ਸੀ.ਐੱਮ. ਯੋਗੀ ਦੀ ਝਾੜ ਤੋਂ ਬਾਅਦ ਨੋਇਡਾ ਦੇ ਡੀ.ਐੱਮ. ਦਾ ਤਬਾਦਲਾ

Monday, Mar 30, 2020 - 08:39 PM (IST)

ਸੀ.ਐੱਮ. ਯੋਗੀ ਦੀ ਝਾੜ ਤੋਂ ਬਾਅਦ ਨੋਇਡਾ ਦੇ ਡੀ.ਐੱਮ. ਦਾ ਤਬਾਦਲਾ

ਲਖਨਊ — ਕੋਰੋਨਾ ਵਾਇਰਸ ਦਾ ਕਹਿਰ ਪੂਰੇ ਦੇਸ਼ ਵਿਚ ਵੇਖਣ ਨੂੰ ਮਿਲ ਰਿਹਾ ਹੈ। ਉੱਤਰ ਪ੍ਰਦੇਸ਼ ਵਿਚ ਵੀ ਇਹ ਖਤਰਨਾਕ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਦਿੱਲੀ ਨਾਲ ਲੱਗਦੇ ਗੌਤਮ ਬੁੱਧ ਨਗਰ ਜ਼ਿਲੇ ਵਿਚ ਇਸ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਸਭ ਤੋਂ ਵੱਧ ਹੈ। ਇਸ ਦੌਰਾਨ ਕੋਰੋਨਾ ਵਾਇਰਸ ਦੇ ਵਧਦੇ ਖਤਰੇ ਨੂੰ ਵੇਖਦੇ ਹੋਏ ਯੋਗੀ ਨੇ ਜ਼ਿਲੇ ਦੇ ਉੱਚ ਅਧਿਕਾਰੀਆਂ ਨੂੰ ਖੂਬ ਝਾੜ ਪਾਈ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਤੁਸੀਂ ਕੰਮ ਘੱਟ ਕਰਦੇ ਹੋ ਅਤੇ ਰੌਲਾ ਜ਼ਿਆਦਾ ਪਾਉਂਦੇ ਹੋ। ਦੂਜੇ ਪਾਸੇ ਨੋਇਡਾ ਦੇ ਜ਼ਿਲਾ ਅਧਿਕਾਰੀ ਬੀ. ਐੱਨ. ਸਿੰਘ ਨੇ ਕਿਹਾ ਹੈ ਕਿ ਮੈਂ ਗੌਤਮ ਬੁੱਧ ਨਗਰ ਦਾ ਜ਼ਿਲਾ ਅਧਿਕਾਰੀ ਨਹੀਂ ਰਹਿਣਾ ਚਾਹੁੰਦਾ, ਮੈਨੂੰ ਛੁੱਟੀ ਦੇ ਦਿਓ। ਜਿਸ ਤੋਂ ਬਾਅਦ ਸੀ.ਐੱਮ. ਯੋਗੀ ਨੇ ਨੋਇਡਾ ਦੇ ਜ਼ਿਲਾ ਅਧਿਕਾਰੀ (ਡੀ.ਐੱਮ.) ਬੀ.ਐੱਨ. ਸਿੰਘ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਹੁਣ ਲਖਨਊ 'ਚ ਮਾਲੀਆ ਵਿਭਾਗ 'ਚ ਭੇਜ ਦਿੱਤਾ ਗਿਆ ਹੈ। ਉਥੇ ਉਨ੍ਹਾਂ ਦੀ ਥਾਂ ਹੁਣ ਨੋਇਡਾ 'ਚ ਡੀ.ਐੱਮ. ਦੇ ਤੌਰ 'ਤੇ ਸੁਹਾਸ ਲੱਲੀਨਾਕੇਰੇ ਯਤੀਰਾਜ ਨੂੰ ਨਿਯੁਕਤ ਕੀਤਾ ਗਿਆ ਹੈ।


author

Inder Prajapati

Content Editor

Related News