ਸਿੰਗਲ ਯੂਜ਼ ਪਲਾਸਟਿਕ ''ਤੇ ਕਾਨੂੰਨੀ ਰੋਕ ਨਹੀਂ, PM ਮੋਦੀ ਸ਼ੁਰੂ ਕਰਨਗੇ ਮੁਹਿੰਮ: ਜਾਵੇਡਕਰ
Friday, Sep 20, 2019 - 11:35 AM (IST)

ਨਵੀਂ ਦਿੱਲੀ—ਵਾਤਾਵਰਨ, ਵਣ ਅਤੇ ਜਲਵਾਯੂ ਤਬਦੀਲ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਸਿੰਗਲ ਯੂਜ਼ ਵਾਲੇ ਪਲਾਸਟਿਕ 'ਤੇ ਰੋਕ ਦੀਆਂ ਅਟਕਲਾਂ ਨੂੰ ਲੈ ਕੇ ਸਥਿਤੀ ਸਾਫ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਸ ਦੀ ਵਰਤੋਂ 'ਤੇ ਰੋਕ ਲਗਾਉਣ ਵਾਲੀ ਕੋਈ ਗੱਲ ਨਹੀਂ ਹੋਈ ਹੈ। ਪੀ. ਐੱਮ. ਨਰਿੰਦਰ ਮੋਦੀ 2 ਅਕਤੂਬਰ ਨੂੰ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਲੋਕਾਂ ਦੀ ਸਵੈ-ਪ੍ਰੇਣਾ ਨਾਲ ਬੰਦ ਕਰਨ ਲਈ ਦੇਸ਼ ਭਰ 'ਚ ਜਨ ਅੰਦੋਲਨ ਦੀ ਸ਼ੁਰੂਆਤ ਕਰਨਗੇ।
ਜਾਵੇਡਕਰ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨੇ ਹਾਲ ਹੀ 'ਚ ਕੋਪ-14 ਸੰਮੇਲਨ 'ਚ ਲੋਕਾਂ ਨਾਲ ਇਸ ਦੀ ਵਰਤੋਂ ਨੂੰ ਬੰਦ ਕਰਨ ਲਈ ਕਿਹਾ। ਇਸ ਤੋਂ ਸਾਫ ਹੈ ਕਿ ਇਹ ਇੱਕ ਜਨ ਅੰਦੋਲਨ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ 'ਚ ਫਿਲਹਾਲ ਦੋਬਾਰਾ ਵਰਤੋਂ ਕਰਨ ਯੋਗ ਪਲਾਸਟਿਕ ਵੀ ਇੱਕਠਾ ਨਹੀਂ ਕੀਤਾ ਜਾਂਦਾ ਹੈ, ਜੋ ਕਿ ਇੱਕ ਵੱਡੀ ਸਮੱਸਿਆ ਹੈ।