ਨੋਇਡਾ ਇੰਟਰਨੈਸ਼ਨਲ ਏਅਰਪੋਰਟ ਦਾ ਅੱਜ ਉਦਘਾਟਨ ਕਰਨਗੇ PM ਮੋਦੀ, ਕਰੀਬ 11282 ਕਰੋੜ ਕੀਤੇ ਖ਼ਰਚ

Saturday, Mar 28, 2026 - 08:12 AM (IST)

ਨੋਇਡਾ ਇੰਟਰਨੈਸ਼ਨਲ ਏਅਰਪੋਰਟ ਦਾ ਅੱਜ ਉਦਘਾਟਨ ਕਰਨਗੇ PM ਮੋਦੀ, ਕਰੀਬ 11282 ਕਰੋੜ ਕੀਤੇ ਖ਼ਰਚ

ਜੇਵਰ (ਨੋਇਡਾ): ਭਾਰਤ ਦੇ ਹਵਾਬਾਜ਼ੀ ਖੇਤਰ ਵਿੱਚ ਅੱਜ ਇੱਕ ਨਵਾਂ ਅਧਿਆਏ ਜੁੜਨ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਨੀਵਾਰ ਨੂੰ ਜੇਵਰ ਵਿਖੇ ਸਥਿਤ ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ (NIA) ਦੇ ਪਹਿਲੇ ਪੜਾਅ ਦਾ ਉਦਘਾਟਨ ਕਰਨਗੇ। ਇਸ ਪ੍ਰੋਜੈਕਟ ਨਾਲ ਉੱਤਰ ਪ੍ਰਦੇਸ਼ ਦੇਸ਼ ਦਾ ਅਜਿਹਾ ਪਹਿਲਾ ਸੂਬਾ ਬਣ ਜਾਵੇਗਾ, ਜਿਸ ਕੋਲ ਪੰਜ ਅੰਤਰਰਾਸ਼ਟਰੀ ਹਵਾਈ ਅੱਡੇ ਹੋਣਗੇ। ਨੋਇਡਾ ਹਵਾਈ ਅੱਡੇ ਦਾ ਪਹਿਲਾ ਪੜਾਅ 11,282 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ। 

ਇਹ ਵੀ ਪੜ੍ਹੋ - ਮੁੜ ਹੋਵੇਗਾ Blackout, 1 ਘੰਟਾ ਬੰਦ ਰਹਿਣਗੀਆਂ ਲਾਈਟਾਂ, ਦਿੱਲੀ 'ਚ ਅਲਰਟ ਜਾਰੀ

ਦੱਸ ਦੇਈਏ ਕਿ ਇਸ ਵਿੱਚ ਰਿਆਇਤਗ੍ਰਾਹੀ (Concessionaire) ਵੱਲੋਂ 6,876 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ। ਰਾਜ ਸਰਕਾਰ ਨੇ ਜ਼ਮੀਨ ਐਕੁਆਇਰ ਕਰਨ 'ਤੇ 4,406 ਕਰੋੜ ਰੁਪਏ ਖਰਚ ਕੀਤੇ ਹਨ। ਪਹਿਲੇ ਪੜਾਅ ਵਿੱਚ ਇੱਕ ਰਨਵੇਅ ਅਤੇ ਇੱਕ ਟਰਮੀਨਲ ਸ਼ਾਮਲ ਹੈ, ਜਿਸ ਦੀ ਸਾਲਾਨਾ ਸਮਰੱਥਾ 1.2 ਕਰੋੜ ਯਾਤਰੀਆਂ ਦੀ ਹੋਵੇਗੀ। ਪ੍ਰਧਾਨ ਮੰਤਰੀ ਇਸ ਮੌਕੇ ਸਿਰਫ਼ ਟਰਮੀਨਲ ਹੀ ਨਹੀਂ, ਸਗੋਂ ਇੱਕ ਆਧੁਨਿਕ ਕਾਰਗੋ ਟਰਮੀਨਲ ਦਾ ਵੀ ਉਦਘਾਟਨ ਕਰਨਗੇ। ਇਸ ਤੋਂ ਇਲਾਵਾ ਭਾਰਤ ਦੇ ਹਵਾਬਾਜ਼ੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਇੱਕ 'ਮੇਨਟੇਨੈਂਸ, ਰਿਪੇਅਰ ਅਤੇ ਓਵਰਹਾਲ' (MRO) ਸਹੂਲਤ ਦਾ ਨੀਂਹ ਪੱਥਰ ਵੀ ਰੱਖਿਆ ਜਾਵੇਗਾ।

