ਕਰਨਾਟਕ ''ਚ ਗਠਜੋੜ ਸਰਕਾਰ ਨੂੰ ਕੋਈ ਖਤਰਾ ਨਹੀਂ ਹੈ: ਕਾਂਗਰਸ

01/18/2019 5:42:26 PM

ਬੈਂਗਲੁਰੂ-ਕਰਨਾਟਕ 'ਚ ਕਾਂਗਰਸ ਦੇ ਸੀਨੀਅਰ ਨੇਤਾਵਾਂ ਨੇ ਕਿਹਾ ਹੈ ਕਿ ਦੱਖਣੀ ਸੂਬੇ 'ਚ ਗਠਜੋੜ ਸਰਕਾਰ ਨੂੰ ਕੋਈ ਖਤਰਾ ਨਹੀਂ ਹੈ। ਭਾਜਪਾ 'ਤੇ ਗਠਜੋੜ ਸਰਕਾਰ ਨੂੰ ਅਸਥਿਰ ਕਰਨ ਦੀਆਂ ਵਿਸ਼ੇਸ਼ ਕੋਸ਼ਿਸ਼ਾਂ ਦਾ ਦੋਸ਼ ਲਗਾਉਂਦੇ ਹੋਏ ਭਗਵਾ ਪਾਰਟੀ ਦੀ ਸਾਜ਼ਿਸ਼ ਬੇਨਾਕਾਬ ਹੋ ਗਈ ਹੈ। ਕਰਨਾਟਕ ਸੂਬਾ ਕਾਂਗਰਸ ਕਮੇਟੀ (ਕੇ. ਪੀ. ਸੀ. ਸੀ) ਮੁਖੀ ਦਿਨੇਸ਼ ਗੁੰਡੂ ਰਾਵ ਨੇ ਕਿਹਾ ਹੈ,''ਸਾਰੇ ਸੰਪਰਕ 'ਚ ਹਨ।'' ਤੁਸੀਂ ਕਿਸੇ ਵੀ ਬਾਰੇ 'ਚ ਇਹ ਨਹੀਂ ਕਹਿ ਸਕਦੇ ਹੋ ਕਿ ਉਹ ਸੰਪਰਕ 'ਚ ਨਹੀਂ ਹਨ। ਰਿਪੋਰਟ ਮੁਤਾਬਕ ਪੱਤਰਕਾਰਾਂ ਸਾਹਮਣੇ ਉਨ੍ਹਾਂ ਲੋਕਾਂ ਦੇ ਨਾਂ ਆਏ ਹਨ, ਜੋ ਪਾਰਟੀ ਛੱਡ ਸਕਦੇ ਹਨ। ਇਨ੍ਹਾਂ 'ਚ ਜ਼ਿਆਦਾਤਾਰ ਤਾਂ ਵਾਪਿਸ ਆਏ ਹਨ ਹੋਰ ਵੀ ਵਾਪਸ ਆ ਜਾਣਗੇ।'' 

ਕਾਂਗਰਸ ਵਿਧਾਇਕ ਪਾਰਟੀ ਦੀ ਮੀਟਿੰਗ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲ ਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ ਹੈ, ''ਚੱਲੋ ਜੋ ਹੋਇਆ, ਸੋ ਹੋਇਆ ਪਰ ਇਸ ਸਰਕਾਰ ਨੂੰ ਕੋਈ ਖਤਰਾ ਨਹੀਂ ਹੈ। ਇਹ ਸਰਕਾਰ ਪੰਜ ਸਾਲ ਪੂਰੇ ਕਰੇਗੀ। ਭਾਜਪਾ ਸਰਕਾਰ ਨੂੰ ਅਸਥਿਰ ਕਰਨ ਦੇ ਲਈ ਬੇਕਾਰ ਯਤਨ ਕਰ ਰਹੀ ਹੈ।''

ਭਾਰਜੀ ਜਨਤਾ ਪਾਰਟੀ (ਭਾਜਪਾ) 'ਤੇ ਨਿਸ਼ਾਨ ਵਿੰਨ੍ਹਦੇ ਹੋਏ ਰਾਵ ਨੇ ਕਿਹਾ ਹੈ ਕਿ ਉਨ੍ਹਾਂ ਦੇ ਵਿਧਾਇਕਾਂ ਨੂੰ ਹਰਿਆਣਾ ਦੇ ਗੁਰੂਗ੍ਰਾਮ ਦੇ ਇਕ ਹੋਟਲ 'ਚ ਬੰਧਕ ਬਣਾ ਕੇ ਰੱਖਿਆ ਗਿਆ ਸੀ। ਰਾਵ ਨੇ ਕਿਹਾ ਹੈ, ''ਮੈਨੂੰ ਉਨ੍ਹਾਂ 'ਤੇ ਤਰਸ ਆਉਂਦਾ ਹੈ।'' ਉਨ੍ਹਾਂ ਨੇ ਕਿਹਾ ਹੈ ਕਿ ਇਸ ਸਰਕਾਰ ਨੂੰ ਹੁਣ ਕੋਈ ਖਤਰਾ ਨਹੀਂ ਹੈ, ਚਾਹੇ ਕਿੰਨੀ ਹੋਰ ਕੋਸ਼ਿਸ਼ ਕਰ ਲਉ। ਇਸ ਸਰਕਾਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦਾ ਹੈ। 

ਜ਼ਿਕਰਯੋਗ ਹੈ ਕਿ ਸੂਬਾ ਸਕੱਤਰ ਨੇ ਦੱਸਿਆ ਹੈ ਕਿ ਕਾਂਗਰਸ ਦੇ ਵਿਧਾਇਕ ਪਾਰਟੀ ਦੀ ਬੈਠਕ ਸ਼ੁੱਕਰਵਾਰ ਨੂੰ ਵਿਧਾਨ ਸਭਾ 'ਚ ਸਾਢੇ ਤਿੰਨ ਵਜੇ ਹੋਣ ਵਾਲੀ ਸੀ। ਭਾਜਪਾ ਦੀ ਕਥਿਤ ਸਰਕਾਰ ਨੂੰ ਢਾਹੁਣ ਦੀ ਮੁਹਿੰਮ ਦੇ ਜਵਾਬ 'ਚ ਸਮਝਿਆ ਜਾਂਦਾ ਹੈ ਕਿ ਬੈਠਕ 'ਚ ਕਾਂਗਰਸ ਆਪਣੀ ਤਾਕਤ ਦਾ ਪ੍ਰਦਰਸ਼ਨ ਕਰੇਗੀ। ਸੱਤਾਧਾਰੀ ਗਠਜੋੜ ਨੇ ਭਾਜਪਾ ਦੀ ਕੋਸ਼ਿਸ਼ ਨੂੰ 'ਫਲਾਪ' ਕਰਾਰ ਦਿੱਤਾ ਹੈ।


Iqbalkaur

Content Editor

Related News