1 Oct ਤੋਂ ਗੱਡੀ 'ਚ ਪੇਪਰ ਰੱਖਣ ਦੀ ਜ਼ਰੂਰਤ ਨਹੀਂ, ਲਾਗੂ ਹੋਵੇਗਾ ਇਹ ਨਿਯਮ

Sunday, Sep 27, 2020 - 10:57 PM (IST)

1 Oct ਤੋਂ ਗੱਡੀ 'ਚ ਪੇਪਰ ਰੱਖਣ ਦੀ ਜ਼ਰੂਰਤ ਨਹੀਂ, ਲਾਗੂ ਹੋਵੇਗਾ ਇਹ ਨਿਯਮ

ਨਵੀਂ ਦਿੱਲੀ— ਹੁਣ ਤੁਹਾਨੂੰ ਵਾਹਨ ਚਲਾਉਂਦੇ ਸਮੇਂ ਡਰਾਈਵਿੰਗ ਲਾਇਸੈਂਸ, ਰਜਿਸਟ੍ਰੇਸ਼ਨ ਸਰਟੀਫਿਕੇਟ (ਆਰ. ਸੀ.), ਬੀਮਾ, ਪ੍ਰਦੂਸ਼ਣ ਪ੍ਰਮਾਣ ਪੱਤਰ ਵਰਗੇ ਦਸਤਾਵੇਜ਼ ਰੱਖਣ ਦੀ ਜ਼ਰੂਰਤ ਨਹੀਂ ਹੋਵੇਗੀ। ਕੇਂਦਰੀ ਸੜਕ ਆਵਾਜਾਈ ਮੰਤਰਾਲਾ ਨੇ ਇਕ ਐਕਟ ਬਣਾ ਕੇ ਇਸ ਸਬੰਧੀ ਇਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜੋ ਕਿ 1 ਅਕਤੂਬਰ ਤੋਂ ਲਾਗੂ ਹੋ ਜਾਵੇਗਾ। ਸਰਕਾਰ ਨੇ ਕਿਹਾ ਹੈ ਕਿ ਡਰਾਈਵਿੰਗ ਲਾਇਸੈਂਸ ਅਤੇ ਈ-ਚਲਾਨ ਸਮੇਤ ਵਾਹਨ ਦੇ ਦਸਤਾਵੇਜ਼ 1 ਅਕਤੂਬਰ ਤੋਂ ਸੂਚਨਾ ਤਕਨਾਲੋਜੀ ਪੋਰਟਲ ਰਾਹੀਂ ਰੱਖੇ ਅਤੇ ਜਾਂਚੇ ਜਾਣਗੇ।

ਰੋਡ ਟਰਾਂਸਪੋਰਟ ਤੇ ਹਾਈਵੇਜ਼ ਮੰਤਰਾਲਾ ਨੇ ਸੂਬਿਆਂ ਦੇ ਟਰਾਂਸਪੋਰਟ ਵਿਭਾਗਾਂ ਅਤੇ ਟ੍ਰੈਫਿਕ ਪੁਲਸ ਨੂੰ ਡਰਾਈਵਰ ਕੋਲੋਂ ਫਿਜੀਕਲ ਦਸਤਾਵੇਜ਼ ਨਾ ਮੰਗਣ ਲਈ ਕਿਹਾ ਹੈ। ਇਸਦੀ ਜਗ੍ਹਾ 'ਤੇ ਇਕ ਸਾਫਟਵੇਅਰ ਤਿਆਰ ਕੀਤਾ ਜਾ ਰਿਹਾ ਹੈ, ਜਿਸ ਰਾਹੀਂ ਟ੍ਰੈਫਿਕ ਪੁਲਸ ਮੁਲਾਜ਼ਮ ਜਾਂ ਮੰਡਲ ਟਰਾਂਸਪੋਰਟ ਅਧਿਕਾਰੀ ਸਾਰੇ ਦਸਤਾਵੇਜ਼ ਡਿਜੀਟਲੀ ਜਾਂਚ ਸਕਣਗੇ ਅਤੇ ਇਲੈਕਟ੍ਰਾਨਿਕ ਤਰੀਕੇ ਨਾਲ ਵੈਲਿਡ ਪਾਏ ਗਏ ਦਸਤਾਵੇਜ਼ਾਂ ਦੀ ਫਿਜੀਕਲ ਮੰਗ ਨਹੀਂ ਕੀਤੀ ਜਾਵੇਗੀ।

