ਨੋਇਡਾ ਦੇ ਇਨਾਮੀ ਮੁਲਜ਼ਮ ਜਸਵੀਰ ਨੂੰ ਐੱਸ. ਟੀ. ਐੱਫ. ਨੇ ਦਬੋਚਿਆ
Sunday, Apr 08, 2018 - 12:38 AM (IST)

ਨਵੀਂ ਦਿੱਲੀਂ - ਐੱਸ. ਟੀ. ਐੱਫ. ਦੇ ਨੋਇਡਾ ਯੂਨਿਟ ਨੇ ਸ਼ਨੀਵਾਰ ਦੀ ਸ਼ਾਮ ਨੂੰ ਯੂ. ਪੀ. ਦੇ ਬਾਗਪਤ ਇਨਾਮੀ ਮੁਲਜ਼ਮ ਜਸਵੀਰ ਉਰਫ ਜੱਸੂ ਖੇਕੜਾ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਜਸਵੀਰ ਬਾਗਪਤ ਮੁਲਜ਼ਮ ਵਿੱਕੀ ਸੁਨਹੇੜਾ ਦਾ ਜਵਾਈ ਹੈ। ਉਹ 2013 'ਚ ਬਾਗਪਤ 'ਚ ਹੋਈ ਨੀਤੂ ਹੱਤਿਆਕਾਂਡ 'ਚ ਲਗਭਗ 5 ਸਾਲਾਂ ਤੋਂ ਫਰਾਰ ਸੀ। ਜ਼ੋਨ ਪੱਧਰ 'ਤੇ ਪੁਲਸ ਜਾਂਚ ਦੇ ਬਾਅਦ ਉਸ 'ਤੇ 15000 ਦਾ ਇਨਾਮ ਵੀ ਰੱਖਿਆ ਗਿਆ ਸੀ।
ਪੁਲਸ ਨੇ ਦੱਸਿਆ ਕਿ ਵਿੱਕੀ ਸੁਨਹੇੜਾ ਨੇ ਪੱਛਮੀ ਉੱਤਰ ਪ੍ਰਦੇਸ਼ ਦੇ ਮੁਲਜ਼ਮ ਅਨਿਲ ਦੁਜਾਣਾ ਨਾਲ ਸਾਂਝ ਬਣਾ ਲਈ ਹੈ। ਜਸਵੀਰ ਬਾਹਰ ਰਹਿ ਕੇ ਵਿੱਕੀ ਦੇ ਕੇਸਾਂ 'ਚ ਵਕੀਲਾਂ ਅਤੇ ਗਵਾਹਾਂ 'ਤੇ ਸਮਝੌਤੇ ਦਾ ਦਬਾਅ ਬਣਾ ਰਿਹਾ ਸੀ। ਕਾਰਵਾਈ ਥਾਣਾ ਕਾਸਣਾ ਜ਼ਿਲਾ ਗੌਤਮਬੁਦ ਨਗਰ 'ਚ ਕੀਤੀ ਜਾ ਰਹੀ ਹੈ ।