ਸਿਸੋਦੀਆ ਦਾ ਕੇਂਦਰ ''ਤੇ ਨਿਸ਼ਾਨਾ, ਬੋਲੇ- ਆਕਸੀਜਨ ਦੀ ਘਾਟ ਨਾਲ ਮੌਤ ਸੰਬੰਧੀ ਸਾਡੇ ਤੋਂ ਕੋਈ ਡਾਟਾ ਨਹੀਂ ਮੰਗਿਆ
Tuesday, Aug 10, 2021 - 03:58 PM (IST)
ਨਵੀਂ ਦਿੱਲੀ- ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਮੰਗਲਵਾਰ ਨੂੰ ਦੋਸ਼ ਲਗਾਇਆ ਕਿ ਰਾਜ ਸਰਕਾਰ ਨੂੰ ਕੇਂਦਰ ਤੋਂ ਕੋਈ ਅਜਿਹੀ ਚਿੱਠੀ ਨਹੀਂ ਮਿਲੀ ਹੈ, ਜਿਸ 'ਚ ਰਾਸ਼ਟਰੀ ਰਾਜਧਾਨੀ 'ਚ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਆਕਸੀਜਨ ਦੀ ਘਾਟ ਕਾਰਨ ਹੋਈਆਂ ਮੌਤਾਂ ਨੂੰ ਲੈ ਕੇ ਜਾਣਕਾਰੀ ਮੰਗੀ ਗਈ ਹੋਵੇ। ਹਾਲਾਂਕਿ, ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਕੇਂਦਰ ਸਰਕਾਰ ਨਾਲ ਸਾਰਾ ਵੇਰਵਾ ਸਾਂਝਾ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਨੇ ਇਕ ਆਨਲਾਈਨ ਬ੍ਰੀਫਿੰਗ 'ਚ ਕਿਹਾ,''ਤੁਸੀਂ ਉਸ ਜਵਾਬ ਨੂੰ ਸੁਪਰੀਮ ਕੋਰਟ ਅਤੇ ਜਨਤਾ ਦੇ ਸਾਹਮਣੇ ਰੱਖ ਸਕਦੇ ਹੋ।'' ਸਿਸੋਦੀਆ ਨੇ ਕੇਂਦਰ 'ਤੇ ਦੂਜੀ ਲਹਿਰ ਦੌਰਾਨ ਹੋਏ ਆਕਸੀਜਨ ਸੰਕਟ ਦੇ ਪ੍ਰਤੀ ਗੰਭੀਰਤਾ ਨਹੀਂ ਦਿਖਾਉਣ ਦਾ ਦੋਸ਼ ਲਗਾਇਆ।
ਇਹ ਵੀ ਪੜ੍ਹੋ : ਸੋਸ਼ਲ ਮੀਡੀਆ ਦੀ ਤਾਕਤ, ਵਾਇਰਲ ਸੰਦੇਸ਼ ਨੇ ਅਨਾਥ ਭਰਾ-ਭੈਣ ਨੂੰ ਦਿੱਤਾ ਨਵਾਂ ਜੀਵਨ
ਉਨ੍ਹਾਂ ਕਿਹਾ,''ਮੈਂ ਅਖ਼ਬਾਰਾਂ ਦੀਆਂ ਖ਼ਬਰਾਂ 'ਚ ਪੜ੍ਹਿਆ ਕਿ ਕੇਂਦਰ ਕਹਿ ਰਿਹਾ ਹੈ ਕਿ ਉਸ ਨੇ ਰਾਜ ਸਰਕਾਰਾਂ ਨੂੰ ਆਕਸੀਜਨ ਨਾਲ ਸੰਬੰਧਤ ਮੌਤਾਂ ਦੀ ਗਿਣਤੀ ਸਾਂਝੀ ਕਰਨ ਲਈ ਕਿਹਾ ਹੈ।'' ਸਿਸੋਦੀਆ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ 'ਚ ਅੱਜ ਤੱਕ ਕੋਈ ਸੂਚਨਾ ਨਹੀਂ ਮਿਲੀ ਹੈ। ਉਨ੍ਹਾਂ ਕਿਹਾ,''ਦਿੱਲੀ ਸਰਕਾਰ ਨੇ ਆਕਸੀਜਨ ਨਾਲ ਸੰਬੰਧਤ ਮੌਤਾਂ 'ਤੇ ਕੋਈ ਚਿੱਠੀ ਨਹੀਂ ਮਿਲੀ ਹੈ। ਜਦੋਂ ਤੁਸੀਂ (ਕੇਂਦਰ) ਕੋਈ ਚਿੱਠੀ ਨਹੀਂ ਲਿਖੀ ਹੈ ਤਾਂ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਰਾਜ ਤੁਹਾਨੂੰ ਸੂਚਿਤ ਨਹੀਂ ਕਰ ਰਹੇ ਹਨ। ਅਸੀਂ ਇਕ ਜਾਂਚ ਕਮੇਟੀ ਬਣਾਈ ਸੀ ਪਰ ਤੁਸੀਂ ਦਿੱਲੀ ਦੇ ਉੱਪ ਰਾਜਪਾਲ ਰਾਹੀਂ ਇਸ ਦੀ (ਜਾਂਚ) ਮਨਜ਼ੂਰੀ ਨਹੀਂ ਦਿੱਤੀ।'' ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਦਾ ਮੰਨਣਾ ਹੈ ਕਿ ਆਕਸੀਜਨ ਦਾ ਸੰਕਟ ਸੀ ਅਤੇ ਬਿਨਾਂ ਜਾਂਚ ਦੇ ਇਹ ਕਹਿਣਾ ਮੁਸ਼ਕਲ ਹੈ ਕਿ ਇਸ ਨਾਲ ਕੋਈ ਮੌਤ ਹੋਈ ਜਾਂ ਨਹੀਂ।
ਇਹ ਵੀ ਪੜ੍ਹੋ : ਪੁਲਵਾਮਾ ਦੇ ਮੁੰਤਜ਼ਿਰ ਰਾਸ਼ਿਦ ਨੇ ਕੀਤਾ ਕਮਾਲ, ਕਾਗਜ਼ ਦਾ ਸਭ ਤੋਂ ਛੋਟਾ ਫੁੱਲ ਬਣਾ ਕੇ ਖੱਟੀ ਪ੍ਰਸਿੱਧੀ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