ਸੜਕ ਆਵਾਜਾਈ ਮੰਤਰਾਲਾ ਦਾ ਇਕ ਅਧਿਕਾਰੀ ਨੇ ਕਿਹਾ ਕਿ ਇਸ ਲਈ ਇਕ ਨਵਾਂ ਸਾਫਟਵੇਅਰ ਤਿਆਰ ਕੀਤਾ ਜਾ ਰਿਹਾ ਹੈ। ਇਹ ਸਾਫਟਵੇਅਰ ਨਿਰਧਾਰਤ ਮਿਤੀ ਤੱਕ ਟਰਾਂਸਪੋਰਟ ਸਾਫਟਵੇਅਰ ਨਾਲ ਜੁੜ ਜਾਵੇਗਾ। ਇਸ 'ਚ ਵਾਹਨ ਦਾ ਰਜਿਸਟ੍ਰੇਸ਼ਨ ਨੰਬਰ ਪਾ ਕੇ ਉਸ ਵਾਹਨ ਦੇ ਸਾਰੇ ਕਾਗਜ਼ਾਤ ਚੈੱਕ ਕੀਤੇ ਜਾ ਸਕਣਗੇ।

ਕਿਹਾ ਜਾ ਰਿਹਾ ਹੈ ਕਿ ਜੇਕਰ ਕਿਸੇ ਪੁਲਸ ਮੁਲਾਜ਼ਮ ਕੋਲ ਟੈਸਟ ਡਿਵਾਈਸ ਨਹੀਂ ਹੈ, ਤਾਂ ਉਹ ਸਮਾਰਟ ਫੋਨ 'ਤੇ ਸਾਫਟਵੇਅਰ ਡਾਊਨਲੋਡ ਕਰ ਸਕੇਗਾ ਅਤੇ ਵਾਹਨ ਦੇ ਕਾਗਜ਼ਾਂ ਦੀ ਜਾਂਚ ਕਰ ਸਕੇਗਾ। ਪੜਤਾਲ ਦੀ ਜ਼ਿੰਮੇਵਾਰੀ ਖੁਦ ਮੁਲਾਜ਼ਮ ਨੂੰ ਨਿਭਾਉਣੀ ਹੋਵੇਗੀ। ਗੱਡੀ ਦੇ ਦਸਤਾਵੇਜ਼ ਨਾ ਰੱਖਣ ਕਾਰਨ ਮਾਲਕ ਤੋਂ ਪੁੱਛਗਿੱਛ ਨਹੀਂ ਕੀਤੀ ਜਾਏਗੀ। ਜੇਕਰ ਵਾਹਨ ਨੂੰ ਚੁਣੌਤੀ ਦਿੱਤੀ ਜਾਂਦੀ ਹੈ ਅਤੇ ਵਾਹਨ ਮਾਲਕ ਚਾਲਾਨ ਦਾ ਭੁਗਤਾਨ ਨਹੀਂ ਕਰਦਾ ਹੈ, ਤਾਂ ਟ੍ਰਾਂਸਪੋਰਟੇਸ਼ਨ ਟੈਕਸ ਭਰਨਾ ਪਵੇਗਾ। ਟੈਕਸ ਦੀ ਅਦਾਇਗੀ ਨਾ ਕਰਨ ਦੀ ਸੂਰਤ 'ਚ ਵਾਹਨ ਮਾਲਕ ਨਾ ਤਾਂ ਵਾਹਨ ਵੇਚ ਸਕਣਗੇ ਅਤੇ ਨਾ ਹੀ ਆਪਣੇ ਡਰਾਈਵਿੰਗ ਲਾਇਸੈਂਸ ਦਾ ਨਵੀਨੀਕਰਨ ਕਰ ਸਕਣਗੇ। ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲਾ ਨੇ ਕੇਂਦਰੀ ਮੋਟਰ ਵਾਹਨ ਨਿਯਮਾਂ 'ਚ ਕਈ ਸੋਧ ਕੀਤੇ ਹਨ। ਇਨ੍ਹਾਂ ਸੋਧਾਂ ਜ਼ਰੀਏ ਪੋਰਟਲ ਰਾਹੀਂ ਵਾਹਨਾਂ ਦੇ ਦਸਤਾਵੇਜ਼ ਅਤੇ ਈ-ਚਾਲਾਨ ਦਾ ਰੱਖ-ਰਖਾਅ ਲਾਗੂ ਕੀਤਾ ਜਾ ਰਿਹਾ ਹੈ।


author

Sanjeev

Content Editor

Related News