚਲੀ ਗਈ। ਅਧਿਕਾਰੀਆਂ ਅਨੁਸਾਰ ਇਸ ਕਾਇਰਾਨਾ ਹਮਲੇ ਵਿੱਚ ਬੱਚਿਆਂ ਦੀ ਮਾਂ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ ਹੈ। ਜਾਣਕਾਰੀ ਮੁਤਾਬਕ ਇਹ ਭਿਆਨਕ ਘਟਨਾ ਰਾਤ ਦੇ ਕਰੀਬ 1 ਵਜੇ 'ਮੋਇਰਾਂਗ ਤ੍ਰੋਂਗਲਾਓਬੀ' (Moirang Tronglaobi) ਇਲਾਕੇ ਵਿੱਚ ਵਾਪਰੀ ਹੈ।
ਇਹ ਵੀ ਪੜ੍ਹੋ - ਵੱਡੀ ਖ਼ਬਰ : DRDO ਦੀ ਲੈਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ, CM ਸਟਾਲਿਨ ਦੇ ਪੋਤੇ ਨੂੰ...
ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀਆਂ ਵੱਲੋਂ ਦਾਗਿਆ ਗਿਆ ਇੱਕ ਬੰਬ ਸਿੱਧਾ ਇੱਕ ਨਾਗਰਿਕ ਦੇ ਘਰ 'ਤੇ ਜਾ ਡਿੱਗਿਆ। ਧਮਾਕਾ ਉਸ ਸਮੇਂ ਹੋਇਆ ਜਦੋਂ ਪਰਿਵਾਰ ਆਪਣੇ ਬੈੱਡਰੂਮ ਵਿੱਚ ਸੁੱਤਾ ਹੋਇਆ ਸੀ। ਇਸ ਹਮਲੇ ਵਿਚ 5 ਸਾਲ ਦਾ ਲੜਕੇ ਅਤੇ 6 ਮਹੀਨਿਆਂ ਦੀ ਕੁੜੀ ਦੀ ਮੌਤ ਹੋ ਗਈ। ਇਸ ਹਮਲੇ ਦੌਰਾਨ ਬੱਚਿਆਂ ਦੀ ਮਾਂ ਜ਼ਖ਼ਮੀ ਹੋ ਗਈ, ਜਿਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਮੋਇਰਾਂਗ ਤ੍ਰੋਂਗਲਾਓਬੀ ਦਾ ਇਲਾਕਾ ਚੂਰਾਚਾਂਦਪੁਰ ਦੀਆਂ ਪਹਾੜੀਆਂ ਦੇ ਬਿਲਕੁਲ ਨੇੜੇ ਸਥਿਤ ਹੈ। ਇਹ ਖੇਤਰ 2023 ਅਤੇ 2024 ਦੇ ਨਸਲੀ ਸੰਘਰਸ਼ ਦੌਰਾਨ ਲਗਾਤਾਰ ਗੋਲੀਬਾਰੀ ਅਤੇ ਹਿੰਸਾ ਦਾ ਗਵਾਹ ਰਿਹਾ ਹੈ।
ਇਹ ਵੀ ਪੜ੍ਹੋ - ਸਕੂਲੀ ਪੜ੍ਹਾਈ 'ਚ ਵੱਡਾ ਫੇਰਬਦਲ! 6ਵੀਂ ਤੋਂ 10ਵੀਂ ਜਮਾਤ ਤੱਕ ਹੁਣ ਪੜ੍ਹਨੀਆਂ ਪੈਣਗੀਆਂ 3 ਭਾਸ਼ਾਵਾਂ
ਵਿਧਾਇਕ ਵੱਲੋਂ ਸਖ਼ਤ ਨਿੰਦਾ
ਸਥਾਨਕ ਭਾਜਪਾ ਵਿਧਾਇਕ ਥ. ਸ਼ਾਂਤੀ ਸਿੰਘ ਨੇ ਇਸ "ਬੇਰਹਿਮ ਹਮਲੇ" ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਉਨ੍ਹਾਂ ਇਸ ਨੂੰ 'ਕੁਕੀ ਨਾਰਕੋ-ਅੱਤਵਾਦੀਆਂ' ਦੀ ਕਰਤੂਤ ਦੱਸਦਿਆਂ ਕਿਹਾ, "ਇਹ ਘਿਨਾਉਣੀ ਹਰਕਤ ਅੱਤਵਾਦ ਤੋਂ ਘੱਟ ਨਹੀਂ ਹੈ। ਅਜਿਹੇ ਅਣਮਨੁੱਖੀ ਕਾਰਿਆਂ ਦੀ ਸਾਡੇ ਸਮਾਜ ਵਿੱਚ ਕੋਈ ਥਾਂ ਨਹੀਂ ਹੈ। ਮੈਂ ਇਸ ਹਮਲੇ ਵਿੱਚ ਜਾਨ ਗੁਆਉਣ ਵਾਲੇ ਮਾਸੂਮ ਬੱਚਿਆਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ ਅਤੇ ਦੁਖੀ ਪਰਿਵਾਰ ਨਾਲ ਦਿਲੀ ਹਮਦਰਦੀ ਪ੍ਰਗਟ ਕਰਦਾ ਹਾਂ।" ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਤਣਾਅ ਹੋਰ ਵਧ ਗਿਆ ਹੈ ਅਤੇ ਸੁਰੱਖਿਆ ਬਲ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ।
ਇਹ ਵੀ ਪੜ੍ਹੋ - ਮਹਿੰਗਾ ਹੋਇਆ ਦੁੱਧ, ਕੀਮਤਾਂ 'ਚ ਵਾਧਾ ਹੋਣ ਨਾਲ ਲੋਕਾਂ ਨੂੰ ਲੱਗਾ ਵੱਡਾ ਝਟਕਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
