ਸ਼ਸ਼ਿਕਲਾ ਲਈ ਅੰਨਾਦਰਮੁਕ ''ਚ ਕੋਈ ਜਗ੍ਹਾ ਨਹੀਂ: ਜਯਾਕੁਮਾਰ

Saturday, Jul 11, 2020 - 02:21 AM (IST)

ਸ਼ਸ਼ਿਕਲਾ ਲਈ ਅੰਨਾਦਰਮੁਕ ''ਚ ਕੋਈ ਜਗ੍ਹਾ ਨਹੀਂ: ਜਯਾਕੁਮਾਰ

ਚੇਨਈ - ਅੰਨਾਦਰਮੁਕ ਦੇ ਸੀਨੀਅਰ ਨੇਤਾ ਅਤੇ ਤਾਮਿਲਨਾਡੂ ਸਰਕਾਰ 'ਚ ਮੰਤਰੀ ਜੀ ਜਯਾਕੁਮਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਾਬਕਾ ਮੁੱਖ ਮੰਤਰੀ ਸਵਰਗੀ ਜੇ ਜੈਲਲਿਤਾ ਦੀ ਕਰੀਬੀ ਰਹੀ ਵੀ.ਕੇ. ਸ਼ਸ਼ਿਕਲਾ ਲਈ ਪਾਟਰੀ ਜਾਂ ਸਰਕਾਰ 'ਚ ਕੋਈ ਜਗ੍ਹਾ ਨਹੀਂ ਹੈ। 
ਪੱਤਰਕਾਰਾਂ ਨਾਲ ਗੱਲਬਾਤ 'ਚ ਉਨ੍ਹਾਂ ਕਿਹਾ ਕਿ ਇਸ ਬਾਰੇ ਪਾਰਟੀ ਫੈਸਲਾ ਪਹਿਲਾਂ ਹੀ ਲੈ ਚੁੱਕੀ ਹੈ। ਸ਼੍ਰੀ ਜਯਾਕੁਮਾਰ ਨੇ ਕਿਹਾ, ‘‘ਅਸੀਂ ਆਪਣੇ ਫੈਸਲੇ 'ਤੇ ਕਾਇਮ ਹਾਂ। ਅਸੀਂ ਜੋ ਪਹਿਲਾਂ ਕਿਹਾ ਸੀ ਉਹ ਅੱਜ ਵੀ ਕਹਿ ਰਹੇ ਹਾਂ ਅਤੇ ਅੱਗੇ ਵੀ ਇਸ 'ਤੇ ਕਾਇਮ ਰਹਾਂਗੇ। ਸ਼ਸ਼ਿਕਲਾ ਜਾਂ ਉਨ੍ਹਾਂ ਦੇ ਪਰਿਵਾਰ ਦੇ ਕਿਸੇ ਵੀ ਵਿਅਕਤੀ ਲਈ ਅੰਨਾਦਰਮੁਕ 'ਚ ਕੋਈ ਜਗ੍ਹਾ ਨਹੀਂ ਹੈ ਅਤੇ ਇਸ ਸਬੰਧ 'ਚ ਸਾਡੇ ਫੈਸਲੇ 'ਚ ਕੋਈ ਤਬਦੀਲੀ ਨਹੀਂ ਹੋਵੇਗੀ। 
ਸੂਬਾ ਸਰਕਾਰ 'ਚ ਮੰਤਰੀ ਓ.ਐੱਸ. ਮਨਿਆਨ ਦੇ ਬਿਆਨ ਦੀ ਸ਼ਸ਼ਿਕਲਾ ਦੇ ਜੇਲ੍ਹ ਤੋਂ ਬਾਹਰ ਆਉਣ 'ਤੇ ਅੰਨਾਦਰਮੁਕ ਦੀ ਅਗਵਾਈ ਕੌਣ ਕਰੇਗਾ ਇਸ 'ਤੇ ਪਾਰਟੀ ਫੈਸਲਾ ਲਵੇਗੀ ਪਰ ਜਯਾਕੁਮਾਰ ਨੇ ਕਿਹਾ ਕਿ ਇਹ ਉਨ੍ਹਾਂ ਦੀ ਨਿੱਜੀ ਰਾਏ ਹੋ ਸਕਦੀ ਹੈ ਅਤੇ ਮੈਂ ਇਸ ਕੁੱਝ 'ਚ ਨਹੀਂ ਕਹਿਣਾ ਚਾਹੁੰਦਾ।


author

Inder Prajapati

Content Editor

Related News