ਨੋਇਡਾ : ਹਲਦੀਰਾਮ ਦੇ ਪਲਾਂਟ ''ਚ ਅਮੋਨੀਆ ਗੈਸ ਦਾ ਰਿਸਾਅ, ਇਕ ਕਰਮਚਾਰੀ ਦੀ ਮੌਤ

Saturday, Feb 01, 2020 - 06:08 PM (IST)

ਨੋਇਡਾ : ਹਲਦੀਰਾਮ ਦੇ ਪਲਾਂਟ ''ਚ ਅਮੋਨੀਆ ਗੈਸ ਦਾ ਰਿਸਾਅ, ਇਕ ਕਰਮਚਾਰੀ ਦੀ ਮੌਤ

ਨੋਇਡਾ— ਗੌਤਮਬੁੱਧ ਨਗਰ ਜ਼ਿਲੇ 'ਚ ਨੋਇਡਾ ਸ਼ਹਿਰ ਦੇ ਫੇਸ-3 ਥਾਣਾ ਖੇਤਰ ਸਥਿਤ ਹਲਦੀਰਾਮ ਦੇ ਇਕ ਪਲਾਂਟ 'ਚ ਸ਼ਨੀਵਾਰ ਸਵੇਰੇ ਅਮੋਨੀਆ ਗੈਸ ਦਾ ਰਿਸਾਅ ਹੋ ਗਿਆ। ਗੈਸ ਦੀ ਲਪੇਟ 'ਚ ਆ ਕੇ ਇਕ ਕਰਮਚਾਰੀ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਗੰਭੀਰ ਰੂਪ ਨਾਲ ਬੀਮਾਰ ਹੋ ਗਏ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਵਿਭਾਗ ਅਤੇ ਪੁਲਸ ਦੇ ਅਧਿਕਾਰੀ ਮੌਕੇ 'ਤੇ ਪੁੱਜੇ ਅਤੇ ਸਥਿਤੀ ਨੂੰ ਕੰਟਰੋਲ ਕੀਤਾ। ਗੈਸ ਦੀ ਰਿਸਾਅ ਦੀ ਲਪੇਟ 'ਚ ਆਉਣ ਨਾਲ ਇਕ ਹੋਰ ਕੰਪਨੀ ਦੇ ਤਿੰਨ ਕਰਮਚਾਰੀ ਵੀ ਬੇਹੋਸ਼ ਹੋ ਗਏ। ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

ਪੁਲਸ ਡਿਪਟੀ ਕਮਿਸ਼ਨਰ ਹਰੀਸ਼ ਚੰਦਰ ਨੇ ਦੱਸਿਆ ਕਿ ਸੈਕਟਰ 65 'ਚ ਖਾਧ ਸਮੱਗਰੀ ਬਣਾਉਣ ਵਾਲੀ ਕੰਪਨੀ ਹਲਦੀਰਾਮ ਦਾ ਪਲਾਂਟ ਹੈ। ਉਨ੍ਹਾਂ ਨੇ ਕਿਹਾ ਕਿ ਰਿਸਾਅ ਦੀ ਲਪੇਟ 'ਚ ਆ ਕੇ ਪਲਾਂਟ ਦੇ 4 ਕਰਮਚਾਰੀ ਬੇਹੋਸ਼ ਹੋ ਗਏ ਸਨ। ਉਨ੍ਹਾਂ 'ਚ ਇਕ ਸੰਜੀਵ ਕੁਮਾਰ ਦੀ ਇਲਾਜ ਦੌਰਾਨ ਮੌਤ ਹੋ ਗਈ। ਹੋਰ ਤਿੰਨ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਪਲਾਂਟ 'ਚ ਸ਼ਨੀਵਾਰ ਸਵੇਰੇ ਕਰੀਬ 11.30 ਵਜੇ ਅਮੋਨੀਆ ਗੈਸ ਦਾ ਰਿਸਾਅ ਹੋ ਗਿਆ ਸੀ। ਉਸ ਸਮੇਂ ਹਲਦੀਰਾਮ ਦੇ ਪਲਾਂਟ 'ਚ ਸਿਰਫ਼ 6 ਲੋਕ ਕੰਮ ਕਰ ਰਹੇ ਸਨ। ਚੰਦਰ ਨੇ ਦੱਸਿਆ ਕਿ ਮੌਕੇ 'ਤੇ ਪੁੱਜੇ ਫਾਇਰ ਬ੍ਰਿਗੇਡ ਵਿਭਾਗ ਦੇ ਕਰਮਚਾਰੀਆਂ ਨੇ ਗੈਸ ਰਿਸਾਅ ਨੂੰ ਬੰਦ ਕੀਤਾ ਅਤੇ ਉੱਥੇ ਫਸੇ ਲੋਕਾਂ ਨੂੰ ਬਾਹਰ ਕੱਢਿਆ।


author

DIsha

Content Editor

Related News