ਇਹ ਵੀ ਪੜ੍ਹੋ - ਭਾਰਤ 'ਚ ਲੱਗੇਗਾ ਲਾਕਡਾਊਨ! ਵਿੱਤ ਮੰਤਰੀ ਨੇ ਦਿੱਤਾ ਜਵਾਬ

'ਸਵਿਸ ਕੁਸ਼ਲਤਾ ਤੇ ਭਾਰਤੀ ਮਹਿਮਾਨਨਿਵਾਜ਼ੀ' ਦਾ ਸੁਮੇਲ
ਨੋਇਡਾ ਇੰਟਰਨੈਸ਼ਨਲ ਏਅਰਪੋਰਟ ਦੇ ਸੀਈਓ ਕ੍ਰਿਸਟੋਫ ਸ਼ਨੈਲਮਨ ਨੇ ਕਿਹਾ ਕਿ ਇਹ ਹਵਾਈ ਅੱਡਾ ਗ੍ਰੇਟਰ ਦਿੱਲੀ ਖੇਤਰ ਅਤੇ ਪੱਛਮੀ ਉੱਤਰ ਪ੍ਰਦੇਸ਼ ਨੂੰ ਘਰੇਲੂ ਤੇ ਵਿਸ਼ਵ ਪੱਧਰ ਨਾਲ ਜੋੜੇਗਾ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਸਵਿਸ ਤਕਨਾਲੋਜੀ ਦੀ ਕੁਸ਼ਲਤਾ ਅਤੇ ਭਾਰਤੀ ਸੱਭਿਆਚਾਰ ਦੀ ਮਹਿਮਾਨਨਿਵਾਜ਼ੀ ਦਾ ਇੱਕ ਬਿਹਤਰੀਨ ਮਿਸ਼ਰਣ ਹੋਵੇਗਾ। ਉਦਘਾਟਨੀ ਸਮਾਰੋਹ ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਨਾਲ ਕਈ ਕੇਂਦਰੀ ਅਤੇ ਰਾਜ ਮੰਤਰੀ ਵੀ ਸ਼ਾਮਲ ਹੋਣਗੇ। ਇਸ ਪੂਰੇ ਪ੍ਰੋਜੈਕਟ ਦੀ ਅਨੁਮਾਨਿਤ ਲਾਗਤ 29,560 ਕਰੋੜ ਰੁਪਏ ਹੈ, ਜਿਸ ਦਾ ਮੁੱਖ ਉਦੇਸ਼ ਜੇਵਰ ਨੂੰ ਉੱਤਰੀ ਭਾਰਤ ਦੇ ਇੱਕ ਵੱਡੇ ਹਵਾਬਾਜ਼ੀ ਹੱਬ (Aviation Hub) ਵਜੋਂ ਸਥਾਪਿਤ ਕਰਨਾ ਹੈ।

ਇਹ ਵੀ ਪੜ੍ਹੋ - ਸਰਕਾਰੀ ਮੁਲਾਜ਼ਮਾਂ ਲਈ ਖ਼ਾਸ ਖ਼ਬਰ! DA 'ਚ 5 ਫ਼ੀਸਦੀ ਦਾ ਵਾਧਾ, 1 ਅਪ੍ਰੈਲ ਤੋਂ ਮਿਲੇਗੀ ਮੋਟੀ ਸੈਲਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News