ਜੀਜੇ 'ਤੇ ਗੋਲੀ ਚਲਾਉਣ ਵਾਲਾ ਦਿੱਲੀ ਪੁਲਸ ਦਾ ਕਾਂਸਟੇਬਲ ਗ੍ਰਿਫ਼ਤਾਰ

Wednesday, Mar 30, 2022 - 01:19 PM (IST)

ਨੋਇਡਾ (ਭਾਸ਼ਾ)- ਨੋਇਡਾ ਦੇ ਕਾਸਨਾ ਖੇਤਰ ਦੇ ਲੜਪੁਰਾ ਪਿੰਡ 'ਚ ਆਪਣੇ ਜੀਜੇ 'ਤੇ ਗੋਲੀ ਚਲਾਉਣ ਦੇ ਦੋਸ਼ੀ ਦਿੱਲੀ ਪੁਲਸ ਦੇ ਇਕ ਕਾਂਸਟੇਬਲ ਨੂੰ ਬੁੱਧਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਕਾਸਨਾ ਦੇ ਥਾਣਾ ਇੰਚਾਰਜ ਸੁਧੀਰ ਕੁਮਾਰ ਸਿੰਘ ਨੇ ਦੱਸਿਆ ਕਿ ਸਾਦੁੱਲਾਪੁਰ ਪਿੰਡ ਵਾਸੀ ਦੀਪਕ ਦੀ ਭੈਣ ਦਾ ਵਿਆਹ ਅਸਤੌਲੀ ਪਿੰਡ ਵਾਸੀ ਨਵੀਨ ਨਾਲ ਹੋਇਆ ਸੀ। ਦੀਪਕ ਦੀ ਭੈਣ ਨੇ 2020 'ਚ ਖ਼ੁਦਕੁਸ਼ੀ ਕਰ ਲਈ ਸੀ। ਔਰਤ ਨੂੰ ਖ਼ੁਦਕੁਸ਼ੀ ਲਈ ਉਕਸਾਉਣ ਦੇ ਮਾਮਲੇ 'ਚ ਨਵੀਨ 'ਤੇ ਮਾਮਲਾ ਦਰਜ ਹੋਇਆ ਸੀ। ਨਵੀਨ ਦੇ ਤਿੰਨ ਬੱਚੇ 2 ਬੇਟੇ ਅਤੇ ਇਕ ਬੇਟੀ ਹੈ ਅਤੇ 5 ਸਾਲਾ ਯੁਵਰਾਜ ਕਈ ਦਿਨਾਂ ਤੋਂ ਆਪਣੇ ਨਾਨਕੇ ਦੀਪਕ ਦੀ ਸੁਰੱਖਿਆ 'ਚ ਸੀ।

ਉਨ੍ਹਾਂ ਦੱਸਿਆ ਕਿ ਨਵੀਨ ਨੇ ਬੇਟੇ ਨੂੰ ਵਾਪਸ ਲੈਣ ਲਈ ਅਦਾਲਤ ਦਾ ਦਰਵਾਜ਼ਾ ਖੜਕਾਇਆ ਅਤੇ 24 ਮਾਰਚ ਨੂੰ ਦੋਹਾਂ ਪੱਖਾਂ ਵਿਚਾਲੇ ਬੱਚੇ ਨੂੰ ਵਾਪਸ ਨਵੀਨ ਨੂੰ ਸੌਂਪਣ ਦਾ ਸਮਝੌਤਾ ਹੋਇਆ। ਲੜਪੁਰਾ ਪਿੰਡ 'ਚ ਬੱਚੇ ਨੂੰ ਉਸ ਦੇ ਪਿਤਾ ਨਵੀਨ ਨੂੰ ਵਾਪਸ ਕਰਨਾ ਸੀ। ਨਵੀਨ ਜਦੋਂ ਆਪਣੇ ਬੱਚੇ ਯੁਵਰਾਜ ਨੂੰ ਲੈਣ ਪੁੱਜਿਆ, ਉਦੋਂ ਮੋਟਰਸਾਈਕਲ 'ਤੇ ਆਏ ਦੀਪਕ ਅਤੇ ਉਸ ਦੇ ਸਾਥੀਆਂ ਨੇ ਉਸ ਉੱਪਰ ਗੋਲੀਆਂ ਚਲਾ ਦਿੱਤੀਆਂ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੇ ਬੁੱਧਵਾਰ ਨੂੰ ਦਿੱਲੀ ਪੁਲਸ ਦੇ ਕਾਂਸਟੇਬਲ ਦੀਪਕ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਕੋਲੋਂ ਘਟਨਾ 'ਚ ਇਸਤੇਮਾਲ ਪਿਸਤੌਲ ਵੀ ਬਰਾਮਦ ਕਰ ਲਈ ਹੈ। ਪੁਲਸ ਉਸ ਦੇ ਹੋਰ ਸਾਥੀਆਂ ਦੀ ਭਾਲ ਕਰ ਰਹੀ ਹੈ।


DIsha

Content Editor

Related News